ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਜਨਤਕ ਤੌਰ 'ਤੇ ਸਵੀਕਾਰ ਕੀਤਾ ਕਿ ਭਾਰਤੀ ਫੌਜ ਨਾਲ ਲੜਨ ਲਈ ਕਸ਼ਮੀਰੀਆਂ ਨੂੰ ਪਾਕਿਸਤਾਨ ਵਿਚ ਟਰੇਨਿੰਗ ਦਿੱਤੀ ਜਾਂਦੀ ਸੀ। ਮੁਸ਼ੱਰਫ ਨੇ ਕਿਹਾ ਕਿ ਓਸਾਮਾ ਬਿਨ ਲਾਦੇਨ ਅਤੇ ਜਲਾਲੁਦੀਨ ਹੱਕਾਨੀ ਜਿਹੇ ਅੱਤਵਾਦੀ ਪਾਕਿਸਤਾਨ ਦੇ ਹੀਰੋ ਸਨ। ਮੁਸ਼ੱਰਫ ਦੇ ਇੰਟਰਵਿਊ ਦਾ ਵੀਡੀਓ ਬੁੱਧਵਾਰ ਨੂੰ ਪਾਕਿਸਤਾਨੀ ਆਗੂ ਫਰਹਿਤੁੱਲਾ ਬਾਬਰ ਨੇ ਟਵਿੱਟਰ 'ਤੇ ਸ਼ੇਅਰ ਕੀਤਾ। ਮੁਸ਼ੱਰਫ ਦੇ ਇਹ ਇੰਟਰਵਿਊ ਕਦੋਂ ਦਿੱਤਾ, ਇਸ ਦੀ ਜਾਣਕਾਰੀ ਨਹੀਂ ਹੈ।
ਮੁਸ਼ੱਰਫ ਨੇ ਕਿਹਾ,''1979 ਤੋਂ ਬਹੁਤ ਕੁਝ ਬਦਲ ਰਿਹਾ ਹੈ। ਅਸੀਂ ਪਾਕਿਸਤਾਨ ਦੇ ਹੱਕ ਵਿਚ ਕੱਟੜਪੰਥੀਆਂ ਨੂੰ ਵਧਾਵਾ ਦਿੱਤਾ। ਅਸੀਂ ਪੂਰੀ ਦੁਨੀਆ ਤੋਂ ਮੁਜਾਹਿਦੀਨ ਲੈ ਕੇ ਆਏ। ਅਸੀਂ ਤਾਲਿਬਾਨ ਨੂੰ ਟਰੇਨਿੰਗ ਦਿੱਤੀ। ਉਨ੍ਹਾਂ ਨੂੰ ਹਥਿਆਰ ਦਿੱਤੇ। ਤਾਲਿਬਾਨ, ਹੱਕਾਨੀ, ਜਵਾਹਿਰੀ ਅਤੇ ਓਸਾਮਾ ਬਿਨ ਲਾਦੇਨ ਸਾਡੇ ਹੀਰੋ ਸਨ। ਹੁਣ ਮਾਹੌਲ ਬਦਲ ਗਿਆ ਹੈ। ਇਹ ਹੀਰੋ ਹੁਣ ਖਲਨਾਇਕ ਬਣ ਗਏ ਹਨ।''
ਮੁਸ਼ੱਰਫ ਨੇ ਅੱਗੇ ਕਿਹਾ,''1990 ਦੇ ਦਹਾਕੇ ਵਿਚ ਕਸ਼ਮੀਰ ਵਿਚ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ। ਇੱਥੋਂ ਦੇ ਨਾਗਰਿਕ ਭੱਜ ਕੇ ਪਾਕਿਸਤਾਨ ਆ ਰਹੇ ਸਨ। ਅਸੀਂ ਉਨ੍ਹਾਂ ਨੂੰ ਹੀਰੋ ਦੱਸਦੇ ਹੋਏ ਭਾਰਤੀ ਫੌਜ ਨਾਲ ਲੜਨ ਦੀ ਟਰੇਨਿੰਗ ਦਿੱਤੀ ਸੀ। ਉਹ ਹੀ ਅੱਗੇ ਚੱਲ ਕੇ ਲਸ਼ਕਰ-ਏ-ਤੋਇਬਾ ਵਰਗੇ ਬਣੇ। ਉਹ ਪਹਿਲਾਂ ਧਾਰਮਿਕ ਕੱਟੜਪੰਥੀ ਹੋਇਆ ਕਰਦੇ ਸਨ, ਜੋ ਆਪਣੇ ਹੱਕ ਲਈ ਲੜਦੇ ਸਨ। ਹੁਣ ਉਹ ਅੱਤਵਾਦੀਆਂ ਵਿਚ ਬਦਲ ਗਏ ਹਨ।''
ਜਾਧਵ ਮਾਮਲੇ 'ਚ ਪਾਕਿ ਫੌਜ ਵੱਲੋਂ ਐਕਟ 'ਚ ਸੋਧ ਦੀ ਗੱਲ ਤੋਂ ਇਨਕਾਰ
NEXT STORY