ਇਸਲਾਮਾਬਾਦ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ ਇਕ ਪਾਇਲਟ ਨੇ ਐਤਵਾਰ ਨੂੰ ਰਿਆਦ ਤੋਂ ਇਸਲਾਮਾਬਾਦ ਲਈ ਇਕ ਜਹਾਜ਼ ਉਡਾਉਣ ਤੋਂ ਇਨਕਾਰ ਕਰ ਦਿੱਤਾ। ਜਹਾਜ਼ ਉਡਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਉਸ ਨੇ ਦੱਸਿਆ ਕਿ ਉਸ ਦੀ ਸ਼ਿਫਟ ਖ਼ਤਮ ਹੋ ਗਈ ਹੈ, ਇਸ ਲਈ ਉਹ ਜਹਾਜ਼ ਨਹੀਂ ਉਡਾਏਗਾ। ਪਾਇਲਟ ਦੀਆਂ ਇਨ੍ਹਾਂ ਹਰਕਤਾਂ ਕਾਰਨ ਜਹਾਜ਼ ਵਿਚ ਬੈਠੇ ਯਾਤਰੀਆਂਨੇ ਕਾਫ਼ੀ ਹੰਗਾਮਾ ਕੀਤਾ ਅਤੇ ਜਹਾਜ਼ ਤੋਂ ਉਤਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਦੇ ਨਿਰਮਾਣ ਲਈ ਅਰਬਪਤੀਆਂ ’ਤੇ ਲੱਗ ਸਕਦੈ ਟੈਕਸ, Oxfam ਨੇ ਦਿੱਤਾ ਵੱਡਾ ਤਰਕ
ਪੀ.ਆਈ.ਏ. ਪ੍ਰਸ਼ਾਸਨ ਮੁਤਾਬਕ ਫਲਾਈਟ ਨੰਬਰ ਪੀ.ਕੇ.-9754 ਨੇ ਰਿਆਦ ਤੋਂ ਉਡਾਣ ਭਰੀ ਪਰ ਖ਼ਰਾਬ ਮੌਸਮ ਕਾਰਨ ਦਮਾਮ ਵਿਚ ਉਤਰ ਗਈ। ਜਹਾਜ਼ ਦੇ ਕਪਤਾਨ ਨੇ ਉਦੋਂ ਇਹ ਕਹਿ ਕੇ ਜਹਾਜ਼ ਨੂੰ ਇਸਲਾਮਾਬਾਦ ਲਿਜਾਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੀ ਡਿਊਟੀ ਦਾ ਸਮਾਂ ਖ਼ਤਮ ਹੋ ਗਿਆ ਹੈ। ਪਾਇਲਟ ਦੀਆਂ ਇਨ੍ਹਾਂ ਹਰਕਤਾਂ ਤੋਂ ਨਾਰਾਜ਼ ਹੋ ਕੇ ਯਾਤਰੀਆਂ ਨੇ ਵਿਰੋਧ ਵਿਚ ਜਹਾਜ਼ ਤੋਂ ਉਤਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਸਥਿਤੀ ’ਤੇ ਕਾਬੂ ਪਾਉਣ ਲਈ ਹਵਾਈ ਅੱਡੇ ਦੀ ਸੁਰੱਖਿਆ ਨੂੰ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ ਜਾਰੀ, ਕਤਰ ’ਚ 3 ਹਫ਼ਤਿਆਂ ਦੇ ਬੱਚੇ ਦੀ ਲਾਗ ਕਾਰਨ ਮੌਤ
ਪੀ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਉਡਾਣ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਇਲਟਾਂ ਲਈ ਉਡਾਣ ਭਰਨ ਤੋਂ ਪਹਿਲਾਂ ਉਚਿਤ ਆਰਾਮ ਕਰਨਾ ਜ਼ਰੂਰੀ ਹੈ, ਇਸ ਲਈ ਇਸ ਸਬੰਧੀ ਪ੍ਰਬੰਧ ਕੀਤੇ ਗਏ ਸਨ। ਦੱਸ ਦੇਈਏ ਕਿ ਨਵੰਬਰ ਵਿਚ ਪਾਕਿਸਤਾਨ ਦੀ ਰਾਸ਼ਟਰੀ ਏਅਰਲਾਈਨ (ਪੀ.ਆਈ.ਏ.) ਨੇ ਘੋਸ਼ਣਾ ਕੀਤੀ ਸੀ ਕਿ ਉਹ ਸਾਊਦੀ ਅਰਬ ਲਈ ਆਪਣੀ ਉਡਾਣ ਸੰਚਾਲਨ ਦਾ ਵਿਸਤਾਰ ਕਰ ਰਹੀ ਹੈ। ਬੁਲਾਰੇ ਅਨੁਸਾਰ ਪੀ.ਆਈ.ਏ. ਦੀਆਂ ਉਡਾਣਾਂ ਇਸਲਾਮਾਬਾਦ, ਕਰਾਚੀ, ਲਾਹੌਰ, ਮੁਲਤਾਨ ਅਤੇ ਪੇਸ਼ਾਵਰ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਰਵਾਨਾ ਹੋਣਗੀਆਂ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਲੁਧਿਆਣਾ ਦੇ 19 ਸਾਲਾ ਗੱਭਰੂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਾਈਡੇਨ ਅਤੇ ਕਿਸ਼ਿਦਾ ਸ਼ੁੱਕਰਵਾਰ ਨੂੰ ਕਰਨਗੇ ਆਨਲਾਈਨ ਮੀਟਿੰਗ
NEXT STORY