ਨਵੀਂ ਦਿੱਲੀ — ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਬੁੱਧਵਾਰ ਨੂੰ ਆਪਣੀ ਪਹਿਲੀ ਵਿਦੇਸ਼ ਯਾਤਰਾ ਦੌਰਾਨ ਸਾਊਦੀ ਅਰਬ ਪਹੁੰਚੇ। ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਇਕ ਮਹੀਨੇ ਬਾਅਦ ਇਮਰਾਨ ਖਾਨ ਦੋ ਦਿਨਾਂ ਲਈ ਆਪਣੀ ਕੇਬਨਿਟ ਸਮੇਤ ਇਥੇ ਆਏ ਹਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ ਇਸ ਯਾਤਰਾ ਦੌਰਾਨ ਖਾੜੀ ਦੇਸ਼ ਕੋਲੋਂ, ਭਾਰੀ ਕਰਜ਼ੇ ਵਿਚ ਡੁੱਬੇ ਪਾਕਿਸਤਾਨ ਲਈ ਵਿੱਤੀ ਸਹਾਇਤਾ ਦੀ ਮੰਗ ਕਰ ਸਕਦੇ ਹਨ।

ਪਾਕਿਸਤਾਨ 'ਚ ਭਾਰੀ ਆਰਥਿਕ ਸੰਕਟ
ਇਮਰਾਨ ਖਾਨ ਨੂੰ ਪਾਕਿਸਤਾਨ ਪ੍ਰਧਾਨ ਮੰਤਰੀ ਦਾ ਅਹੁਦਾ ਬਹੁਤ ਵੱਡੀਆਂ ਪਰੇਸ਼ਾਨੀਆਂ ਸਮੇਤ ਮਿਲਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਇਸ ਸਮੇਂ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ 'ਤੇ 300 ਖਰਬ ਦਾ ਕਰਜ਼ਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਸਿਰ 'ਤੇ ਰੋਜ਼ ਦਾ 6 ਅਰਬ ਰੁਪਏ ਦਾ ਕਰਜ਼ਾ ਵਿਆਜ ਦੇ ਰੂਪ ਵਿਚ ਚੜ੍ਹਦਾ ਜਾ ਰਿਹਾ ਹੈ।
ਸਮੱਸਿਆ ਦੇ ਹੱਲ ਲਈ ਇਮਰਾਨ ਖਾਨ ਕਰ ਰਹੇ ਕੋਸ਼ਿਸ਼
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਇਮਰਾਨ ਆਪਣੇ ਦੋਸਤ ਦੇਸ਼ਾਂ ਜਾਂ ਗੁਆਂਢੀ ਦੇਸ਼ਾਂ ਕੋਲੋਂ ਸਹਾਇਤਾ ਦੀ ਮੰਗ ਕਰ ਸਕਦੇ ਹਨ। ਸਥਾਨਕ ਅਧਿਕਾਰੀਆਂ ਮੁਤਾਬਕ ਇਮਰਾਨ ਖਾਨ ਦੇ ਨਾਲ ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਨਾਲ ਆਏ ਹਨ।

ਸਾਊਦੀ ਅਰਬ 'ਚ ਇਮਰਾਨ ਖਾਨ ਲਈ ਸ਼ਾਹੀ ਭੋਜ ਦਾ ਆਯੋਜਨ
ਇਮਰਾਨ ਖਾਨ ਜੇਧਾ 'ਚ ਸਾਊਦੀ ਦੇ ਸ਼ਾਹ ਸਲਮਾਨ ਨੂੰ ਮਿਲਣਗੇ। ਸਾਊਦੀ ਦੇ ਸੂਚਨਾ ਮੰਤਰਾਲੇ ਦੇ ਅੰਤਰਰਾਸ਼ਟਰੀ ਡਾਇਲਾਗ ਸੈਂਟਰ ਵਲੋਂ ਜਾਰੀ ਬਿਆਨ ਅਨੁਸਾਰ 'ਸ਼ਾਹੀ ਮਹਿਲ 'ਚ ਸ਼ਾਹ ਸਲਮਾਨ ਸ਼ਾਹੀ ਭੋਜ ਦਾ ਆਯੋਜਨ ਕਰਨਗੇ।' ਬਿਆਨ ਮੁਤਾਬਕ ਖਾਨ ਸਾਊਦੀ ਅਰਬ ਦੇ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਨਾਲ ਵੀ ਮਿਲਣਗੇ। ਸਾਊਦੀ ਅਤੇ ਪਾਕਿਸਤਾਨ ਵਿਚਕਾਰ ਮਹੱਤਵਪੂਰਣ ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਇਮਰਾਨ ਖਾਨ ਅਤੇ ਉਨ੍ਹਾਂ ਦੀ ਕੈਬਨਿਟ ਪਾਕਿਸਤਾਨ 'ਚ ਡੁੱਬੀ ਅਰਥਵਿਵਸਥਾ, ਅੱਤਵਾਦ, ਪਾਣੀ ਸੰਕਟ ਅਤੇ ਤੇਜ਼ੀ ਨਾਲ ਵਧ ਰਹੀ ਜੰਨਸੰਖਿਆ ਵਰਗੀਆਂ ਸਮੱਸਿਆਂ ਨਾਲ ਨਜਿੱਠਣ ਲਈ ਜੱਦੋ-ਜਹਿਦ ਕਰ ਰਹੇ ਹਨ
ਯਮਨ ਦੇ ਲਾਲ ਸਾਗਰ ’ਚ 17 ਮਛੇਰਿਅਾਂ ਦੀ ਹੱਤਿਅਾ
NEXT STORY