ਗੁਰਦਾਸਪੁਰ/ਲਾਹੌਰ (ਵਿਨੋਦ)- ਪਾਕਿਸਤਾਨੀ ਫੌਜ ਨੇ ਆਪਣੀਆਂ ਭਾਰਤ ਵਿਰੋਧੀ ਸਾਜ਼ਿਸ਼ਾਂ ਨੂੰ ਜਾਰੀ ਰੱਖਦੇ ਹੋਏ ਭਾਰਤ ਨਾਲ ਜੰਗ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਕਿਸਤਾਨੀ ਫੌਜ ਨੇ ਭਾਰਤੀ ਸਰਹੱਦ ਨੇੜੇ ਐਂਟੀ-ਟੈਂਕ ਡਰੋਨ ਅਭਿਆਸ ਕੀਤਾ ਹੈ।
ਇਹ ਅਭਿਆਸ ਵੱਡੇ ਪੱਧਰ ’ਤੇ ਕੀਤਾ ਗਿਆ ਅਤੇ ਇਸ ਨੂੰ ਦੇਖਣ ਲਈ ਖੁਦ ਪਾਕਿਸਤਾਨ ਦੇ ਚੀਫ ਆਫ ਡਿਫੈਂਸ ਫੋਰਸਿਜ਼ (ਸੀ.ਡੀ.ਐੱਫ.) ਆਸਿਮ ਮੁਨੀਰ ਪਹੁੰਚੇ। ਇਹ ਅਭਿਆਸ ਭਾਰਤੀ ਸਰਹੱਦ ਨੇੜੇ ਖੇਤਾਂ ’ਚ ਕੀਤਾ ਗਿਆ। ਇਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਆਸਿਮ ਮੁਨੀਰ ਨੇ ਭਾਰਤ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਦੋ ਸ਼ਹਿਰਾਂ ਗੁਜਰਾਂਵਾਲਾ ਅਤੇ ਸਿਆਲਕੋਟ ਦੀਆਂ ਛਾਉਣੀਆਂ ਦਾ ਦੌਰਾ ਕਰ ਕੇ ਫੌਜੀ ਤਿਆਰੀਆਂ ਦਾ ਜਾਇਜ਼ਾ ਲਿਆ ਸੀ।
ਆਸਿਮ ਮੁਨੀਰ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਉਹ ਐਂਟੀ-ਟੈਂਕ ਐਕਸਰਸਾਈਜ਼ ਨੂੰ ਦੇਖ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮੁਨੀਰ ਨੇ ਆਪਣੇ ਉੱਚ ਫੌਜੀ ਅਧਿਕਾਰੀਆਂ ਨਾਲ ਮਿਲ ਕੇ ਇਨ੍ਹਾਂ ਤਿਆਰੀਆਂ ’ਤੇ ਨੇੜਿਓਂ ਨਜ਼ਰ ਰੱਖੀ ਹੈ।
ਐਂਟੀ-ਟੈਂਕ ਡਰੋਨ ਅਭਿਆਸਾਂ ’ਚ ਟੈਂਕਾਂ ਵਰਗੇ ਬਖਤਰਬੰਦ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਡਰੋਨ ਸ਼ਾਮਲ ਹਨ। ਮੁਨੀਰ ਦੇ ਭਾਰਤੀ ਸਰਹੱਦ ਨੇੜੇ ਅਕਸਰ ਦੌਰੇ ਅਤੇ ਜੰਗੀ ਤਿਆਰੀਆਂ ਦੀ ਸਮੀਖਿਆ ਕਰਨ ਨਾਲ ਇਹ ਸਵਾਲ ਉੱਠ ਰਹੇ ਹਨ ਕਿ ਕੀ ਪਾਕਿਸਤਾਨੀ ਫੌਜ ਕੋਈ ਸਾਜ਼ਿਸ਼ ਰਚ ਰਹੀ ਹੈ।
ਸਾਲ 2025 ਦੀ Top Newcomer ਬਣੀ ਕੈਨੇਡਾ ਦੀ 19 ਸਾਲਾ ਟੈਨਿਸ ਸਟਾਰ ਵਿਕਟੋਰੀਆ ਮਬੋਕੋ
NEXT STORY