ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਵਪਾਰਕ ਸ਼ਾਪਿੰਗ ਪਲਾਜ਼ਾ ਬਣਾਉਣ ਲਈ ਕਵੇਟਾ ਦੇ ਆਰਚਰ ਰੋਡ ’ਤੇ ਸਥਿਤ 100 ਸਾਲ ਪੁਰਾਣੇ ਇਤਿਹਾਸਕ ਗੁਰਦੁਆਰੇ ਅਤੇ 90 ਸਾਲ ਪੁਰਾਣੇ ਸੇਂਟ ਐਗਨੇਸ (ਗੈਬਰੀਅਲ) ਈਸਾਈ ਸਕੂਲ ਨੂੰ ਢਾਹ ਦਿੱਤਾ ਗਿਆ ਹੈ। ਇਸ ਕਾਰਵਾਈ ਨਾਲ ਪਵਿੱਤਰ ਸਿੱਖ ਕਲਾਕ੍ਰਿਤੀਆਂ, ਤਖਤ ਅਤੇ ਪਾਲਕੀ ਸਾਹਿਬ ਨੂੰ ਨੁਕਸਾਨ ਪਹੁੰਚਿਆ ਹੈ, ਜਦਕਿ ਸਕੂਲੀ ਬੱਚੇ ਅਸਥਾਈ ਰਿਹਾਇਸ਼ਾਂ ਵਿਚ ਰਹਿਣ ਲਈ ਮਜਬੂਰ ਹਨ।
ਇਸ ਘਟਨਾ ਵਿਰੁੱਧ ਘੱਟ ਗਿਣਤੀ ਭਾਈਚਾਰਿਆਂ ਅਤੇ ਸਿਵਲ ਸੋਸਾਇਟੀ ਨੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਧਾਰਮਿਕ ਜਾਇਦਾਦਾਂ ਦੀ ਸੰਭਾਲ ਕਰਨ ਦੀ ਬਜਾਏ, ਸਰਕਾਰੀ ਮਾਲੀਆ ਪੈਦਾ ਕਰਨ ਅਤੇ ਤਨਖਾਹਾਂ ਲਈ ਇਨ੍ਹਾਂ ਨੂੰ 30 ਸਾਲਾਂ ਦੇ ਵਪਾਰਕ ਲੀਜ਼ ’ਤੇ ਦੇ ਰਿਹਾ ਹੈ।
ਸੈਨੇਟਰ ਦਿਨੇਸ਼ ਕੁਮਾਰ ਅਤੇ ਭਾਈਚਾਰਕ ਆਗੂਆਂ ਅਨੁਸਾਰ ਬਲੋਚਿਸਤਾਨ ਦੇ 12 ਇਤਿਹਾਸਕ ਗੁਰਦੁਆਰਿਆਂ ’ਚੋਂ ਹੁਣ ਸਿਰਫ਼ 2 ਹੀ ਕਾਰਜਸ਼ੀਲ ਬਚੇ ਹਨ, ਜਦਕਿ ਬਾਕੀ ਕਬਜ਼ਿਆਂ ਅਤੇ ਅਣਗਹਿਲੀ ਦੀ ਭੇਟ ਚੜ੍ਹ ਗਏ। ਪ੍ਰਸ਼ਾਸਨ ਦੇ ਇਸ ਦੋਹਰੇ ਮਾਪਦੰਡ ਅਤੇ ਭੂ-ਮਾਫੀਆ ਦੀ ਮਿਲੀਭੁਗਤ ਖਿਲਾਫ ਹੁਣ ਸਿੱਖ, ਈਸਾਈ ਅਤੇ ਹਿੰਦੂ ਵਾਲਮੀਕਿ ਭਾਈਚਾਰੇ ਨੇ ਇਕਜੁੱਟ ਹੋ ਕੇ ਸਾਂਝਾ ਗੱਠਜੋੜ ਬਣਾ ਲਿਆ ਹੈ।
ਦੁਨੀਆ ਦਾ ਨਕਸ਼ਾ ਬਦਲਣ ਦੀ ਤਿਆਰੀ, ਯੂਰਪ-ਰੂਸ-ਕੈਨੇਡਾ ਦਾ ਸਾਈਜ਼ ਹੋਵੇਗਾ ਛੋਟਾ
NEXT STORY