ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਨੇ ਕਿਹਾ ਹੈ ਕਿ ਉਸਨੇ ਅਫ਼ਗਾਨ ਤਾਲਿਬਾਨ ਸ਼ਾਸਨ ਨਾਲ ਇਸਤਾਂਬੁਲ ’ਚ ਜਾਰੀ ਸ਼ਾਂਤੀ ਵਾਰਤਾ ਦੇ ਤੀਸਰੇ ਦੌਰ ਦੌਰਾਨ ਵਿਚੋਲੇ ਦੇਸ਼ਾਂ ਤੁਰਕੀ ਅਤੇ ਕਤਰ ਨੂੰ ਆਪਣੀਆਂ ‘ਸਬੂਤ-ਆਧਾਰਿਤ’ ਅਤੇ ‘ਤਾਰਕਿਕ ਮੰਗਾਂ’ ਸੌਂਪ ਦਿੱਤੀਆਂ ਹਨ। ਪਾਕਿਸਤਾਨ ਅਤੇ ਅਫ਼ਗਾਨ ਤਾਲਿਬਾਨ ਨੇ ਸਰਹੱਦ ਪਾਰ ਅੱਤਵਾਦ ਦੇ ਮੁੱਦੇ ਨਾਲ ਨਜਿੱਠਣ ਅਤੇ ਦੋਵਾਂ ਪਾਸਿਆਂ ਦਰਮਿਆਨ ਤਣਾਅ ਨੂੰ ਹੋਰ ਵਧਣ ਤੋਂ ਰੋਕਣ ਲਈ ਵੀਰਵਾਰ ਨੂੰ ਇਸਤਾਂਬੁਲ ’ਚ ਤੀਸਰੇ ਦੌਰ ਦੀ ਗੱਲਬਾਤ ਮੁੜ ਸ਼ੁਰੂ ਕੀਤੀ।
ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦ੍ਰਾਬੀ ਨੇ ਕਿਹਾ ਕਿ ਅਫ਼ਗਾਨ ਤਾਲਿਬਾਨ ਸ਼ਾਸਨ ਨਾਲ ਗੱਲਬਾਤ ਵੀਰਵਾਰ ਨੂੰ ਇਸਤਾਂਬੁਲ ’ਚ ਸ਼ੁਰੂ ਹੋਈ। ਵਾਰਤਾ ਵਿਚੋਲਿਆਂ ਦੀ ਮੌਜੂਦਗੀ ’ਚ ਸ਼ੁਰੂ ਹੋਈ ਅਤੇ ਇਸ ’ਚ ਉਨ੍ਹਾਂ ਦੀ ਭਾਗੀਦਾਰੀ ਰਹੀ। ਅੰਦ੍ਰਾਬੀ ਨੇ ਕਿਹਾ ਕਿ ਪਾਕਿਸਤਾਨੀ ਵਫਦ ਨੇ ਵਿਚੋਲਿਆਂ ਨੂੰ ਆਪਣੀਆਂ ਸਬੂਤ-ਆਧਾਰਿਤ ਅਤੇ ਤਾਰਕਿਕ ਮੰਗਾਂ ਸੌਂਪੀਆਂ ਹਨ, ਜਿਨ੍ਹਾਂ ਦਾ ਇਕੋ-ਇਕ ਉਦੇਸ਼ ਸਰਹੱਦ ਪਾਰ ਅੱਤਵਾਦ ਨੂੰ ਖਤਮ ਕਰਨਾ ਹੈ।
ਮਮਦਾਨੀ ਨੂੰ ਅਮਰੀਕਾ ਦਾ ਮੇਅਰ ਬਣਨ 'ਤੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਪ੍ਰਮੁੱਖ ਨੇਤਾ ਦਿਲੀਪ ਚੌਹਾਨ ਨੇ ਦਿੱਤੀ ਵਧਾਈ
NEXT STORY