ਇਸਲਾਮਾਬਾਦ (ਭਾਸ਼ਾ)- ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ 7.95 ਫ਼ੀਸਦੀ ਦੀ ਰਿਕਾਰਡ ਵਿਆਜ ਦਰ ਨਾਲ ਸੂਕੁਕ ਬਾਂਡ ਰਾਹੀਂ 1 ਅਰਬ ਡਾਲਰ ਇਕੱਠੇ ਕੀਤੇ ਹਨ। ਮੀਡੀਆ ਰਿਪੋਰਟਾਂ ਵਿਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਸਲਾਮਿਕ ਬਾਂਡ ਦੇ ਇਤਿਹਾਸ ਵਿਚ ਇਹ ਸਭ ਤੋਂ ਉੱਚੀ ਵਿਆਜ ਦਰ ਹੈ, ਜਿਸ ਦਾ ਭੁਗਤਾਨ ਕਰਨ ਲਈ ਪਾਕਿਸਤਾਨ ਸਹਿਮਤ ਹੋਇਆ ਹੈ।
‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਵਿਚ ਵਿੱਤ ਮੰਤਰਾਲਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੇਸ਼ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਇਕ ਪੱਧਰ ’ਤੇ ਰੱਖਣ ਦੀ ਲੋੜ ਸੀ, ਕਿਉਂਕਿ ਜਲਦ ਹੀ ਕੁਝ ਵੱਡੇ ਵਿਦੇਸ਼ੀ ਕਰਜ਼ਿਆਂ ਦਾ ਭੁਗਤਾਨ ਕੀਤਾ ਜਾਣਾ ਹੈ। ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਡੇਢ ਮਹੀਨਾ ਪਹਿਲਾਂ ਸਾਊਦੀ ਅਰਬ ਤੋਂ 3 ਅਰਬ ਡਾਲਰ ਦਾ ਕਰਜ਼ਾ ਲਿਆ ਸੀ ਪਰ ਇਸ ਰਕਮ ਵਿਚੋਂ 2 ਅਰਬ ਡਾਲਰ ਸਰਕਾਰ ਖ਼ਰਚ ਕਰ ਚੁੱਕੀ ਹੈ।
ਅਜਿਹੇ ਵਿਚ ਹੁਣ ਸਰਕਾਰ ਨੂੰ ਫਿਰ ਫੰਡ ਜੁਟਾਉਣ ਲਈ ਮੁੜ ਕੌਮਾਂਤਰੀ ਪੂੰਜੀ ਬਾਜ਼ਾਰਾਂ ਦਾ ਰੁਖ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦਾ ਅਧਿਕਾਰਤ ਵਿਦੇਸ਼ੀ ਮੁਦਰਾ ਭੰਡਾਰ 14 ਜਨਵਰੀ ਤੱਕ ਘੱਟ ਕੇ 17 ਅਰਬ ਡਾਲਰ ’ਤੇ ਆ ਗਿਆ ਸੀ। ਵਿੱਤ ਮੰਤਰਾਲਾ ਨੇ ਕਿਹਾ ਕਿ ਪਾਕਿਸਤਾਨ ਨੇ 7.95 ਫ਼ੀਸਦੀ ਦੀ ਵਿਆਜ ਦਰ ’ਤੇ 7 ਸਾਲਾਂ ਦੀ ਮਿਆਦ ਦੇ ਸੰਪਤੀ-ਸਮਰਥਿਤ ਸੂਕੁਕ ਬਾਂਡ ਜਾਰੀ ਕਰਕੇ 1 ਅਰਬ ਡਾਲਰ ਇਕੱਠੇ ਕੀਤੇ ਹਨ।
ਅਹਿਮ ਖ਼ਬਰ : ਯੂਕੇ ਨੇ 11 ਫਰਵਰੀ ਤੋਂ ਵਿਦੇਸ਼ੀ ਯਾਤਰੀਆਂ ਲਈ ਖੋਲ੍ਹੇ ਦਰਵਾਜੇ
NEXT STORY