ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਸਮੇਂ-ਸਮੇਂ ’ਤੇ ਆਪਣੀ ਨਾਕਾਮੀ ਨੂੰ ਲੈ ਕੇ ਸੁਰਖੀਆਂ ’ਚ ਰਹਿੰਦਾ ਹੈ। ਕਦੇ ਉੱਥੇ ਰਾਸ਼ਨ ਦਾ ਕਾਲ ਪੈ ਜਾਂਦਾ ਹੈ ਤੇ ਕਦੀ ਉਹ ਭਾਰਤ ਬਾਰੇ ਗ਼ਲਤ ਬਿਆਨ ਦੇ ਕੇ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।
ਪਰ ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ। ਪਾਕਿਸਤਾਨ ਦੇ ਬਾਜ਼ਾਰ 'ਚ ਮੰਗਲਵਾਰ ਨੂੰ ਅਜਿਹੇ ਨੋਟ ਸਾਹਮਣੇ ਆਏ, ਜੋ ਅਧੂਰੇ ਛਪੇ ਹੋਏ ਸਨ। ਅੱਧੇ ਛਪੇ ਨੋਟਾਂ ਨੂੰ ਦੇਖ ਕੇ ਅਤੇ ਸੋਸ਼ਲ ਮੀਡੀਆ ’ਤੇ ਖ਼ਬਰ ਫੈਲਣ ਤੋਂ ਬਾਅਦ ਲੋਕਾਂ ਦੀ ਚਿੰਤਾ ਵਧਣੀ ਸੁਭਾਵਿਕ ਸੀ।
ਇਹ ਵੀ ਪੜ੍ਹੋ- ਇਨਸਾਨੀਅਤ ਦੀ ਮਿਸਾਲ: ਦੁਬਈ ਦੀ ਜੇਲ੍ਹ 'ਚ ਸਜ਼ਾ ਕੱਟ ਰਹੇ ਨੌਜਵਾਨ ਨੂੰ ਪਿੰਡ ਵਾਸੀਆਂ ਨੇ 50 ਲੱਖ ਦੇ ਕੇ ਛੁਡਵਾਇਆ
ਸਰਹੱਦ ਪਾਰਲੇ ਸੂਤਰਾਂ ਮੁਤਾਬਕ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ’ਚ ਇਕ ਵਿਅਕਤੀ ਖੁਦ ਨੂੰ ਨੈਸ਼ਨਲ ਬੈਂਕ ਆਫ ਪਾਕਿਸਤਾਨ ਦੀ ਮਾਡਲ ਕਾਲੋਨੀ ਬ੍ਰਾਂਚ ਦਾ ਮੈਨੇਜਰ ਦੱਸ ਰਿਹਾ ਹੈ। ਉਸ ਦੇ ਹੱਥ 'ਚ 1,000 ਰੁਪਏ ਦੇ 2 ਨੋਟ ਫੜੇ ਹੋਏ ਹਨ, ਜੋ ਅਧੂਰੇ ਛਾਪੇ ਹੋਏ ਹਨ।
ਬੈਂਕ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੰਪਰਕ ਕਰਨ ’ਤੇ ਬੈਂਕ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੱਚ ਹੈ ਜਾਂ ਨਹੀਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿ ਸੰਸਦ ’ਚ ਸਾਬਕਾ ਪੀ. ਐੱਮ. ਜ਼ੁਲਫਿਕਾਰ ਭੁੱਟੋ ਦੀ ਮੌਤ ਦੀ ਸਜ਼ਾ ਪਲਟਣ ਲਈ ਮਤਾ ਪਾਸ
NEXT STORY