ਇੰਟਰਨੈਸ਼ਨਲ ਡੈਸਕ- ਪਾਕਿਸਤਾਨ 'ਚ ਚੱਲ ਰਹੇ ਡੂੰਘੇ ਆਰਥਿਕ ਅਤੇ ਪ੍ਰਸ਼ਾਸਨਿਕ ਸੰਕਟ ਵਿਚਕਾਰ ਅੰਤਰਰਾਸ਼ਟਰੀ ਮੀਡੀਆ 'ਚ ਪਾਕਿਸਤਾਨੀ ਪ੍ਰਸ਼ਾਸਨ ਦੀਆਂ ਨਾਕਾਮੀਆਂ ਦੀ ਤਿੱਖੀ ਨਿਖੇਧੀ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦੀ ਤਬਾਹੀ ਬਿਆਨ ਕਰਨ 'ਚ ਤਾਂ ਮਾਹਿਰ ਹੋ ਚੁੱਕੇ ਹਨ, ਪਰ ਇਸ ਨੂੰ ਸੁਧਾਰਨ ਲਈ ਠੋਸ ਕਦਮ ਚੁੱਕਣ ਲਈ ਕੋਈ ਤਿਆਰ ਨਹੀਂ।
ਪਾਕਿਸਤਾਨ 'ਚ ਇੱਕ ਰਵਾਇਤ ਬਣ ਚੁੱਕੀ ਹੈ ਜਿੱਥੇ ਸੀਨੀਅਰ ਅਧਿਕਾਰੀ ਅਤੇ ਨੇਤਾ ਮੰਚਾਂ 'ਤੇ ਖੜ੍ਹੇ ਹੋ ਕੇ ਦੇਸ਼ ਦੇ ਢਾਂਚੇ ਨੂੰ "ਟੁੱਟਿਆ ਹੋਇਆ" ਅਤੇ "ਬਲੈਕਆਊਟ ਦੀ ਸਥਿਤੀ" ਵਿੱਚ ਦੱਸਦੇ ਹਨ। ਉਨ੍ਹਾਂ ਨੂੰ ਸੁਣਨ ਵਾਲੇ ਲੋਕ ਤਾੜੀਆਂ ਵਜਾਉਂਦੇ ਹਨ, ਪਰ ਸਿਸਟਮ ਨੂੰ ਬਦਲਣ ਦੀ ਬਜਾਏ ਖ਼ੁਦ ਵੀ ਇਸ ਨੂੰ ਉਸੇ ਤਰ੍ਹਾਂ ਚਲਾਉਣਾ ਜਾਰੀ ਰੱਖਦੇ ਹਨ।
ਇਹ ਵੀ ਪੜ੍ਹੋ- ''ਚਾਹੇ ਉਹ ਮੈਨੂੰ ਮਾਰ ਦੇਣ ਜਾਂ ਜੇਲ੍ਹ 'ਚ ਸੁੱਟ ਦੇਣ..!'' ਸ਼ੇਖ ਹਸੀਨਾ ਨੇ 2 ਸਾਲਾਂ 'ਚ ਪਹਿਲੀ ਵਾਰ ਕੀਤਾ ਸੰਬੋਧਨ
ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਸਿਸਟਮ ਨੇ ਤਬਾਹੀ ਨੂੰ ਕੋਈ ਐਮਰਜੈਂਸੀ ਮੰਨਣਾ ਬੰਦ ਕਰ ਦਿੱਤਾ ਹੈ ਅਤੇ ਇਸ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਲਿਆ ਹੈ। ਪ੍ਰਸ਼ਾਸਨਿਕ ਨਾਕਾਮੀ ਅਸਲ 'ਚ ਕੋਈ ਅਣਜਾਣੇ 'ਚ ਹੋਈ ਗਲਤੀ ਨਹੀਂ, ਸਗੋਂ ਉਸ ਸੱਤਾਧਾਰੀ ਵਰਗ ਦੇ ਫਾਇਦੇ ਲਈ ਤਿਆਰ ਕੀਤਾ ਗਿਆ ਢਾਂਚਾ ਹੈ ਜੋ ਇਸ ਨਾਕਾਮੀ ਤੋਂ ਮੁਨਾਫ਼ਾ ਕਮਾਉਂਦਾ ਹੈ।
ਜਨਤਾ ਅਤੇ ਨੌਜਵਾਨ ਪੀੜ੍ਹੀ ਹੁਣ ਪ੍ਰਸ਼ਾਸਨ ਦੇ ਫੋਕੇ ਦਾਅਵਿਆਂ ਅਤੇ ਅਸਥਾਈ ਯੋਜਨਾਵਾਂ ਤੋਂ ਅੱਕ ਚੁੱਕੀ ਹੈ। ਦੇਸ਼ ਵਿੱਚ ਸਭ ਤੋਂ ਵੱਡੀ ਕਮੀ ਜਵਾਬਦੇਹੀ ਦੀ ਹੈ। ਜਦੋਂ ਤੱਕ ਨਿਯਮ ਤੋੜਨ ਵਾਲੇ ਸ਼ਕਤੀਸ਼ਾਲੀ ਲੋਕਾਂ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਪ੍ਰਸ਼ਾਸਨਿਕ ਸੁਧਾਰ ਨਹੀਂ ਲਿਆਂਦਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਭਾਸ਼ਣ ਦੇਣ ਵਾਲਿਆਂ ਦੀ ਕੋਈ ਘਾਟ ਨਹੀਂ ਹੈ, ਪਰ ਕਮੀ ਇਸ ਗੱਲ ਦੀ ਹੈ ਕਿ ਕੋਈ ਵੀ ਅਧਿਕਾਰੀ ਆਪਣੀਆਂ ਸ਼ਕਤੀਆਂ ਜਾਂ ਸਰਕਾਰੀ ਲਾਭਾਂ ਨੂੰ ਛੱਡਣ ਲਈ ਤਿਆਰ ਨਹੀਂ ਹੈ। ਇਹੀ ਸਥਿਤੀ ਦੇਸ਼ ਨੂੰ ਇੱਕ ਵੱਡੇ ਝਟਕੇ ਤੇ ਨਾਕਾਮੀ ਵੱਲ ਧੱਕ ਰਹੀ ਹੈ, ਜਿਸ ਕਾਰਨ ਦੇਸ਼ ਦਾ ਹਾਲ ਲਗਾਤਾਰ ਵਿਗੜਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਮਾਰੇ ਗਏ 58 ਫ਼ੌਜੀ ! ਹੂਤੀਆਂ ਨੇ ਸਾਊਦੀ ਤੇ ਯਮਨ 'ਚ ਵਰ੍ਹਾਇਆ ਮਿਜ਼ਾਈਲਾਂ ਦਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੀਓਕੇ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈਆਂ ਲਈ ਜਵਾਬਦੇਹੀ ਹੋਵੇ ਤੈਅ : ਯੂਐਨ
NEXT STORY