ਇੰਟਰਨੈਸ਼ਨਲ ਡੈਸਕ- ਇਰਾਨ ਹਮਾਇਤੀ ਹੂਤੀ ਬਾਗੀਆਂ ਨੇ ਸਾਊਦੀ ਅਰਬ ਅਤੇ ਯਮਨ ’ਚ ਇਕੋ ਸਮੇਂ ਵੱਡੇ ਹਮਲੇ ਕੀਤੇ। ਪਹਿਲਾ ਹਮਲਾ ਯਮਨ ਸਰਕਾਰ ਦੇ ਫੌਜੀ ਟਿਕਾਣਿਆਂ ’ਤੇ ਬੈਲਿਸਟਿਕ ਮਿਜ਼ਾਈਲ ਅਤੇ ਡਰੋਨ ਨਾਲ ਹੋਇਆ, ਜਿਸ ਵਿਚ 58 ਫੌਜੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ।
ਯਮਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਸਹੀ ਸਮੇਂ ਅਤੇ ਸਹੀ ਜਗ੍ਹਾ ’ਤੇ ਜਵਾਬ ਦਿੱਤਾ ਜਾਵੇਗਾ। ਦੂਜਾ ਹਮਲਾ ਸਾਊਦੀ ਦੇ ਨਜਰਾਨ ਵਿਚ ਹੋਇਆ, ਜਿਸ ਵਿਚ 11 ਨਾਗਰਿਕ ਜ਼ਖਮੀ ਹੋ ਗਏ। ਇਨ੍ਹਾਂ ਵਿਚ 7 ਸਾਊਦੀ, 1 ਯਮਨੀ, 2 ਮਿਸਰੀ ਅਤੇ 1 ਪਾਕਿਸਤਾਨੀ ਨਾਗਰਿਕ ਸ਼ਾਮਲ ਹੈ। ਇਸ ਦੇ ਨਾਲ ਹੀ ਇਕ 4 ਸਾਲ ਦਾ ਬੱਚਾ ਵੀ ਜ਼ਖਮੀ ਹੋਇਆ ਹੈ। ਹਮਲਿਆਂ ਤੋਂ ਬਾਅਦ ਨਜਰਾਨ ਦੇ ਕਈ ਹਿੱਸਿਆਂ ਵਿਚ ਅੱਗ ਲੱਗ ਗਈ।
ਯਮਨ ਦੇ ਹੂਤੀ ਬਾਗੀਆਂ ਦੇ ਤਾਜ਼ਾ ਹਮਲੇ ਸਿਰਫ ਉਥੋਂ ਦੇ ਗ੍ਰਹਿ ਯੁੱਧ ਤੱਕ ਸੀਮਤ ਨਹੀਂ ਹਨ। ਇਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਕਾਰ ਵਧਦੇ ਤਣਾਅ ਦੇ ਨਾਲ ਹੂਤੀ ਵੀ ਹਮਲੇ ਤੇਜ਼ ਕਰ ਰਹੇ ਹਨ। ਇਸ ਦੀ ਵਜ੍ਹਾ ਇਰਾਨ ਅਤੇ ਹੂਤੀਆਂ ਵਿਚਕਾਰ ਲੰਬੇ ਸਮੇਂ ਤੋਂ ਬਣੇ ਰਿਸ਼ਤੇ ਹਨ। ਹੂਤੀ (ਅੰਸਾਰ ਅੱਲਾਹ) ਯਮਨ ਦਾ ਸ਼ੀਆ ਬਾਗੀ ਸੰਗਠਨ ਹੈ। 2014 ਵਿਚ ਉਸ ਨੇ ਰਾਜਧਾਨੀ ਸਨਾ ’ਤੇ ਕਬਜ਼ਾ ਕਰ ਲਿਆ ਸੀ। ਤਦ ਤੋਂ ਉਹ ਯਮਨ ਦੀ ਸਰਕਾਰ ਅਤੇ ਸਾਊਦੀ ਦੀ ਅਗਵਾਈ ਵਾਲੇ ਗੱਠਜੋੜ ਖਿਲਾਫ ਲੜ ਰਿਹਾ ਹੈ।
ਇਹ ਵੀ ਪੜ੍ਹੋ- ''ਚਾਹੇ ਉਹ ਮੈਨੂੰ ਮਾਰ ਦੇਣ ਜਾਂ ਜੇਲ੍ਹ 'ਚ ਸੁੱਟ ਦੇਣ..!'' ਸ਼ੇਖ ਹਸੀਨਾ ਨੇ 2 ਸਾਲਾਂ 'ਚ ਪਹਿਲੀ ਵਾਰ ਕੀਤਾ ਸੰਬੋਧਨ
ਯਮਨ ਵਿਚ ਗ੍ਰਹਿ ਯੁੱਧ ਭੜਕਣ ਦਾ ਖਤਰਾ ਵਧਿਆ
ਯਮਨ ਵਿਚ ਇਰਾਨ ਹਮਾਇਤੀ ਹੂਤੀ ਬਾਗੀਆਂ ਦੇ ਵੱਡੇ ਹਮਲੇ ਤੋਂ ਬਾਅਦ ਗ੍ਰਹਿ ਯੁੱਧ ਭੜਕਣ ਦਾ ਖਤਰਾ ਵਧ ਗਿਆ ਹੈ। ਹੂਤੀਆਂ ਨੇ ਪੂਰਬੀ ਯਮਨ ਵਿਚ ਸਰਕਾਰੀ ਫੌਜ ਦੇ ਤਿੰਨ ਫੌਜੀ ਟਿਕਾਣਿਆਂ ’ਤੇ ਮਿਜ਼ਾਈਲ ਅਤੇ ਡਰੋਨ ਨਾਲ ਹਮਲਾ ਕੀਤਾ। ਇਹ ਇਲਾਕਾ ਸਾਊਦੀ ਹਮਾਇਤੀ ਸਰਕਾਰ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਹਾਲ ਹੀ ਦੇ ਸਾਲਾਂ ਵਿਚ ਹੂਤੀਆਂ ਦੀਆਂ ਸਭ ਤੋਂ ਵੱਡੀਆਂ ਫੌਜੀ ਕਾਰਵਾਈਆਂ ਵਿਚ ਗਿਣਿਆ ਜਾ ਰਿਹਾ ਹੈ।
ਓਧਰ, ਸਾਊਦੀ ਦੀ ਅਗਵਾਈ ਵਾਲੇ ਗੱਠਜੋੜ ਅਨੁਸਾਰ, ਨਜਰਾਨ ਏਅਰਪੋਰਟ ’ਤੇ ਹੋਏ ਹਮਲੇ ਵਿਚ 11 ਨਾਗਰਿਕ ਜ਼ਖਮੀ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਹੂਤੀ ਹੁਣ ਪੂਰਬੀ ਯਮਨ ਵਿਚ ਵੀ ਮੋਰਚਾ ਖੋਲ੍ਹ ਚੁੱਕੇ ਹਨ। ਜੇਕਰ ਤਣਾਅ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਦੇਸ਼ ਇਕ ਵਾਰ ਫਿਰ ਗ੍ਰਹਿ ਯੁੱਧ ਦੀ ਲਪੇਟ ਵਿਚ ਆ ਸਕਦਾ ਹੈ।
ਕੱਚਾ ਤੇਲ ਫਿਰ ਮਹਿੰਗਾ, ਬ੍ਰੈਂਟ 82 ਡਾਲਰ ਤੋਂ ਪਾਰ
ਇਰਾਨ ਅਤੇ ਅਮਰੀਕਾ ਵਿਚਕਾਰ ਵਧਦੇ ਤਣਾਅ ਦਾ ਅਸਰ ਗਲੋਬਲ ਤੇਲ ਬਾਜ਼ਾਰ ’ਤੇ ਦਿਸਣ ਲੱਗਾ ਹੈ। ਵੀਰਵਾਰ ਨੂੰ ਬ੍ਰੈਂਟ ਕਰੂਡ 3.83 ਫੀਸਦੀ ਦੀ ਤੇਜ਼ੀ ਨਾਲ 82.49 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ। ਉਥੇ ਅਮਰੀਕੀ ਡਬਲਯੂ. ਟੀ. ਆਈ. ਕਰੂਡ 2.75 ਫੀਸਦੀ ਚੜ੍ਹ ਕੇ 77.29 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ- 'ਪਾਕਿਸਤਾਨ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਬੋਲਣ ਦਾ ਕੋਈ ਹੱਕ ਨਹੀਂ..!', ਵਿਦੇਸ਼ ਮੰਤਰਾਲੇ ਨੇ ਦਿੱਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੀਨੀਅਰ ਅਮਰੀਕੀ ਫੌਜੀ ਕਮਾਂਡਰ ਨੇ ਵ੍ਹਾਈਟ ਹਾਊਸ ਨੂੰ ਈਰਾਨ ਨਾਲ ਟਕਰਾਅ ਨੂੰ ਘਟਾਉਣ ਦੀ ਕੀਤੀ ਅਪੀਲ
NEXT STORY