ਇਸਲਾਮਾਬਾਦ— ਪਾਕਿਸਤਾਨ ਨੇ ਬੁੱਧਵਾਰ ਨੂੰ ਘੱਟ ਦੂਰੀ ਦੇ ਸਤਹ-ਤੋਂ ਸਤਹ ਤੱਕ ਮਾਰ ਕਰਨ ਵਾਲੇ ਬੈਲਿਸਟਿਕ ਮਿਜ਼ਾਇਲ 'ਨਸਰ' ਦਾ ਸਫਲ ਪ੍ਰੀਖਣ ਕੀਤਾ। ਪਾਕਿਸਤਾਨ ਦੇ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਇਸ ਨਾਲ ਭਾਰਤੀ ਫੌਜ ਦੇ 'ਕੋਲਡ ਸਟਾਰਟ' ਡਾਕਟਰਿਨ 'ਤੇ ਪਾਣੀ ਫਿਰ ਗਿਆ। ਫੌਜ ਨੇ ਕਿਹਾ ਕਿ 'ਨਸਰ' ਉੱਚ ਸਮਰੱਥਾ ਵਾਲੀ ਹਥਿਆਰ ਪ੍ਰਣਾਲੀ ਹੈ, ਜਿਸ ਨੂੰ ਘੱਟ ਸਮੇਂ 'ਚ ਕੰਮ 'ਤੇ ਲਗਾਇਆ ਜਾਣਾ ਸੰਭਵ ਹੈ।
ਪਾਕਿਸਤਾਨ ਫੌਜ ਨੇ ਨਸਰ ਦੀ ਦੂਰੀ ਨੂੰ ਵਧਾ ਕੇ 60-70 ਕਿਲੋਮੀਟਰ ਕੀਤੇ ਜਾਣ ਨਾਲ ਹੀ ਨਵੇਂ ਤਕਨੀਕੀ ਮਾਪਕਾਂ 'ਤੇ ਮਿਜ਼ਾਇਲ ਦਾ ਲੜੀਵਾਰ ਪ੍ਰੀਖਣ ਕੀਤਾ। ਅਣਪਛਾਤੇ ਸਥਾਨ 'ਤੇ ਪ੍ਰੀਖਣ ਕਰਨ ਤੋਂ ਬਾਅਦ ਜਨਰਲ ਕਮਰ ਬਾਜਵਾ ਨੇ ਭਾਰਤ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ, ''ਨਸਰ ਨੇ ਕੋਲਡ ਸਟਾਰਟ (ਡਾਕਟਰਿਨ) 'ਤੇ ਪਾਣੀ ਫੇਰ ਦਿੱਤਾ ਹੈ।'' ਕੋਲਡ ਸਟਾਰਟ ਭਾਰਤੀ ਫੌਜ ਵੱਲੋਂ ਪਾਕਿਸਤਾਨ ਨਾਲ ਸੰਭਾਵੀ ਯੁੱਧ ਦੇ ਮੱਦੇਨਜ਼ਰ ਵਿਕਸਿਤ ਯੁੱਧ ਨੀਤੀ ਹੈ।
ਮੱਧ ਅਫਰੀਕੀ ਗਣਰਾਜ ਸੜਕ ਹਾਦਸੇ 'ਚ 77 ਲੋਕਾਂ ਦੀ ਮੌਤ
NEXT STORY