ਪੇਸ਼ਾਵਰ (ਬਿਊਰੋ) ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ ਇਕ ਵੱਡੇ ਖੰਡ ਨਿਰਯਾਤ ਘਪਲੇਬਾਜ਼ੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਪਲੇ ਵਿਚ ਖੰਡ ਮਿਲ ਮਾਲਕਾਂ ਨੇ ਅਫਗਾਨਿਸਤਾਨ ਨੂੰ ਆਪਣੇ ਅਲਾਟ ਕੋਟੇ ਤੋਂ ਘੱਟ ਖੰਡ ਨਿਰਯਾਤ ਕੀਤੀ ਅਤੇ ਇਸ ਨੂੰ ਪਾਕਿਸਤਾਨ ਵਿਚ ਹੀ ਵੇਚਿਆ, ਜਿਸ ਨਾਲ ਰਾਸ਼ਟਰੀ ਫੰਡ ਨੂੰ ਭਾਰੀ ਨੁਕਸਾਨ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ ਤੋਂ ਸੈਨਿਕਾਂ ਦੀ ਵਾਪਸੀ ਤੋਂ ਪਹਿਲਾਂ ਆਸਟ੍ਰੇਲੀਆ ਕਾਬੁਲ ਦੂਤਘਰ ਕਰੇਗਾ ਬੰਦ
ਦੀ ਨਿਊਜ਼ ਇੰਟਰਨੈਸ਼ਨਲ ਨੇ ਦੱਸਿਆ ਕਿ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਲੈਕਟਰ ਕਸਟਮਜ਼ (ਮੁਲਾਂਕਣ) ਪੇਸ਼ਾਵਰ ਤੋਂ 27 ਮਈ ਤੱਕ ਦਾ ਰਿਕਾਰਡ ਮੰਗਿਆ ਹੈ। ਐੱਨ.ਏ.ਬੀ. ਨੇ ਅਫਗਾਨਿਸਤਾਨ ਨੂੰ ਖੰਡ ਨਿਰਯਾਤ ਕਰਨ ਵਾਲੀਆਂ ਖੰਡ ਮਿੱਲਾਂ ਦੇ ਮਾਲਕਾਂ ਅਤੇ ਉਹਨਾਂ ਦੇ ਕੋਟੇ ਦੇ ਵੇਰਵਾ ਮੰਗਿਆ ਹੈ। ਖੰਡ ਮਿਲਾਂ ਦੇ ਨਿਰਯਾਤ ਪਰਮਿਟ, ਮਾਲ ਘੋਸ਼ਣਾ ਪੱਤਰ, ਈ-ਫਰਮ ਦੇ ਬਿੱਲ, ਵਪਾਰਕ, ਕਸਟਮ ਚਲਾਨ ਅਤੇ ਪੈਕਿੰਗ ਸੂਚੀ ਵੀ ਮੰਗੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ - ਪਾਕਿ ਦੇ ਸਿੱਖਿਆ ਮੰਤਰੀ ਕੋਰੋਨਾ ਵਾਇਰਸ ਨਾਲ ਹੋਏ ਪੀੜਤ
ਮੀਡੀਆ ਰਿਪੋਰਟ ਮੁਤਾਬਕ ਡਾਇਰੈਕਟਰ ਜਨਰਲ ਐੱਨ.ਏ.ਬੀ. ਖੈਬਰ ਪਖਤੂਨਖਵਾ ਨੇ ਉਕਤ ਦੋਸ਼ਾਂ 'ਤੇ ਵਿਸਤ੍ਰਿਤ ਅਤੇ ਪਾਰਦਰਸ਼ੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਦੀ ਨਿਊਜ਼ ਇੰਟਰਨੈਸ਼ਨਲ ਮੁਤਾਬਕ ਖੰਡ ਨਿਰਯਾਤਕਾਂ ਨੇ ਕਥਿਤ ਤੌਰ 'ਤੇ ਨਕਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਸਟਮ ਅਧਿਕਾਰੀਆਂ ਦੀ ਹਿੱਸੇਦਾਰੀ ਨਾਲ ਖੰਡ ਦੇ ਪੂਰੇ ਨਿਰਧਾਰਤ ਨਿਰਯਾਤ ਕੋਟੇ 'ਤੇ ਵਿਕਰੀ ਅਤੇ ਆਮਦਨ ਟੈਕਸ ਵਿਚ ਛੋਟ ਦਾ ਦਾਅਵਾ ਕੀਤਾ ਸੀ। ਨਿਰਯਾਤਕਾਂ ਅਤੇ ਖੰਡ ਮਿਲ ਮਾਲਕਾਂ ਨੇ ਪਾਕਿਸਤਾਨ ਵਿਚ ਗੈਰ ਕਾਨੂੰਨੀ ਢੰਗ ਨਾਲ ਖੰਡ ਵੇਚੀ ਸੀ ਅਤੇ ਟੈਕਸ ਵਿਚ ਛੋਟ ਦੇ ਕਾਰਨ ਭਾਰੀ ਫਾਇਦਾ ਵੀ ਕਮਾਇਆ ਸੀ।
ਭਾਰਤੀ ਮੂਲ ਦੇ ਪਰਿਵਾਰ ਦੀ ਈਮਾਨਦਾਰੀ ਕਾਰਨ ਔਰਤ ਬਣੀ ਲੱਖਪਤੀ, ਬਟੋਰ ਰਿਹਾ ਸੁਰਖੀਆਂ
NEXT STORY