ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਕ ਮਹਿਲਾ ਸੰਬੰਧੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਲਾਹੌਰ ਸ਼ਹਿਰ ਵਿਚ ਪਤਨੀ ਨੂੰ ਲੈ ਕੇ 2 ਪਤੀਆਂ ਵਿਚਾਲੇ ਅਜੀਬ ਸਮਝੌਤਾ ਹੋਇਆ। ਇੱਥੋਂ ਦੇ ਰਾਏਵਿੰਦ ਇਲਾਕੇ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਉਸ ਦੇ ਸਾਬਕਾ ਪਤੀ ਦੇ ਹਵਾਲੇ ਕਰ ਦਿੱਤਾ ਤਾਂ ਜੋ ਉਹ ਬੱਚਿਆਂ ਦੀ ਦੇਖਭਾਲ ਕਰ ਸਕੇ। ਵਿਅਕਤੀ ਨੇ ਇਸ ਸਬੰਧ ਵਿਚ ਆਪਣਾ ਲਿਖਤੀ ਬਿਆਨ ਵੀ ਦਰਜ ਕਰਵਾਇਆ।
ਸਮਝੌਤੇ ਵਿਚ ਵਰਤਮਾਨ ਪਤੀ ਨੇ ਲਿਖਿਆ,''ਮੇਰੀ ਪਤਨੀ ਰੂਬੀਨਾ ਬੀਬੀ ਨੂੰ ਸਾਬਕਾ ਪਤੀ ਤੋਂ 4 ਬੱਚੇ ਹਨ। ਉਹ ਅਕਸਰ ਆਪਣੇ ਸਾਬਕਾ ਪਤੀ ਦੀ ਆਰਥਿਕ ਸਥਿਤੀ ਸਹੀ ਨਾ ਹੋਣ ਕਾਰਨ ਅਤੇ ਬੱਚਿਆਂ ਦੀ ਸਹੀ ਢੰਗ ਨਾਲ ਦੇਖਭਾਲ ਨਾ ਹੋਣ ਕਾਰਨ ਪਰੇਸ਼ਾਨ ਰਹਿੰਦੀ ਹੈ। ਇਸ ਲਈ ਮੈਂ ਆਪਣੀ ਪਤਨੀ ਦੀ ਸਹਿਮਤੀ ਦੇ ਬਾਅਦ ਉਸ ਨੂੰ ਉਸ ਦੇ ਸਾਬਕਾ ਪਤੀ ਦੇ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ।'' ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਇਸ ਸਮੇਂ ਵੀ ਗਰਭਵਤੀ ਹੈ। ਇਸ ਲਈ ਸਮਝੌਤਾ ਕੀਤਾ ਗਿਆ ਹੈ ਕਿ ਉਹ ਕਿਸੇ ਵੀ ਸਮੇਂ ਆ ਕੇ ਆਪਣੀ ਪਤਨੀ ਨਾਲ ਮਿਲ ਸਕਦਾ ਹੈ। ਇਕ ਸਾਲ ਬਾਅਦ ਆਪਣਾ ਹੋਣ ਵਾਲਾ ਬੱਚਾ ਵੀ ਲੈ ਸਕਦਾ ਹੈ। ਉਦੋਂ ਤੱਕ ਰੂਬੀਨਾ ਆਪਣੇ ਸਾਬਕਾ ਪਤੀ ਕੋਲ ਰਹੇਗੀ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਭਾਰੀ ਮੀਂਹ ਕਾਰਨ 32 ਲੋਕਾਂ ਦੀ ਮੌਤ
ਉੱਧਰ ਰੂਬੀਨਾ ਦੇ ਸਾਬਕਾ ਪਤੀ ਨੇ ਵੀ ਆਪਣਾ ਬਿਆਨ ਦਰਜ ਕਰਵਾਇਆ। ਉਸ ਨੇ ਕਿਹਾ,''ਮੈਂ ਰੂਬੀਨਾ ਬੀਬੀ ਅਤੇ ਬੱਚਿਆਂ ਦਾ ਪੂਰਾ ਖਿਆਰ ਰੱਖਾਂਗਾ। ਹਰ ਸੰਭਵ ਖੁਸ਼ੀ ਦੇਣ ਦੀ ਕੋਸ਼ਿਸ਼ ਕਰਾਂਗਾ।'' ਸਥਾਨਕ ਮੀਡੀਆ ਮੁਤਾਬਕ ਇਹ ਮਾਮਲਾ ਸੰਭਵ ਤੌਰ 'ਤੇ ਦੁਨੀਆ ਦਾ ਪਹਿਲਾ ਮਾਮਲਾ ਹੈ ਜਿਸ ਵਿਚ ਸਾਬਕਾ ਅਤੇ ਵਰਤਮਾਨ ਪਤੀਆਂ ਨੇ ਆਪਸੀ ਸਹਿਮਤੀ ਨਾਲ ਸਮਝੌਤੇ 'ਤੇ ਦਸਤਖਤ ਕੀਤੇ ਹਨ। ਸਮਝੌਤੇ ਦੇ ਬਾਅਦ ਵਰਤਮਾਨ ਪਤੀ ਨੇ ਕਿਹਾ,''ਸਮਝੌਤਾ ਸਿਰਫ ਇਸ ਲਈ ਕੀਤਾ ਗਿਆ ਹੈ ਤਾਂ ਜੋ ਰੂਬੀਨਾ ਆਪਣੇ ਬੱਚਿਆਂ ਦੇ ਨਾਲ ਖੁਸ਼ੀ ਨਾਲ ਰਹਿ ਸਕੇ ਕਿਉਂਕਿ ਉਹ ਆਪਣੀ ਪਤਨੀ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ।''
ਵੁਹਾਨ ਦੀ ਡਾਕਟਰ ਦਾ ਖੁਲਾਸਾ- 'ਸਾਨੂੰ ਚੁੱਪ ਰਹਿਣ ਦੀ ਮਿਲੀ ਸੀ ਧਮਕੀ'
NEXT STORY