ਇਸਲਾਮਾਬਾਦ— ਪਾਕਿਸਤਾਨ ਨੇ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧਾਈ ਦੇਣ ਲਈ ਕੀਤੇ ਗਏ ਫੋਨ ਕਾਲ ਦਾ ਸਵਾਗਤ ਕੀਤਾ ਤੇ ਕਿਹਾ ਕਿ 2015 ਤੋਂ ਠੱਪ ਪਈ ਦੋ-ਪੱਖੀ ਗੱਲਬਾਤ ਨੂੰ ਉਹ ਬਹਾਲ ਕਰਨਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੂੰ ਆਮ ਚੋਣਾਂ 'ਚ ਮਿਲੀ ਜਿੱਤ ਨੂੰ ਲੈ ਕੇ ਉਨ੍ਹਾਂ ਨੂੰ ਵਧਾਈ ਦੇਣ ਲਈ ਸੋਮਵਾਰ ਨੂੰ ਟੈਲੀਫੋਨ ਕੀਤਾ ਸੀ ਤੇ ਉਮੀਦ ਜਤਾਈ ਸੀ ਕਿ ਪਾਕਿਸਤਾਨ ਤੇ ਭਾਰਤ ਦੋ-ਪੱਖੀ ਸਬੰਧਾਂ 'ਚ ਇਕ ਨਵਾਂ ਅਧਿਐਨ ਸ਼ੁਰੂ ਕਰਨ ਲਈ ਕੰਮ ਕਰਨਗੇ।
ਖਾਨ ਨੇ ਮੋਦੀ ਦੀਆਂ ਸ਼ੁੱਭਕਾਮਨਾਵਾਂ ਨੂੰ ਲੈ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਵਿਵਾਦਾਂ ਦਾ ਹੱਲ ਗੱਲਬਾਤ ਦੇ ਜ਼ਰੀਏ ਹੋਣਾ ਚਾਹੀਦਾ ਹੈ। ਆਪਣੀ ਹਫਤਾਵਾਰ ਪ੍ਰੈੱਸ ਬ੍ਰੀਫਿੰਗ 'ਚ ਵਿਦੇਸ਼ ਦਫਤਰ ਬੁਲਾਰਾ ਡਾ. ਮੁਹੰਮਦ ਫੈਸਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਫੋਨ ਕਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਗੱਲਬਾਤ ਦਾ ਰਾਸਤਾ ਤਿਆਰ ਕਰੇਗੀ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਹ ਸਾਰਕ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ 'ਚ ਲੈ ਜਾਵੇਗਾ।
ਜ਼ਿਕਰਯੋਗ ਹੈ ਕਿ 2016 ਦਾ ਸਾਰਕ ਸਿਖਰ ਸੰਮੇਲਨ ਇਸਲਾਮਾਬਾਦ 'ਚ ਹੋਣਾ ਸੀ ਪਰ ਜੰਮੂ ਕਸ਼ਮੀਰ ਦੇ ਉੜੀ 'ਚ ਥਲ ਫੌਜ ਦੇ ਕੈਂਪ 'ਤੇ ਹੋਏ ਇਕ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਮੌਜੂਦਾ ਹਾਲਾਤਾਂ ਦੇ ਚੱਲਦੇ ਸੰਮੇਲਨ 'ਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਸੀ ਤੇ ਪਾਕਿਸਤਾਨ 'ਤੇ ਕੂਟਨੀਤਕ ਦਬਾਅ ਵਧਾਇਆ ਸੀ। ਬੰਗਲਾਦੇਸ਼, ਭੂਟਾਨ ਤੇ ਅਫਗਾਨਿਸਤਾਨ ਨੇ ਵੀ ਸੰਮੇਲਨ 'ਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਸੰਮੇਲਨ ਮੁਅੱਤਲ ਕਰ ਦਿੱਤਾ ਗਿਆ।
ਸਾਦੇ ਸਮਾਰੋਹ 'ਚ ਇਮਰਾਨ ਚੁੱਕਣਗੇ ਸਹੁੰ, ਵਿਦੇਸ਼ੀ ਨੇਤਾਵਾਂ ਨੂੰ ਨਾ ਸੱਦਣ ਦਾ ਫੈਸਲਾ
NEXT STORY