ਤਰਨਤਾਰਨ/ਖੇਮਕਰਨ (ਰਮਨ ਚਾਵਲਾ, ਗੁਰਮੇਲ, ਅਵਤਾਰ)- ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਖੇਤਾਂ ’ਚ ਡਿੱਗੇ ਟੁੱਟੀ ਹਾਲਤ ’ਚ ਇਕ ਡਰੋਨ ਦੇ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਖੇਮਕਰਨ ਦੀ ਪੁਲਸ ਨੇ ਬੀ. ਐੱਸ. ਐੱਫ. ਦੇ ਇੰਸਪੈਕਟਰ ਵੱਲੋਂ ਦਿੱਤੇ ਬਿਆਨਾਂ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਚੋਣਾਂ ’ਚ ਵਿਘਨ ਪਾਉਣ ਦੀ ਸਾਜ਼ਿਸ਼ ਰਚ ਰਿਹੈ ਪਾਕਿ, 15 ਦਿਨਾਂ ’ਚ ਫੜੇ 20 ਡਰੋਨ ਤੇ ਪਾਕਿਸਤਾਨੀ ਘੁਸਪੈਠੀਏ
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਖੇਮਕਰਨ ਦੇ ਏ. ਐੱਸ ਆਈ. ਅਮਰਜੀਤ ਸਿੰਘ ਸਮੇਤ ਪੁਲਸ ਪਾਰਟੀ ਪੁਲ ਡਰੇਨ ਮਹਿੰਦੀਪੁਰ ਤੋਂ ਕੇ. ਕੇ. ਬੈਰੀਅਰ ਨੂੰ ਜਾ ਰਹੇ ਸਨ। ਇਸ ਦੌਰਾਨ ਬੀ. ਐੱਸ. ਐੱਫ. ਦੀ 103 ਬਟਾਲੀਅਨ ’ਚ ਤਾਇਨਾਤ ਇੰਸਪੈਕਟਰ ਸਰਵੇਸ਼ ਮਿਸ਼ਰਾ ਵੱਲੋਂ ਫੋਨ ਰਾਹੀਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਜੋ ਮੁਖਬਰ ਖਾਸ ਨੇ ਦਿੱਤੀ ਸੀ ਤਹਿਤ ਤੁਰੰਤ ਕਾਰਵਾਈ ਕਰਦੇ ਹੋਏ ਅਮਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਸਤਗੜ੍ਹ ਵੱਲੋਂ ਠੇਕੇ ’ਤੇ ਲਈ ਹੋਈ ਜ਼ਮੀਨ ਦੇ ’ਚ ਡਿੱਗੇ ਹੋਏ ਡਰੋਨ, ਜਿਸ ’ਤੇ ਬੈਟਰੀ ਵੀ ਲੱਗੀ ਹੋਈ ਸੀ ਨੂੰ ਬਰਾਮਦ ਕਰ ਲਿਆ ਗਿਆ। ਇਸ ਡਰੋਨ ਦੀ ਹਾਲਤ ਕੁਝ ਟੁੱਟੀ ਹੋਈ ਪਾਈ ਗਈ, ਜਿਸ ਨੂੰ ਕਬਜ਼ੇ ’ਚ ਲੈਂਦੇ ਹੋਏ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਗੋਲਡਨ ਗੇਟ ਤੋਂ ਪੁਲਸ ਨੇ ਰੋਕੇ ਦੋ ਨੌਜਵਾਨ, ਜਦੋਂ ਤਲਾਸ਼ੀ ਲਈ ਉੱਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਕਿਲੋ ਹੈਰੋਇਨ ਤੇ 1 ਕਿਲੋ ਆਈਸ ਸਣੇ 2 ਨਸ਼ਾ ਤਸਕਰ ਗ੍ਰਿਫ਼ਤਾਰ
NEXT STORY