ਇਸਲਾਮਾਬਾਦ— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਚ ਉਸ ਵਲੋਂ ਇਕ ਵਾਰ ਦੁਬਾਰਾ ਕਸ਼ਮੀਰ ਰਾਗ ਅਲਾਪਿਆ ਗਿਆ ਹੈ। ਚਿੱਠੀ 'ਚ ਉਸ ਨੇ ਭਾਰਤ 'ਤੇ ਦੋਸ਼ ਲਾਉਂਦਿਆਂ ਲਿਖਿਆ ਕਿ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਕੁਰੈਸ਼ੀ ਨੇ ਸ਼ੁੱਕਰਵਾਰ ਨੂੰ ਮਨੁੱਖੀ ਅਧਿਕਾਰ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਮਿਸ਼ੇਲ ਬੈਚਲੇਟ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਇਹ ਪੱਤਰ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੀ ਖਰਾਬ ਹੋ ਰਹੀ ਸਥਿਤੀ ਨੂੰ ਲੈ ਕੇ 16 ਦਸੰਬਰ 2018 ਨੂੰ ਲਿਖੇ ਪੱਤਰ ਦੀ ਦੂਜੀ ਕੜੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਰਤ ਨੇ ਇਸ ਮੁੱਦੇ ਤੋਂ ਦੁਨੀਆ ਦਾ ਧਿਆਨ ਭਟਕਾਉਣ ਲਈ ਪੁਲਵਾਮਾ ਹਮਲੇ ਦਾ ਪਾਕਿਸਤਾਨ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਭਾਰਤ ਵਲੋਂ ਪਾਕਿਸਤਾਨ 'ਤੇ ਪੁਲਵਾਮਾ ਹਮਲੇ ਤੋਂ ਬਾਅਦ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਤੋਂ ਬੌਖਲਾਏ ਪਾਕਿਸਤਾਨੀ ਮੰਤਰੀ ਰੋਜ਼ਾਨਾ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਪਾਕਿਸਤਾਨ ਭਾਰਤ ਤੋਂ ਇਸ ਹਮਲੇ ਸਬੰਧੀ ਸਬੂਤ ਮੰਗ ਰਿਹਾ ਹੈ, ਜਦਕਿ ਅੱਤਵਾਦੀ ਜੈਸ਼-ਏ-ਮੁਹੰਮਦ ਨੇ ਖੁਦ ਇਸ ਦੀ ਜ਼ਿੰਮੇਦਾਰੀ ਲਈ ਹੈ। ਇਸ ਤੋਂ ਵੱਡਾ ਹੋਰ ਕੀ ਸਬੂਤ ਪਾਕਿਸਤਾਨ ਨੂੰ ਚਾਹੀਦਾ ਹੈ।
ਕੁਰੈਸ਼ੀ ਦਾ ਬਿਆਨ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਫਿਦਾਇਨ ਹਮਲੇ ਨੂੰ ਲੈ ਕੇ ਦੋਵਾਂ ਮੁਲਕਾਂ ਦੇ ਵਿਚਾਲੇ ਵਧੇ ਤਣਾਅ ਵਿਚਾਲੇ ਆਇਆ ਹੈ।
ਪਤਨੀ ਦੇ ‘ਝੂਠੇ’ ਦੋਸ਼ਾਂ ਕਾਰਨ ਅਸਟ੍ਰੇਲੀਆ ਵਿਚ ਪੰਜਾਬੀ ਨਜ਼ਰਬੰਦ, ਵੀਜ਼ਾ ਰੱਦ
NEXT STORY