ਫਿਰੋਜ਼ਪੁਰ (ਕੁਮਾਰ)- ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਹਾਕੁੰਭ 2025 ਲਈ ਪ੍ਰਯਾਗਰਾਜ ਖੇਤਰ ’ਚ ਰੇਲਵੇ ਦੀਆਂ ਤਿਆਰੀਆਂ ਨੂੰ ਇਕ ਨਵਾਂ ਆਯਾਮ ਦਿੰਦੇ ਹੋਏ ਕਈ ਮੁੱਖ ਪ੍ਰਾਜੈਕਟਾਂ ਅਤੇ ਸਹੂਲਤਾਂ ਦਾ ਸ਼ੁਭਆਰੰਭ ਕੀਤਾ। ਰੇਲਵੇ ਬੋਰਡ ’ਚ ਕੁੰਭ ਵਾਰ ਰੂਮ ਦਾ ਉਦਘਾਟਨ ਕੀਤਾ। ਇਹ ਵਾਰ ਰੂਮ 24x7 ਕੰਮ ਕਰੇਗਾ, ਜਿਸ ’ਚ ਓਪਰੇਟਿੰਗ, ਕਮਰਸ਼ੀਅਲ, ਆਰ.ਪੀ.ਐੱਫ, ਮਕੈਨੀਕਲ, ਇੰਜੀਨੀਅਰਿੰਗ, ਇਲੈਕਟ੍ਰੀਕਲ ਵਰਗੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤਾਇਨਾਤ ਹੋਣਗੇ। ਉਨ੍ਹਾਂ ਕਿਹਾ ਕਿ 1176 ਸੀ.ਸੀ.ਟੀ.ਵੀ. ਕੈਮਰਿਆਂ ਤੋਂ ਪ੍ਰਾਪਤ ਲਾਈਵ ਫੀਡ ਦੀ ਮਾੱਨਟਰਿੰਗ ਪਲੇਟਫਾਰਮ ਪੱਧਰ ਤੋਂ ਲੈ ਕੇ ਰੇਲਵੇ ਬੋਰਡ ਪੱਧਰ ਤੱਕ ਕੀਤੀ ਜਾਵੇਗੀ।
ਮਾੱਨਟਰਿੰਗ ਢਾਂਚਾ
ਇਹ ਜਾਣਕਾਰੀ ਦਿੰਦੇ ਹੋਏ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਰੂਮ ਰਾਹੀਂ ਜ਼ਿਲਾ ਪ੍ਰਸ਼ਾਸਨ ਅਤੇ ਰੇਲਵੇ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਯਾਤਰੀਆਂ ਨੂੰ ਤੁਰੰਤ ਸਹਾਇਤਾ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਕੇਂਦਰੀ ਮੰਤਰੀ ਨੇ ਐਲਾਨ ਪ੍ਰਣਾਲੀ ਅਤੇ ਯਾਤਰੀ ਪੁਸਤਿਕਾ ਦਾ ਵਿਮੋਚਨ, 12 ਭਾਸ਼ਾਵਾਂ ’ਚ ਐਲਾਨ ਪ੍ਰਣਾਲੀ ਸ਼ੁਰੂਆਤ ਪ੍ਰਯਾਗਰਾਜ, ਨੈਨੀ, ਛਿਵਕੀ ਅਤੇ ਸੂਬੇਦਾਰਗੰਜ ਸਟੇਸ਼ਨਾਂ ’ਤੇ ਅਤੇ ਯਾਤਰੀਆਂ ਨੂੰ ਉਪਯੋਗੀ ਜਾਣਕਾਰੀ ਪ੍ਰਦਾਨ ਕਰਨ ਲਈ 22 ਭਾਸ਼ਾਵਾਂ ’ਚ ਤਿਆਰ ਕੀਤੀ ਗਈ ਇਕ ਵਿਸ਼ੇਸ਼ ਪੁਸਤਿਕਾ ਜਾਰੀ ਕੀਤੀ ਗਈ।
ਪ੍ਰਯਾਗਰਾਜ ਖੇਤਰ ’ਚ ਯਾਤਰੀ ਸਹੂਲਤਾਂ
ਰੇਲਵੇ ਨੈੱਟਵਰਕ ਦਾ ਵਿਸਥਾਰ ਅਤੇ ਸੁਧਾਰ, ਕੁੱਲ 13,000 ਰੇਲਗੱਡੀਆਂ ਚਲਾਈਆਂ ਗਈਆਂ, 10,000 ਨਿਯਮਤ ਰੇਲਗੱਡੀਆਂ।
3,134 ਵਿਸ਼ੇਸ਼ ਰੇਲਗੱਡੀਆਂ (ਪਿਛਲੇ ਕੁੰਭ ਨਾਲੋਂ 4.5 ਗੁਣਾ ਵੱਧ), 1,869 ਛੋਟੀ ਦੂਰੀ ਦੀਆਂ ਰੇਲਗੱਡੀਆਂ, 706 ਲੰਬੀ ਦੂਰੀ ਦੀਆਂ ਰੇਲਗੱਡੀਆਂ, 559 ਰਿੰਗ ਟਰੇਨਾਂ, ਮਾਲ ਗੱਡੀਆਂ ਨੂੰ ਸਮਰਪਿਤ ਮਾਲ ਕਾਰੀਡੋਰ (ਡੀ.ਐੱਫ.ਸੀ.) ’ਤੇ ਡਾਈਵਰਟ ਕੀਤਾ ਗਿਆ, ਪਿਛਲੇ 3 ਸਾਲਾਂ ਵਿੱਚ ਮਹਾਂਕੁੰਭ ਲਈ 5000 ਕਰੋੜ ਰੁਪਏ ਦਾ ਨਿਵੇਸ਼।
ਇਹ ਵੀ ਪੜ੍ਹੋ- ਲੋਹੜੀ ਮੌਕੇ ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਨੂੰ ਇਕ ਹੋਰ ਵੱਡਾ ਤੋਹਫ਼ਾ
ਯਾਤਰੀ ਸਹੂਲਤਾਂ ਦਾ ਵਿਸਥਾਰ
48 ਪਲੇਟਫਾਰਮ, 21 ਫੁੱਟ ਓਵਰ ਬ੍ਰਿਜ (ਐੱਫ.ਓ.ਬੀ.ਐੱਸ), 23 ਸਥਾਈ ਹੋਲਡਿੰਗ ਖੇਤਰ, ਜਿਨ੍ਹਾਂ ਦੀ ਸਮਰੱਥਾ 1 ਲੱਖ ਤੋਂ ਵੱਧ, 554 ਟਿਕਟਿੰਗ ਕਾਊਂਟਰ, ਜਿਨ੍ਹਾਂ ’ਚ 151 ਮੋਬਾਈਲ ਯੂ.ਟੀ.ਐੱਸ. ਕਾਊਂਟਰ ਸ਼ਾਮਲ, ਸੜਕਾਂ ਅਤੇ ਰੇਲਵੇ ਦੀ ਸੁਚਾਰੂ ਆਵਾਜਾਈ ਲਈ 21 ਆਰ.ਓ.ਬੀ.ਐੱਸ/ਆਰ.ਯੂ.ਬੀ.ਐੱਸ. ਦਾ ਨਿਰਮਾਣ, ਸਾਰੇ 9 ਸਟੇਸ਼ਨਾਂ ’ਤੇ 12 ਭਾਸ਼ਾਵਾਂ ’ਚ ਘੋਸ਼ਣਾ ਪ੍ਰਣਾਲੀ।
ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟ: 3,700 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ, ਬਨਾਰਸ-ਪ੍ਰਯਾਗਰਾਜ ਡਬਲਿੰਗ (ਗੰਗਾ ਪੁਲ ਸਮੇਤ), ਫਾਫਾਮੌ-ਜੰਘਾਈ ਦੁੱਗਣਾ।
ਕੁੰਭ ’ਚ ਸ਼ਰਧਾਲੂਆਂ ਦੀ ਗਿਣਤੀ ਤੇ ਤਿਆਰੀਆਂ : 40 ਕਰੋੜ ਸ਼ਰਧਾਲੂ ਮਹਾਕੁੰਭ ’ਚ ਹਿੱਸਾ ਲੈਣਗੇ, ਮੌਨੀ ਅਮਾਵਸਯ ਦੇ ਦਿਨ 5 ਕਰੋੜ ਸ਼ਰਧਾਲੂਆਂ ਦੀ ਹਾਜ਼ਰੀ, ਕੁੰਭ ਦੌਰਾਨ ਭੀੜ ਪ੍ਰਬੰਧਨ ਲਈ 1176 ਸੀ.ਸੀ.ਟੀ.ਵੀ. ਕੈਮਰਿਆਂ ਤੋਂ ਲਾਈਵ ਨਿਗਰਾਨੀ, 1 ਲੱਖ ਤੋਂ ਵੱਧ ਸਮਰੱਥਾ ਵਾਲੇ 23 ਹੋਲਡਿੰਗ ਖੇਤਰ, ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਰੰਗ-ਕੋਡ ਵਾਲੀਆਂ ਟਿਕਟਾਂ ਅਤੇ ਬਾਰਕੋਡ ਵਾਲੀ ਯੂ.ਟੀ.ਐੱਸ. ਪ੍ਰਣਾਲੀ ਦੀ ਸ਼ੁਰੂਆਤ। ਇਹ ਯਤਨ ਮਹਾਕੁੰਭ 2025 ਦੌਰਾਨ ਸ਼ਰਧਾਲੂਆਂ ਨੂੰ ਇਕ ਸੁਰੱਖਿਅਤ, ਸੁਵਿਧਾਜਨਕ ਅਤੇ ਤਕਨੀਕੀ ਤੌਰ ’ਤੇ ਉੱਨਤ ਯਾਤਰਾ ਅਨੁਭਵ ਪ੍ਰਦਾਨ ਕਰਨਗੇ।
ਇਹ ਵੀ ਪੜ੍ਹੋ- ਮੀਂਹ ਨਾਲ 100 ਤੋਂ ਹੇਠਾਂ ਆਇਆ AQI, ਪਰ ਹਾਲੇ ਮੁੜ ਗਰਜਣਗੇ ਬੱਦਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੀਂਹ ਨਾਲ 100 ਤੋਂ ਹੇਠਾਂ ਆਇਆ AQI, ਪਰ ਹਾਲੇ ਮੁੜ ਗਰਜਣਗੇ ਬੱਦਲ
NEXT STORY