ਇਸਲਾਮਾਬਾਦ – ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਦੇਸ਼ ਦੇ ਬੜਬੋਲੇ ਨੇਤਾਵਾਂ ਨੂੰ ਖੂਬ ਝਾੜ ਪਾਈ ਹੈ। ਫ਼ੌਜ ਨੇ ਤਾਂ ਨੇਤਾਵਾਂ ਨੂੰ ਰਾਸ਼ਟਰੀ ਹਿੱਤ ਦੇ ਮੁੱਦਿਆਂ ’ਤੇ ਵੰਡਣ ਵਾਲੀ ਸਿਆਸਤ ਤੋਂ ਬਚਣ ਦੀ ਗੁੰਜ਼ਾਇਸ਼ ਵੀ ਦੇ ਦਿੱਤੀ। ਉਨ੍ਹਾਂ ਚੌਕਸ ਕੀਤਾ ਕਿ ਰਣਨੀਤਕ ਚੁਣੌਤੀਆਂ ਅਤੇ ਬਾਹਰੀ ਸੰਬੰਧਾਂ ਵਿਚ ਬਦਲਾਅ ਦੇਸ਼ ਲਈ ਘਾਤਕ ਹੋ ਸਕਦਾ ਹੈ। ਕੁਝ ਹੀ ਦਿਨ ਪਹਿਲਾਂ ਇਮਰਾਨ ਖਾਨ ਦੇ ਬਿਆਨ ਨਾਲ ਅਮਰੀਕਾ ਕਾਫੀ ਨਾਰਾਜ਼ ਹੋਇਆ ਸੀ। ਇੰਨਾ ਹੀ ਨਹੀਂ, ਨੇਤਾਵਾਂ ਦੀ ਗੰਦੀ ਸਿਆਸਤ ਕਾਰਨ ਹੀ ਪਾਕਿਸਤਾਨ ਦਾ ਫਰਾਂਸ ਦੇ ਨਾਲ ਸੰਬੰਧ ਸਭ ਤੋਂ ਹੇਠਲੇ ਪੱਧਰ ’ਤੇ ਹੈ।
ਆਰਮੀ ਚੀਫ ਜਨਰਲ ਬਾਜਵਾ ਨੇ ਪਾਕਿਸਤਾਨ ਦੇ ਭਵਿੱਖ ਦੀ ਰੂਪਰੇਖਾ ਦੱਸਦੇ ਹੋਏ ਆਉਣ ਵਾਲੇ ਦਿਨਾਂ ਨੂੰ ਲੈ ਕੇ ਚੌਕਸ ਕੀਤਾ। ਉਨ੍ਹਾਂ ਕਿਹਾ ਕਿ ਬਾਹਰੀ ਤਾਕਤਾਂ ਨੇ ਪਹਿਲਾਂ ਹੀ ਪਾਕਿਸਤਾ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ 27 ਵਿਚੋਂ 26 ਕਾਰਜਯੋਜਨਾਵਾਂ ਲਾਗੂ ਕਰਨ ਦੇ ਬਾਵਜੂਦ ਪਾਕਿਸਤਾਨ ਨੂੰ ਐੱਫ. ਏ. ਟੀ. ਐੱਫ. ਦੀ ਗ੍ਰੇ ਲਿਸਟ ਵਿਚ ਰੱਖਿਆ ਗਿਆ ਹੈ।
ਫੌਜ ਅਤੇ ਆਈ. ਐੱਸ. ਆਈ. ਨੇ ਸਿਆਸੀ ਲੀਡਰਸ਼ਿਪ ਨੂੰ ਦੱਸਿਆ ਕਿ ਸਥਿਤੀ ਨੂੰ ਦੇਖਦੇ ਹੋਏ ਰਾਸ਼ਟਰੀ ਹਿੱਤ ਦੇ ਮੁੱਦਿਆਂ ’ਤੇ ਆਮ ਸਹਿਮਤੀ ਬਣਾਈ ਰੱਖਣਾ ਮਹੱਤਵਪੂਰਨ ਹੈ। ਸਿਆਸਤ ਨੂੰ ਸ਼ਾਸਨ ਅਤੇ ਸੰਬੰਧਤ ਸਿਆਸੀ ਮਾਮਲਿਆਂ ਤੱਕ ਹੀ ਸੀਮਤ ਰੱਖਿਆ ਜਾਣਾ ਚਾਹੀਦਾ ਹੈ।
ਅੱਤਵਾਦੀ ਸੰਗਠਨਾਂ ਦਾ ਸਾਥ ਦੇ ਕੇ ਬੁਰਾ ਫਸਿਆ ਪਾਕਿ, ਆਪਣੇ ਲਈ ਹੀ ਬੀਜ ਬੈਠਾ ਕੰਡੇ
NEXT STORY