ਇੰਟਰਨੈਸ਼ਨਲ ਡੈਸਕ- ਨਿਊਯਾਰਕ ਸਿਟੀ ਵਿੱਚ ਯਹੂਦੀਆਂ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਲਈ ਕਿਊਬਿਕ ਵਿੱਚ ਇਕ ਪਾਕਿਸਤਾਨੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਇੱਕ ਪਾਕਿਸਤਾਨੀ ਵਿਅਕਤੀ ਨੂੰ ਮਾਂਟਰੀਅਲ ਤੋਂ ਸੈਂਕੜੇ ਕਿਲੋਮੀਟਰ ਦੂਰ ਇੱਕ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਗਿਆ, ਜਿੱਥੇ ਉਸਦਾ ਕਹਿਣਾ ਹੈ ਕਿ ਫਰਾਂਸੀਸੀ ਬੋਲਣ ਵਾਲੇ ਗਾਰਡ ਉਸਨੂੰ ਨਹੀਂ ਸਮਝਦੇ। ਇਸ ਲਈ ਉਸ ਨੂੰ ਵਾਪਸ ਮਾਂਟਰੀਅਲ ਟਰਾਂਸਫਰ ਕੀਤਾ ਜਾਵੇ।
ਮੁਹੰਮਦ ਸ਼ਾਹਜ਼ੇਬ ਖਾਨ, ਜੋ ਕਿਊਬਿਕ ਸੁਪੀਰੀਅਰ ਕੋਰਟ ਵਿੱਚ ਰਿਮੋਟਲੀ ਪੇਸ਼ ਹੋਇਆ, ਨੇ ਮਾਂਟਰੀਅਲ ਨੇੜੇ ਇੱਕ ਸਹੂਲਤ ਵਿੱਚ ਵਾਪਸ ਜਾਣ ਦੀ ਬੇਨਤੀ ਕੀਤੀ। ਮਾਂਟਰੀਅਲ ਵਿੱਚ ਉਸਦੇ ਵਕੀਲ,ਗਾਏਟਨ ਬੋਰਾਸਾ ਨੇ ਵੀ ਉਸ ਨੂੰ ਮਾਂਟਰੀਅਲ ਟਰਾਂਸਫਰ ਕਰਨ ਦੀ ਬੇਨਤੀ ਕੀਤੀ ਤਾਂ ਜੋ ਉਹ ਆਪਣੇ ਮੁਵੱਕਿਲ ਨਾਲ ਗੱਲਬਾਤ ਕਰ ਸਕੇ। ਇਸ ਮਗਰੋਂ ਸੁਪੀਰੀਅਰ ਕੋਰਟ ਦੇ ਇੱਕ ਜੱਜ ਨੇ ਇਹ ਸਿਫ਼ਾਰਸ਼ ਕਰਨ ਲਈ ਸਹਿਮਤੀ ਦਿੱਤੀ ਕਿ ਖਾਨ ਨੂੰ ਮਾਂਟਰੀਅਲ ਖੇਤਰ ਵਿੱਚ ਵਾਪਸ ਭੇਜਿਆ ਜਾਵੇ ਅਤੇ ਅਦਾਲਤ ਵਿੱਚ ਉਸਦੀ ਅਗਲੀ ਪੇਸ਼ੀ 20 ਦਸੰਬਰ ਨੂੰ ਤੈਅ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਗੋਲੀਬਾਰੀ, ਘਟਨਾ CCTV 'ਚ ਕੈਦ
ਇੱਥੇ ਦੱਸ ਦਈਏ ਕਿ ਓਂਟਾਰੀਓ ਵਿੱਚ ਰਹਿ ਰਹੇ ਇੱਕ ਪਾਕਿਸਤਾਨੀ ਨਾਗਰਿਕ ਖਾਨ ਨੂੰ 4 ਸਤੰਬਰ ਨੂੰ ਔਰਮਸਟਾਊਨ, ਕਿਊਬਿਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਕਥਿਤ ਤੌਰ 'ਤੇ 7 ਅਕਤੂਬਰ ਦੇ ਆਸਪਾਸ ਬਰੁਕਲਿਨ ਵਿੱਚ ਇੱਕ ਯਹੂਦੀ ਕੇਂਦਰ ਵਿੱਚ ਇਸਲਾਮਿਕ ਸਟੇਟ ਦੇ ਸਮਰਥਨ ਵਿੱਚ ਇੱਕ ਸਮੂਹਿਕ ਗੋਲੀਬਾਰੀ ਨੂੰ ਅੰਜਾਮ ਦੇਣ ਜਾ ਰਿਹਾ ਸੀ। ਜੋ ਕਿ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਦੀ ਪਹਿਲੀ ਵਰ੍ਹੇਗੰਢ ਹੈ। ਅਧਿਕਾਰੀਆਂ ਦਾ ਦੋਸ਼ ਹੈ ਕਿ ਖਾਨ - ਜੋ ਕਿ ਜੂਨ 2023 ਵਿੱਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਆਇਆ ਸੀ, ਉਹ ਇੱਕ ਕਥਿਤ ਅੱਤਵਾਦੀ ਸਾਜ਼ਿਸ਼ ਵਿੱਚ "ਆਟੋਮੈਟਿਕ ਅਤੇ ਅਰਧ-ਆਟੋਮੈਟਿਕ ਹਥਿਆਰਾਂ" ਦੀ ਵਰਤੋਂ ਕਰਨ ਦਾ ਇਰਾਦਾ ਰੱਖਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਮਰਾਨ ਦੀ ਰਿਹਾਈ ਨੂੰ ਲੈ ਕੇ ਸਰਕਾਰ ਵਿਰੁੱਧ ਹੋਰ ਪ੍ਰਦਰਸ਼ਨ ਕਰੇਗੀ ਪੀਟੀਆਈ
NEXT STORY