ਇਸਲਾਮਾਬਾਦ (ਬਿਊਰੋ): ਹਾਲ ਹੀ 'ਚ ਪਾਕਿਸਤਾਨ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਾਹੌਰ ਦੇ ਇਕ ਵਿਅਕਤੀ ਨੂੰ ਉਸ ਸਮੇਂ ਹੈਰਾਨੀ ਹੋਈ, ਜਦੋਂ ਉਸ ਨੂੰ ਅੱਠ ਸਾਲ ਪਹਿਲਾਂ ਚੋਰੀ ਹੋਈ ਬਾਈਕ ਦਾ ਈ-ਚਲਾਨ ਮਿਲਿਆ। ਚਲਾਨ ਮਿਲਣ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੀ ਗੱਡੀ ਨੂੰ ਪੁਲਸ ਵਾਲੇ ਸ਼ਹਿਰ ਵਿੱਚ ਵਰਤ ਰਹੇ ਸਨ।
ਦਿ ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਮਰਾਨ ਨਾਂ ਦੇ ਵਿਅਕਤੀ ਨੂੰ ਆਪਣੀ ਚੋਰੀ ਹੋਈ ਬਾਈਕ ਦਾ ਈ-ਚਲਾਨ ਮਿਲਿਆ। ਇਮਰਾਨ ਨੇ ਅੱਠ ਸਾਲ ਪਹਿਲਾਂ ਆਪਣੀ ਹੌਂਡਾ ਸੀਡੀ-100 ਦੀ ਚੋਰੀ ਲਈ ਲਾਹੌਰ ਪੁਲਸ ਕੋਲ ਐਫ.ਆਈ.ਆਰ. ਵੀ ਦਰਜ ਕਰਵਾਈ ਸੀ। ਇਨ੍ਹਾਂ ਅੱਠ ਸਾਲਾਂ ਵਿੱਚ ਉਸ ਨੂੰ ਆਪਣੀ ਗੱਡੀ ਨਹੀਂ ਮਿਲੀ ਪਰ ਉਸ ਦਾ ਈ-ਚਲਾਨ ਜ਼ਰੂਰ ਮਿਲ ਗਿਆ। ਇਸ ਈ-ਚਲਾਨ ਵਿੱਚ ਇਮਰਾਨ ਦੇ ਡਰਾਈਵਰ ਦੀ ਫੋਟੋ ਵੀ ਹੈ।
ਪੁਲਸ ਨਹੀਂ ਦੇ ਰਹੀ ਗੱਡੀ
ਇਮਰਾਨ ਨੇ ਜਦੋਂ ਈ-ਚਾਲਾਨ ਦੀ ਫੋਟੋ ਨੂੰ ਨੇੜਿਓਂ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਦੇਖਿਆ ਕਿ ਪੁਲਸ ਵਾਲੇ ਉਸਦੀ ਗੱਡੀ ਦੀ ਵਰਤੋਂ ਕਰ ਰਹੇ ਸਨ। ਲਾਹੌਰ ਸ਼ਹਿਰ ਦੇ ਸਬਜ਼ਾਰ ਇਲਾਕੇ ਵਿੱਚ ਲੱਗੇ ਟ੍ਰੈਫਿਕ ਕੈਮਰਿਆਂ ਨੇ ਨਿਯਮਾਂ ਨੂੰ ਤੋੜਨ ਵਾਲੇ ਪੁਲਸ ਮੁਲਾਜ਼ਮਾਂ ਦੀਆਂ ਤਸਵੀਰਾਂ ਖਿੱਚ ਲਈਆਂ ਹਨ। ਇਸ ਘਟਨਾ ਤੋਂ ਬਾਅਦ ਇਮਰਾਨ ਨੇ ਆਪਣੀ ਬਾਈਕ ਵਾਪਸ ਲੈਣ ਲਈ ਕਈ ਵਾਰ ਪੁਲਸ ਕੋਲ ਪਹੁੰਚ ਕੀਤੀ ਪਰ ਕੋਈ ਫ਼ਾਇਦਾ ਨਹੀਂ ਹੋਇਆ। ਇਮਰਾਨ ਨੇ ਇਸ ਮਾਮਲੇ 'ਚ ਚੀਫ ਸਿਵਲੀਅਨ ਪਰਸੋਨਲ ਅਫਸਰ (ਸੀਸੀਪੀਓ) ਨਾਲ ਵੀ ਸੰਪਰਕ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਅਫਰੀਕਾ ਤੋਂ ਫਰਾਰ 'ਗੁਪਤਾ ਭਰਾ' ਦੁਬਈ 'ਚ ਗ੍ਰਿਫ਼ਤਾਰ, ਹੋਈ ਪੁਸ਼ਟੀ
ਸੋਸ਼ਲ ਮੀਡੀਆ 'ਤੇ ਲਾਈ ਗੁਹਾਰ
ਇਮਰਾਨ ਨੇ ਬਾਈਕ ਨਾ ਮਿਲਣ 'ਤੇ ਸੋਸ਼ਲ ਮੀਡੀਆ 'ਤੇ ਗੁਹਾਰ ਲਗਾਈ ਹੈ। ਇਮਰਾਨ ਨੇ ਦੱਸਿਆ ਕਿ ਈ-ਚਲਾਨ ਰਾਹੀਂ ਉਸ ਨੂੰ ਪਤਾ ਲੱਗਾ ਹੈ ਕਿ ਉਸ ਦੀ ਬਾਈਕ ਨੂੰ ਪੁਲਸ ਮੁਲਾਜ਼ਮ ਚਲਾ ਰਹੇ ਹਨ ਪਰ ਉਸ ਦੀ ਬਾਈਕ ਵਾਪਸ ਨਹੀਂ ਕੀਤੀ ਗਈ। ਇਮਰਾਨ ਨੇ ਕਿਹਾ ਕਿ ਉਹ ਦਫਤਰਾਂ ਦੇ ਚੱਕਰ ਲਗਾ ਕੇ ਥੱਕ ਗਿਆ ਪਰ ਕੋਈ ਫ਼ਾਇਦਾ ਨਹੀਂ ਹੋਇਆ। ਉਸ ਨੇ ਮੰਗ ਕੀਤੀ ਹੈ ਕਿ ਉਸ ਦੀ ਬਾਈਕ ਉਸ ਨੂੰ ਜਲਦੀ ਤੋਂ ਜਲਦੀ ਸੌਂਪੀ ਜਾਵੇ।
ਨਿਊਯਾਰਕ 'ਚ ਨਵਾਂ ਕਾਨੂੰਨ ਪਾਸ, 21 ਸਾਲ ਤੋਂ ਘੱਟ ਉਮਰ ਦੇ ਲੋਕ ਨਹੀਂ ਖ਼ਰੀਦ ਸਕਣਗੇ 'ਰਾਈਫਲ'
NEXT STORY