ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਮੀਡੀਆ ਸੰਗਠਨਾਂ ਨੇ ਸੂਚਨਾ ਮੰਤਰੀ ਫਵਾਦ ਚੌਧਰੀ ਦੀ 2018 ਤੋਂ 2021 ਦਰਮਿਆਨ ਮੀਡੀਆ ਦੀ ਆਮਦਨ ਵਿਚ 600 ਫੀਸਦੀ ਵਾਧੇ ਦੇ ਦਾਅਵੇ ਦੀ ਸਖ਼ਤ ਆਲੋਚਨਾ ਕੀਤੀ ਹੈ। ਸੋਮਵਾਰ ਨੂੰ ਮੀਡੀਆ ਸੰਗਠਨਾਂ ਵੱਲੋਂ ਜਾਰੀ ਸਾਂਝੇ ਬਿਆਨ ਮੁਤਾਬਕ ਮੰਤਰੀ ਦਾ ਦਾਅਵਾ ‘ਬੇਬੁਨਿਆਦ ਅਤੇ ਝੂਠਾ’ ਹੈ। ਉਸ ਦਾ ਇਹ ਦਾਅਵਾ ਵੀ ਫਰਜ਼ੀ ਖ਼ਬਰਾਂ ਦੀ ਸ਼ਾਨਦਾਰ ਮਿਸਾਲ ਸੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨੀ ਮੀਡੀਆ ਨੇ ਫਵਾਦ ਚੌਧਰੀ ਦੀ ਕੀਤੀ ਸਖ਼ਤ ਆਲੋਚਨਾ
ਐਕਸਪ੍ਰੈਸ ਟ੍ਰਿਬਿਊਨ ਨੇ ਪੱਤਰਕਾਰਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਬਿਆਨ ਮੀਡੀਆ ਹਾਊਸਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਵਿਚਕਾਰ ਫੁੱਟ ਪਾਉਣ ਦੀ ਅਸਫਲ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ (ਫਵਾਦ ਚੌਧਰੀ) ਨੇ ਇਸ ਮਾਮਲੇ 'ਚ ਆਪਣੀ ਅਗਿਆਨਤਾ ਦਾ ਖੁਲਾਸਾ ਕੀਤਾ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਮੰਤਰਾਲੇ ਕੋਲ ਜਾਣਕਾਰੀ ਦੀ ਕਮੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕਾਬੁਲ ਗੁਰਦੁਆਰੇ 'ਤੇ ਹਮਲੇ ਦੇ ਮਾਸਟਰਮਾਈਂਡ IS-K ਦੇ ਸਾਬਕਾ ਮੁਖੀ ਦਾ ਅਫ਼ਗਾਨਿਸਤਾਨ 'ਚ ਕਤਲ
UAE ’ਚ ਡਰੋਨ ਹਮਲੇ ’ਚ ਮਾਰੇ ਗਏ 2 ਭਾਰਤੀਆਂ ਦੀ ਹੋਈ ਪਛਾਣ
NEXT STORY