ਗਾਜ਼ਾ (ਯੂ. ਐੱਨ. ਆਈ.) : ਵੈਸਟ ਬੈਂਕ ’ਚ ਇਜ਼ਰਾਈਲੀ ਫੌਜ ਨਾਲ ਹੋਈ ਝੜਪਾਂ ’ਚ 6 ਲੋਕ ਜ਼ਖ਼ਮੀ ਹੋ ਗਏ ਅਤੇ ਇਸ ਦੌਰਾਨ ਅੱਥਰੂ ਗੈਸ ਦੇ ਗੋਲੇ ਦਾਗੇ ਜਾਣ ਨਾਲ ਕਈ ਫਿਲਸਤੀਨੀ ਬੀਮਾਰ ਹੋ ਗਏ। ਫਿਲਸਤੀਨੀ ਨਿਊਜ਼ ਏਜੰਸੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਜ਼ਰਾਈਲੀ ਸੁਰੱਖਿਆ ਕਰਮਚਾਰੀਆਂ ਨਾਲ ਝੜਪਾਂ ਦੌਰਾਨ 5 ਫਿਲਸਤੀਨੀ ਅਤੇ 1 ਵਿਦੇਸ਼ੀ ਕਰਮਚਾਰੀ ਨੂੰ ਗੋਲ਼ੀ ਲੱਗੀ ਹੈ। ਇਸ ਦੇ ਨਾਲ ਹੀ ਅੱਥਰੂ ਗੈਸ ਦੇ ਗੋਲੇ ਦਾਗੇ ਜਾਣ ਤੋਂ ਬਾਅਦ ਕਈ ਫਿਲਸਤੀਨੀਆਂ ’ਚ ਦਮ ਘੁਟਣ ਦੇ ਲੱਛਣ ਦੇਖੇ ਗਏ। ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਹੈ ਕਿ ਇਜ਼ਰਾਈਲੀ ਫੌਜ ਨੇ ਪੂਰਬੀ ਯੇਰੂਸ਼ਲਮ ’ਚ ਸ਼ੁਆਫਤ ਸ਼ਰਨਾਰਥੀ ਕੈਂਪ ’ਤੇ ਹਮਲਾ ਕੀਤਾ।
ਅਜਬ-ਗਜ਼ਬ : ਇਸ ਦੇਸ਼ 'ਚ ਤੋਪਾਂ ਦੇ ਗੋਲ਼ਿਆਂ ਨਾਲ ਖੁੱਲ੍ਹਦੈ ਰੋਜ਼ਾ, ਰਮਜ਼ਾਨ ’ਚ ਫਿਰ ਸ਼ੁਰੂ ਹੋਈ 600 ਸਾਲ ਪੁਰਾਣੀ ਪ੍ਰਥਾ
NEXT STORY