ਇੰਟਰਨੈਸ਼ਨਲ ਡੈਸਕ- ਇਜ਼ਰਾਈ ਅਤੇ ਫਿਲਸਤੀਨ ਵਿਚਾਲੇ ਜ਼ਬਰਦਸਤ ਜੰਗ ਹੋਣ ਦੀ ਪੂਰੀ ਸੰਭਾਵਨਾ ਬਣ ਚੁੱਕੀ ਹੈ। ਫਿਲਸਤੀਨੀਆਂ ਦੁਆਰਾ ਇਜ਼ਰਾਈਲ 'ਤੇ ਕੀਤਾ ਗਿਆ ਹਮਲਾ ਸੰਕੇਤ ਦੇ ਚੁੱਕਾ ਹੈ ਕਿ ਰੂਸ-ਯੂਕ੍ਰੇਨ ਤੋਂ ਬਾਅਦ ਹੁਣ ਇਜ਼ਰਾਈਲ-ਫਿਲਸਤੀਨ ਸਾਹਮੋ-ਸਾਹਮਣੇ ਹੋਣ ਲਈ ਤਿਆਰ ਹਨ। ਇਜ਼ਰਾਈਲ ਹੁਣ ਫਿਲਸਤੀਨੀਆਂ ਨੂੰ ਜਵਾਬ ਦੇਣ ਲਈ ਜੰਗ ਦਾ ਐਲਾਨ ਵੀ ਕਰ ਚੁੱਕਾ ਹੈ। ਫਿਲਹਾਲ ਫਿਲਸਤੀਨੀਆਂ ਦੁਆਰਾ ਜੋ ਹੈਵਾਨੀਅਤ ਦਿਖਾਈ ਜਾ ਰਹੀ ਹੈ ਉਹ ਕਾਫੀ ਭਿਆਨਕ ਹੈ।
ਲਾਸ਼ ਨੂੰ ਗੱਡੀ 'ਚ ਰੱਖ ਕੇ ਸ਼ਹਿਰ 'ਚ ਘੁਮਾਇਆ
ਫਿਲਸਤੀਨੀਆਂ ਨੇ ਇਜ਼ਰਾਈਲੀ ਮਹਿਲਾ ਫੌਜੀ ਨੂੰ ਮੌਤ ਦੇ ਘਾਟ ਉਤਾਰਿਆ, ਫਿਰ ਉਸਨੂੰ ਨੰਗਾ ਕਰਕੇ ਘੁਮਾਇਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਗੱਡੀ 'ਚ ਇਜ਼ਰਾਈਲੀ ਮਹਿਲਾ ਫੌਜੀ ਦੀ ਲਾਸ਼ ਨੂੰ ਗੱਡੀ 'ਚ ਰੱਖ ਕੇ ਸ਼ਹਿਰ 'ਚ ਘੁਮਾਇਆ ਜਾ ਰਿਹਾ ਹੈ। ਨਾਲ ਹੀ ਸੈਂਕੜੇ ਲੋਕ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਦੇ ਨਾਲ ਇਜ਼ਰਾਈਲ ਨੂੰ ਚੁਣੌਤੇ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸਨੂੰ ਦੇਖ ਕੇ ਸਾਫ ਹੈ ਕਿ ਫਿਲਸਤੀਨ ਹੁਣ ਇਜ਼ਰਾਈਲ ਦੇ ਖਿਲਾਫ ਖੁੱਲ੍ਹ ਕੇ ਉਤਰ ਚੁੱਕਿਆ ਹੈ।
ਇਹ ਵੀ ਪੜ੍ਹੋ- ਸਕੂਲ 'ਚ ਇਕ-ਇਕ ਕਰਕੇ ਡਿੱਗੀਆਂ 95 ਕੁੜੀਆਂ, ਇਕੱਠੀਆਂ ਨੂੰ ਹੋ ਗਿਆ 'ਪੈਰਾਲਾਈਜ਼', ਵੇਖੋ ਵੀਡੀਓ
ਹਮਾਸ ਸਮੂਹ ਨੇ ਦਾਗੇ ਰਾਕੇਟ
ਫਿਲਸਤੀਨ ਦੇ ਅੱਤਵਾਦੀ ਸਮੂਹ ਹਮਾਸ ਦੁਆਰਾ ਇਜ਼ਰਾਈਲ 'ਤੇ 5000 ਰਾਕੇਟ ਦਾਗਣ ਤੋਂ ਬਾਅਦ ਇਜ਼ਰਾਈਲ ਨੇ ਵੀ ਜੰਗ ਦਾ ਐਲਾਨ ਕਰ ਦਿੱਤਾ ਹੈ।ਤੇਲ ਅਵੀਵ 'ਚ ਇਜ਼ਰਾਈਲੀ ਫੌਜ ਦੇ ਦਫਤਰ 'ਚ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਰੱਖਿਆ ਮੰਤਰੀ ਯੋਵ ਗੈਲੇਂਟ ਨੇ ਚਿਤਾਵਨੀ ਦਿੱਤੀ ਕਿ ਹਮਾਸ ਨੇ ਸ਼ਨੀਵਾਰ ਸਵੇਰੇ ਦੱਖਣੀ ਅਤੇ ਮੱਧ ਇਜ਼ਰਾਈਲ 'ਚ ਰਾਕੇਟ ਹਮਲਾ ਕਰਕੇ ਵੱਡੀ ਗਲਤੀ ਕੀਤੀ ਹੈ। ਗੈਲੇਂਟ ਨੇ ਕਿਹਾ ਕਿ ਇਜ਼ਰਾਈਲ ਇਸ ਜੰਗ 'ਚ ਜਿੱਤ ਹਾਸਿਲ ਕਰੇਗਾ।
ਰਿਪੋਰਟ ਮੁਤਾਬਕ, ਸ਼ਨੀਵਾਰ ਸਵੇਰੇ ਕਰੀਬ 8 ਵਜੇ ਇਜ਼ਰਾਈਲ ਦੀ ਰਾਜਧਾਨੀ ਸਮੇਤ 7 ਸ਼ਹਿਰਾਂ 'ਤੇ ਰਾਕੇਟ ਦਾਗੇ ਗਏ ਅਤੇ ਇਹ ਰਾਕੇਟ ਰਿਹਾਇਸ਼ੀ ਇਮਾਰਤਾਂ 'ਤੇ ਜਾ ਡਿੱਗੇ। ਇਜ਼ਰਾਈਲ 'ਤੇ ਹੋਏ ਰਾਕੇਟ ਹਮਲਿਆਂ 'ਚ 22 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦਾ ਅੰਕੜਾ ਵੱਧ ਸਕਦਾ ਹੈ। ਇਸ ਦੌਰਾਨ ਹਮਾਸ ਦੁਆਰਾ ਦਾਅਵਾ ਵੀ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਇਜ਼ਰਾਈਲ 'ਤੇ 5 ਹਜ਼ਾਰ ਰਾਕੇਟਾਂ ਨਾਲ ਹਮਲਾ ਕੀਤਾ ਹੈ ਅਤੇ ਉਥੇ ਹੀ ਇਜ਼ਰਾਈਲ ਦੀ ਫੌਜ ਦੁਆਰਾ ਗਾਜਾ ਪੱਟੀ ਤੋਂ 2,200 ਰਾਕੇਟ ਫਾਇਰ ਕੀਤੇ ਗਏ ਹਨ।
ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ
ਇਹ ਵੀ ਪੜ੍ਹੋ- 5G ਦੇ ਚੱਕਰ 'ਚ ਕਿਤੇ ਖ਼ਾਲੀ ਨਾ ਹੋ ਜਾਵੇ ਤੁਹਾਡਾ ਬੈਂਕ ਖਾਤਾ, ਜਾਣੋ ਕੀ ਹੈ ਸਕੈਮ
ਜ਼ਿਕਰਯੋਗ ਹੈ ਕਿ ਗਾਜਾ 'ਤੇ ਸ਼ਾਸਨ ਕਰਨ ਵਾਲੇ ਅੱਤਵਾਦੀ ਸਮੂਹ ਹਮਾਸ ਅਤੇ ਇਜ਼ਰਾਈਲ ਵਿਚਾਲੇ ਸਾਲਾਂ ਤੋਂ ਸਭ ਤੋਂ ਗੰਭੀਰ ਤਣਾਅ 'ਚੋਂ ਇਕ ਹੈ। ਮਿਡਲ ਈਸਟ ਦੇ ਇਸ ਇਲਾਕੇ 'ਚ 100 ਸਾਲਾਂ ਤੋਂ ਇਹ ਸੰਘਰਸ਼ ਚਲਦਾ ਆ ਰਿਹਾ ਹੈ ਅਤੇ ਇਥੇ ਵੈਸਟ ਬੈਂਕ, ਗਾਜਾ ਪੱਟੀ ਅਤੇ ਗੋਲਨ ਹਾਈਟਸ ਵਰਗੇ ਇਲਾਕਿਆਂ 'ਤੇ ਵਿਵਾਦ ਛਿੜਿਆ ਹੋਇਆ ਹੈ। ਇਨ੍ਹਾਂ ਇਲਾਕਿਆਂ ਸਮੇਤ ਪੂਰੀ ਯੇਰੁਸ਼ਲਮ 'ਤੇ ਫਿਲਸਤੀਨ ਆਪਣਾ ਦਾਅਵਾ ਜਤਾਉਂਦਾ ਹੈ ਪਰ ਇਜ਼ਰਾਈਲ ਯੇਰੁਸ਼ਲਮ 'ਤੇ ਆਪਣਾ ਦਾਅਵਾ ਛੱਡਣ ਨੂੰ ਨਹੀਂ ਮੰਨਦਾ। ਗਾਜਾ ਪੱਟੀ ਇਕ ਅਜਿਹਾ ਇਲਾਕਾ ਹੈ ਜਿਸਨੂੰ ਇਜ਼ਰਾਈਲ ਅਤੇ ਮਿਸਰ ਦੇ ਵਿਚਕਾਰ ਹੈ ਅਤੇ ਫਿਲਹਾਲ ਇਥੇ ਹਮਾਸ, ਜੋ ਕਿ ਇਜ਼ਰਾਈਲ ਵਿਰੋਧੀ ਸਮੂਹ ਹੈ, ਦਾ ਕਬਜ਼ਾ ਹੈ। 2005 'ਚ ਸਤੰਬਰ ਦੇ ਮਹੀਨੇ ਇਜ਼ਰਾਈਲ ਨੇ ਗਾਜਾ ਪੱਟੀ ਤੋਂ ਆਪਣੀ ਫੌਜ ਵਾਪਸ ਬੁਲਾ ਲਈ ਸੀ ਅਤੇ 2007 'ਚ ਇਜ਼ਰਾਈਲ ਦੁਆਰਾ ਇਸ ਇਲਾਕੇ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਗਈਆਂਸਨ। ਫਿਲਸਤੀਨ ਇਹ ਵੀ ਚਾਹੁੰਦਾ ਹੈ ਕਿ ਵੈਸਟ ਬੈਂਕ ਅਤੇ ਗਾਜਾ ਪੱਟੀ 'ਚ ਸੁਤੰਤਰ ਫਿਲਸਤੀਨ ਰਾਸ਼ਟਰ ਦੀ ਸਥਾਪਨਾ ਕੀਤੀ ਜਾਵੇ।
ਇਹ ਵੀ ਪੜ੍ਹੋ- ਚੀਨੀ ਧੋਖੇ ਦਾ ਸ਼ਿਕਾਰ ਹੋਏ ਨੀਰਜ ਚੋਪੜਾ, 87 ਮੀਟਰ ਦੀ ਥ੍ਰੋਅ ਨਹੀਂ ਮੰਨੀ ਗਈ ਜਾਇਜ਼, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ
ਜਾਣੋ ਕੌਣ ਹੈ ਇਜ਼ਰਾਈਲ ਨੂੰ ਦਹਿਲਾਉਣ ਵਾਲਾ ਸੰਗਠਨ ਹਮਾਸ, ਜਿਸ ਨੇ ਦਾਗੇ 5000 ਰਾਕੇਟ
NEXT STORY