ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- "ਸਿੱਖ ਭਾਈਚਾਰੇ ਨੂੰ ਆਪਣੇ ਬੱਚਿਆਂ ਨੂੰ ਸਰਗਰਮ ਸਿਆਸਤ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ ਤਾਂ ਜੋ ਹਾਂ-ਪੱਖੀ ਸਿਆਸਤ ਦਾ ਪਲੜਾ ਭਾਰੀ ਕੀਤਾ ਜਾ ਸਕੇ। ਮੈਂ ਪਹਿਲੀ ਸਿੱਖ ਐੱਮ. ਐੱਸ. ਪੀ. ਜ਼ਰੂਰ ਬਣੀ ਹਾਂ ਪਰ ਮੇਰੀ ਇੱਛਾ ਹੈ ਕਿ ਮੈਥੋਂ ਬਾਅਦ ਖੜੋਤ ਨਹੀਂ ਆਉਣੀ ਚਾਹੀਦੀ।", ਉਕਤ ਵਿਚਾਰਾਂ ਦਾ ਪ੍ਰਗਟਾਵਾ ਸਕਾਟਲੈਂਡ 'ਚ ਪਹਿਲੀ ਸਿੱਖ ਮੈਂਬਰ ਪਾਰਲੀਮੈਂਟ ਪੈਮ ਗੋਸਲ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਪੈਮ ਗੋਸਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ 40ਵੇਂ ਸਥਾਪਨਾ ਦਿਵਸ ਦੀ ਵਧਾਈ ਦੇਣ ਪਹੁੰਚੇ ਸਨ।
ਇਹ ਖ਼ਬਰ ਪੜ੍ਹੋ- ਸਕਾਟਲੈਂਡ ਨੇ ਟੀ20 ਵਿਸ਼ਵ ਕੱਪ ਲਈ ਐਲਾਨ ਕੀਤੀ 15 ਖਿਡਾਰੀਆਂ ਦੀ ਫਾਈਨਲ ਟੀਮ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਮੀਤ ਪ੍ਰਧਾਨ ਜਸਵੀਰ ਸਿੰਘ ਜੱਸੀ ਬਮਰਾਹ, ਸਕੱਤਰ ਸਰਦਾਰਾ ਸਿੰਘ ਜੰਡੂ, ਸੋਹਣ ਸਿੰਘ ਸੌਂਦ, ਇੰਦਰਜੀਤ ਸਿੰਘ ਗਾਬੜੀਆ ਵੱਲੋਂ ਸਿਰੋਪਾਓ ਤੇ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ। ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵਿਖੇ ਐਤਵਾਰੀ ਦੀਵਾਨ ਵੀ ਸ਼ਰਧਾ ਪੂਰਵਕ ਸਜਾਏ ਗਏ। ਇਸ ਸਮੇਂ ਭਾਰੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰਦਿਆਂ ਸ਼ਮੂਲੀਅਤ ਕੀਤੀ। ਇਸ ਸਮੇਂ ਗੁਰੂ ਘਰ ਦੇ ਵਜੀਰ ਭਾਈ ਅਰਵਿੰਦਰ ਸਿੰਘ ਤੇ ਤੇਜਵੰਤ ਸਿੰਘ ਦੇ ਜੱਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ ਗਿਆ। ਕੰਮ ਕਾਰਾਂ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਘਰ ਨਤਮਸਤਿਕ ਹੋਣ ਆਈਆਂ ਸੰਗਤਾਂ ਦਾ ਸਮੁੱਚੀ ਗੁਰਦੁਆਰਾ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ।
ਇਹ ਖ਼ਬਰ ਪੜ੍ਹੋ- ਮੁਹੰਮਦ ਨਬੀ ਟੀ20 ਵਿਸ਼ਵ ਕੱਪ ਦੀ ਸੰਭਾਲਣਗੇ ਅਫਗਾਨਿਸਤਾਨ ਦੀ ਕਮਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਯੂ.ਕੇ. : ਭਾਰਤੀ ਮੂਲ ਦੀ 6 ਸਾਲਾ ਬੱਚੀ ਨੇ ਜਿੱਤਿਆ 'ਪੁਆਇੰਟ ਆਫ ਲਾਈਟ' ਐਵਾਰਡ
NEXT STORY