ਵਾਸ਼ਿੰਗਟਨ- ਭਾਰਤੀ ਮੂਲ ਦੇ ਇਕ ਵਿਗਿਆਨੀ ਦੀ ਅਗਵਾਈ ਵਿਚ ਕੋਰੋਨਾ ਵਾਇਰਸ ਦਾ ਕਾਗਜ਼ ਆਧਾਰਿਤ ਪ੍ਰੀਖਣ ਵਿਕਸਿਤ ਕੀਤਾ ਗਿਆ ਹੈ। ਕਾਗਜ਼ ਆਧਾਰਿਤ ਇਲੈਕਟ੍ਰੋਕੈਮੀਕਲ ਸੈਂਸਰ ਦੀ ਵਰਤੋਂ ਕਰਨ ਵਾਲੀ ਇਸ ਜਾਂਚ ਵਿਚ 5 ਮਿੰਟ ਦੇ ਅੰਦਰ ਹੀ ਵਾਇਰਸ ਦੀ ਮੌਜੂਦਗੀ ਬਾਰੇ ਪਤਾ ਲੱਗ ਸਕਦਾ ਹੈ।
ਅਮਰੀਕਾ ਵਿਚ ਇਲਿਨੋਇਸ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਸਾਰਸ-ਸੀ. ਓ. ਵੀ.-2 ਦੇ ਕਣਾਂ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਇਕ ਇਲੈਕਟ੍ਰੀਕਲ ਰੀਡ ਆਊਟ ਸੈੱਟਅਪ ਨਾਲ ਇਕ ਗ੍ਰਾਫੀਨ ਬੇਸਡ ਇਲਕੈਬਾਇਓਸੈਂਸਰ ਵਿਕਸਿਤ ਕੀਤਾ ਹੈ।
ਮੈਗਜ਼ੀਨ ਏ. ਸੀ. ਐੱਸ. ਨੈਨੋ ਵਿਚ ਪ੍ਰਕਾਸ਼ਿਤ ਇਕ ਸੋਧ ਮੁਤਾਬਕ ਇਸ ਬਾਇਓਸੈਂਸਰ ਵਿਚ ਦੋ ਹਿੱਸੇ ਹਨ। ਇਕ ਇਲੈਕਟੋਰਲ ਰੀਡ ਆਊਟ ਨੂੰ ਮਾਪਣ ਅਤੇ ਦੂਜਾ ਵਾਇਰਸ ਆਰ. ਐੱਨ. ਏ. ਦੀ ਮੌਜੂਦਗੀ ਦਾ ਪਤਾ ਲਗਾਉਣ ਲਈ। ਇਸ ਦੇ ਨਿਰਮਾਣ ਲਈ ਪ੍ਰੋਫੈਸਰ ਦਿਪੰਜਨ ਪਾਨ ਦੀ ਅਗਵਾਈ ਵਿਚ ਸੋਧਕਾਰਾਂ ਨੇ ਇਕ ਕੰਡਕਟਿਵ ਫਿਲਮ ਬਣਾਉਣ ਲਈ ਗ੍ਰੈਫੀਨ ਨੈਨੋਪਲੈਟਲੇਟਸ ਦੀ ਇਕ ਪਰਤ ਫਿਲਟਰ ਪੇਪਰ 'ਤੇ ਲਗਾਈ। ਮਾਹਰਾਂ ਨੂੰ ਯਕੀਨ ਹੈ ਕਿ ਇਸ ਨਾਲ ਹੋਰ ਬੀਮਾਰੀਆਂ ਬਾਰੇ ਵੀ ਪਤਾ ਲੱਗ ਸਕਦਾ ਹੈ।
ਦੱਖਣੀ ਕੋਰੀਆ ਦੀ ਵਿਦੇਸ਼ ਮੰਤਰੀ 'ਤੇ ਭੜਕੀ ਕਿਮ ਜੋਂਗ ਦੀ ਭੈਣ, ਦਿੱਤੀ ਧਮਕੀ
NEXT STORY