ਪੈਰਿਸ (ਏਜੰਸੀ) - ਹਾਲ ਹੀ ਦੇ ਹਫ਼ਤਿਆਂ ਵਿੱਚ ਖਟਮਲਾਂ ਦੇ ਫੈਲਣ ਤੋਂ ਬਾਅਦ ਫਰਾਂਸ ਕਾਫ਼ੀ ਪਰੇਸ਼ਾਨ ਹੋ ਗਿਆ ਹੈ, ਜਿਸ ਨੇ ਨਾ ਸਿਰਫ ਪੈਰਿਸ ਅਤੇ ਮਾਰਸੇਲੀ ਵਿੱਚ ਤਬਾਹੀ ਮਚਾਈ ਹੈ, ਸਗੋਂ ਸ਼ਹਿਰਾਂ ਵਿੱਚ ਲਗਭਗ ਹਰ ਜਗ੍ਹਾ ਦੇਖੇ ਗਏ ਹਨ, ਜਿਸ ਨਾਲ ਸਥਾਨਕ ਲੋਕਾਂ ਵਿੱਚ ਦਹਿਸ਼ਤ ਪੈਦਾ ਹੋ ਗਈ ਹੈ। ਖਾਸ ਤੌਰ 'ਤੇ, ਪੈਰਿਸ 2024 ਓਲੰਪਿਕ ਦੇ ਉਦਘਾਟਨ ਤੋਂ ਸਿਰਫ 10 ਮਹੀਨੇ ਪਹਿਲਾਂ ਫਰਾਂਸ ਦੀ ਰਾਜਧਾਨੀ 'ਤੇ ਖਟਮਲਾਂ ਨੇ ਹਮਲਾ ਕਰ ਦਿੱਤਾ ਹੈ, ਜਿਸ ਦੀ ਮੇਜ਼ਬਾਨੀ 2024 ਵਿਚ ਯੂਰਪੀਅਨ ਰਾਸ਼ਟਰ ਵੱਲੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਡੌਂਕੀ ਲਗਾ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਹਾਦਸਾ, 3 ਬੱਚਿਆਂ ਸਣੇ 16 ਲੋਕਾਂ ਦੀ ਮੌਤ
ਸੀ.ਬੀ.ਐੱਸ. ਨਿਊਜ਼ ਅਨੁਸਾਰ ਫਰਾਂਸ ਵਿਚ ਇਸ ਸਾਲ ਗਰਮੀਆਂ ਦੇ ਮੌਸਮ ਵਿਚ ਹੋਟਲਾਂ ਅਤੇ ਹੋਰ ਸੈਰ-ਸਪਾਟਾ ਵਾਲੀਆਂ ਥਾਂਵਾਂ 'ਤੇ ਖਟਮਲ ਪਾਏ ਗਏ ਸਨ ਪਰ ਹੁਣ ਸਿਨੇਮਾ ਘਰਾਂ, ਰਾਸ਼ਟਰੀ ਹਾਈ-ਸਪੀਡ ਰੇਲ ਗੱਡੀਆਂ ਅਤੇ ਪੈਰਿਸ ਮੈਟਰੋ ਸਿਸਟਮ ਦੋਵਾਂ ਵਿਚ ਸੀਟਾਂ 'ਤੇ ਖਟਮਲ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਖਟਮਲਾਂ ਨੂੰ ਖ਼ਤਮ ਕਰਨ ਵਿੱਚ ਲੱਗੀਆਂ ਕੰਪਨੀਆਂ ਨੇ ਵੀ ਹਾਰ ਮੰਨ ਲਈ ਹੈ ਅਤੇ ਕਿਹਾ ਹੈ ਕਿ ਉਹ ਇਨ੍ਹਾਂ ਨੂੰ ਕਾਬੂ ਨਹੀਂ ਕਰ ਪਾ ਰਹੇ ਹਨ। ਫਰਾਂਸ ਸਰਕਾਰ ਓਲੰਪਿਕ ਦੌਰਾਨ ਪੈਰਿਸ 'ਚ ਵੱਡੀ ਗਿਣਤੀ 'ਚ ਸੈਲਾਨੀਆਂ ਦੇ ਆਉਣ ਦੇ ਮੱਦੇਨਜ਼ਰ ਚਿੰਤਤ ਹੈ। ਇਸ ਕਾਰਨ ਫਰਾਂਸ ਵਿੱਚ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: 2000 ਦੇ ਨੋਟ ਬਦਲਣ ਦਾ ਅੱਜ ਆਖ਼ਰੀ ਦਿਨ, ਨਹੀਂ ਬਦਲੇ ਤਾਂ ਕੀ ਹੋਵੇਗਾ, ਜਾਣੋ RBI ਦੀ ਨਵੀਂ ਅਪਡੇਟ
ਪੈਰਿਸ ਦੇ ਡਿਪਟੀ ਮੇਅਰ ਇਮੈਨੁਅਲ ਗ੍ਰੈਗਰੀ ਨੇ ਪ੍ਰਧਾਨ ਮੰਤਰੀ ਐਲੀਜ਼ਾਬੈਥ ਬੋਰਨ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਵਿਰੁੱਧ ਨੈਸ਼ਨਲ ਐਕਸ਼ਨ ਪਲਾਨ ਬਣਾਉਣ ਦੀ ਮੰਗ ਕੀਤੀ ਹੈ। ਖਟਮਲ ਆਸਾਨੀ ਨਾਲ ਫੈਲ ਸਕਦੇ ਹਨ ਅਤੇ ਗੱਦਿਆਂ, ਪਰਦਿਆਂ, ਇਲੈਕਟ੍ਰੀਕਲ ਸਾਕਟਾਂ ਅਤੇ ਇੱਥੋਂ ਤੱਕ ਕਿ ਵਾਲਪੇਪਰ ਦੇ ਪਿੱਛੇ ਵੀ ਲੁੱਕਣਾ ਪਸੰਦ ਕਰਦੇ ਹਨ। ਇਹ ਰਾਤ ਨੂੰ ਮਨੁੱਖਾਂ ਦਾ ਖੂਨ ਪੀਣ ਲਈ ਬਾਹਰ ਨਿਕਲਦੇ ਹਨ।
ਇਹ ਵੀ ਪੜ੍ਹੋ: ਇਟਲੀ ਨੇ ਦਿੱਤੀ ਖ਼ੁਸ਼ਖ਼ਬਰੀ, ਵਿਦੇਸ਼ੀ ਕਾਮਿਆਂ ਲਈ ਮੁੜ ਖੋਲ੍ਹੇ ਬਾਰਡਰ, ਇਸ ਮਹੀਨੇ ਤੋਂ ਭਰ ਸਕੋਗੇ ਪੇਪਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਜਹਾਜ਼ ਹਾਦਸਾਗ੍ਰਸਤ, 2 ਭਾਰਤੀ ਪਾਇਲਟਾਂ ਸਣੇ 3 ਦੀ ਮੌਤ
NEXT STORY