ਸੈਪੇਲੋ ਟਾਪੂ (ਏ.ਪੀ.)- ਅਮਰੀਕਾ ਦੇ ਜਾਰਜੀਆ ਰਾਜ ਦੇ ਸਪੇਲੋ ਟਾਪੂ 'ਤੇ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਜਦੋਂ ਇੱਕ ਕਿਸ਼ਤੀ ਪਿਅਰ (ਡੌਕ) ਦਾ ਇੱਕ ਹਿੱਸਾ ਡਿੱਗ ਗਿਆ। ਇਹ ਜਾਣਕਾਰੀ ਇਸ ਨੂੰ ਚਲਾਉਣ ਵਾਲੀ ਸਰਕਾਰੀ ਏਜੰਸੀ ਦੇ ਬੁਲਾਰੇ ਨੇ ਦਿੱਤੀ। ਜਾਰਜੀਆ ਦੇ ਕੁਦਰਤੀ ਸਰੋਤ ਵਿਭਾਗ ਦੇ ਬੁਲਾਰੇ ਟਾਈਲਰ ਜੋਨਸ ਨੇ ਕਿਹਾ ਕਿ ਕਈ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਦੋ ਭਾਰਤੀਆਂ 'ਤੇ ਲਗਾਈ ਪਾਬੰਦੀ
ਜੋਨਸ ਨੇ ਕਿਹਾ ਕਿ ਯੂ.ਐਸ ਕੋਸਟ ਗਾਰਡ, ਮੈਕਿੰਟੋਸ਼ ਕਾਉਂਟੀ ਫਾਇਰ ਡਿਪਾਰਟਮੈਂਟ, ਜਾਰਜੀਆ ਡਿਪਾਰਟਮੈਂਟ ਆਫ ਨੈਚੁਰਲ ਰਿਸੋਰਸਜ਼ ਅਤੇ ਹੋਰ ਵਿਭਾਗ ਦੇ ਕਰਮਚਾਰੀ ਪਾਣੀ ਵਿੱਚ ਹੋਰ ਲੋਕਾਂ ਦੀ ਭਾਲ ਕਰ ਰਹੇ ਹਨ। ਜੋਨਸ ਨੇ ਦੱਸਿਆ ਕਿ ਪਿਅਰ 'ਤੇ ਇੱਕ ਗੈਂਗਵੇਅ ਡਿੱਗ ਗਿਆ ਅਤੇ ਲੋਕ ਪਾਣੀ ਵਿੱਚ ਡਿੱਗ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਟਾਪੂ 'ਤੇ ਗੈਰ ਗੋਰੇ ਗੁਲਾਮ ਵੰਸ਼ਜ ਦੇ ਛੋਟੇ ਗੁਲਾ-ਗੀਚੀ ਭਾਈਚਾਰੇ ਦੇ ਲੋਕਾਂ ਦੀ ਭੀੜ ਜਸ਼ਨ ਮਨਾਉਣ ਲਈ ਇਕੱਠੀ ਹੋਈ ਸੀ। Sapelo Island Savannah ਤੋਂ ਲਗਭਗ 100 ਕਿਲੋਮੀਟਰ ਦੱਖਣ ਵਿੱਚ ਹੈ ਅਤੇ ਮੁੱਖ ਭੂਮੀ ਤੋਂ ਕਿਸ਼ਤੀ ਦੁਆਰਾ ਪਹੁੰਚਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਿਸੀਸਿਪੀ ਸਕੂਲ 'ਚ ਫੁੱਟਬਾਲ ਮੈਚ ਤੋਂ ਬਾਅਦ ਗੋਲੀਬਾਰੀ 'ਚ 3 ਦੀ ਮੌਤ, 8 ਜ਼ਖਮੀ
NEXT STORY