ਪੈਰਿਸ-ਫਰਾਂਸ ਦੇ ਗ੍ਰਹਿ ਮੰਤਰੀ ਗੋਰਾਲਡ ਡਾਰਮਾਨਿਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਹਾਲ ਹੀ 'ਚ ਲਾਏ ਗਏ ਰਾਤ ਦੇ ਕਰਫਿਊ ਵਿਚਾਲੇ ਪਾਰਟੀਆਂ ਕਰਨ ਵਾਲੇ ਪ੍ਰਬੰਧਕਾਂ ਅਤੇ ਹੋਰਾਂ ਲੋਕਾਂ ਵਿਰੁੱਧ ਸਖਤ ਕਦਮ ਚੁੱਕੇ ਜਾਣਗੇ। ਫਰਾਂਸ 'ਚ ਮੰਗਲਵਾਰ ਤੋਂ ਰਾਸ਼ਟਰ ਵਿਆਪੀ ਲਾਕਡਾਊਨ ਦੀ ਥਾਂ 'ਤੇ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ ਜੋ ਰਾਤ ਅੱਠ ਵਜੇ ਤੋਂ ਸਵੇਰੇ ਛੇ ਵਜੇ ਤੱਕ ਲਾਗੂ ਰਹੇਗਾ।
ਇਹ ਵੀ ਪੜ੍ਹੋ -ਬਹਿਰੀਨ 'ਚ ਜਲਦ ਹੀ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਣ : ਖਲੀਫਾ
ਇਸ ਸਮੇਂ ਸੀਮਾ ਦੇ ਅੰਦਰ ਨਾਗਰਿਕਾਂ ਨੂੰ ਸਿਰਫ ਜ਼ਰੂਰੀ ਕੰਮਾਂ ਲਈ ਯਾਤਰਾ ਕਰਨ ਦੀ ਛੋਟ ਹੋਵੇਗੀ। ਵਿਸ਼ੇਸ਼ ਤੌਰ 'ਤੇ ਛੋਟੀ ਦੇ ਸਮਾਰੋਹਾਂ ਦੌਰਾਨ ਕੋਵਿਡ-19 ਦੇ ਕਹਿਰ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਡਾਰਮਾਨਿਨ ਨੇ ਮੰਗਲਵਾਰ ਸ਼ਾਮ ਸੁਰੱਖਿਆ ਬਲਾਂ ਨਾਲ ਕਰਫਿਊ ਦੌਰਾਨ ਜਾਂਚ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਪਾਰਟੀਆਂ ਵਿਰੁੱਧ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਗੰਭੀਰ ਰਵੱਈਆ ਅਪਣਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ -ਫਰਾਂਸ 'ਚ 7 ਜਨਵਰੀ ਤੋਂ ਹਫਤੇ 'ਚ ਇਕ ਵਾਰ ਦਫਤਰ ਜਾਣ ਦੀ ਇਜਾਜ਼ਤ
ਉਨ੍ਹਾਂ ਨੇ ਕਿਹਾ ਕਿ ਕਰਫਿਊ ਦੇ ਅਨੁਪਾਲਣ ਨੂੰ ਯਕੀਨਨ ਕਰਨ ਲਈ 31 ਦਸੰਬਰ ਨੂੰ 100,000 ਤੋਂ ਜ਼ਿਆਦਾ ਪੁਲਸ ਜਵਾਨਾਂ ਦੀ ਤਾਇਤਾਨੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਿਯਮਾਂ ਨੂੰ ਤੋੜਨ ਵਾਲਿਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਕਰਫਿਊ ਉਲੰਘਣ ਦੇ ਦੋਸ਼ 'ਚ ਹੁਣ ਤੱਕ 23 ਲੋਕਾਂ 'ਤੇ ਜੁਰਮਾਨ ਲਾਇਆ ਅਤੇ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ -ਪਾਕਿਸਤਾਨ 'ਚ ਅਦਰਕ 1,000 ਰੁਪਏ ਪ੍ਰਤੀ ਕਿਲੋ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਬਹਿਰੀਨ 'ਚ ਜਲਦ ਹੀ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਣ : ਖਲੀਫਾ
NEXT STORY