ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਕਈ ਦੇਸ਼ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ, ਚੌਥੀ ਅਤੇ ਪੰਜਵੀਂ ਲਹਿਰ ਦਾ ਸਾਹਮਣਾ ਕਰ ਰਹੇ ਹਨ। ਦੁਨੀਆ ਭਰ ’ਚ ਕੋਵਿਡ 19 ਦੇ 30.7 ਕਰੋੜ ਮਾਮਲੇ ਦਰਜ ਕੀਤੇ ਗਏ ਹਨ। ਦੁਨੀਆ ’ਚ ਕੋਰੋਨਾ ਦੇ ਨਵੇਂ ਰੂਪਾਂ ਦੇ ਤੇਜ਼ੀ ਨਾਲ ਫੈਲਣ ਦੇ ਵਿਚਕਾਰ ਤਿੱਬਤ ਤੇ ਸਤਾਏ ਗਏ ਘੱਟਗਿਣਤੀਆਂ ਲਈ ਗਲੋਬਲ ਅਲਾਇੰਸ (ਜੀ. ਏ. ਟੀ. ਪੀ. ਐੱਮ.) ਦੇ ਸੰਸਥਾਪਕ ਸੇਰਿੰਗ ਪਾਸਾਂਗ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਵਾਲ ਕੀਤਾ ਕਿ ਕੀ ਚੀਨ ਕੋਵਿਡ-19 ਦੇ ਅਸਲੀ ਸੋਮੇ ਦੀ ਤਹਿ ਤੱਕ ਪਹੁੰਚਣ ’ਚ ਅਸਫਲ ਰਿਹਾ ਜਾਂ ਇਸ ਦਾ ਅਸਲੀ ਸੱਚ ਛੁਪਾਉਣ ’ਚ ਸਫਲ ਰਿਹਾ ਹੈ।
ਰਿਪੋਰਟ ਮੁਤਾਬਕ ਚੀਨ ਦੀ ਕਮਿਊਨਿਸਟ ਪਾਰਟੀ ਦੇ ਸ਼ਾਸਨ ’ਚ 8 ਦਸੰਬਰ 2019 ਨੂੰ ਵੁਹਾਨ ’ਚ ਪਹਿਲਾ ਕੋਰੋਨਾ ਵਾਇਰਸ ਦਾ ਮਾਮਲਾ ਪਾਇਆ ਗਿਆ ਸੀ। ਵਾਇਰਸ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਡਬਲਯੂ. ਐੱਚ. ਓ. ਨੇ 11 ਮਾਰਚ 2020 ਨੂੰ ਇਸ ਨੂੰ ਵਿਸ਼ਵ ਪੱਧਰੀ ਮਹਾਮਾਰੀ ਐਲਾਨ ਕੀਤਾ ਸੀ। ਜੀ. ਏ. ਟੀ. ਪੀ. ਐੱਮ. ਮਨੁੱਖੀ ਅਧਿਕਾਰ, ਸਮਾਨਤਾ, ਆਜ਼ਾਦੀ ਅਤੇ ਲੋਕਤੰਤਰ ਲਈ ਇਕ ਗੈਰ-ਮੁਨਾਫ਼ਾ ਸੰਸਥਾ ਹੈ। ਇਹ ਤਿੱਬਤੀਆਂ ਅਤੇ ਸਤਾਏ ਹੋਏ ਘੱਟਗਿਣਤੀਆਂ ਲਈ ਬੁਨਿਆਦੀ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਲਈ ਮੁਹਿੰਮ ਚਲਾਉਂਦਾ ਹੈ। ਸੇਰਿੰਗ ਪਾਸਾਂਗ ਨੇ ਟਵਿੱਟਰ ’ਤੇ ਕਿਹਾ ਕਿ ਚੀਨ ਦੀ ਬੇਰਹਿਮ ਸ਼ਾਸਨ, ਚੀਨੀ ਕਮਿਊਨਿਸਟ ਪਾਰਟੀ ਨੇ ਸਫਲਤਾਪੂਰਵਕ ਕੋਵਿਡ-19 ਦੇ ਅਸਲੀ ਸੋਮੇ ਨੂੰ ਲੁਕਾਉਣ ’ਚ ਸਫਲਤਾਪੂਰਵਕ ਕਾਮਯਾਬੀ ਹਾਸਲ ਕੀਤੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੇਰਿੰਗ ਪਾਸਾਂਗ ਤਿੱਬਤ ਫਾਊਂਡੇਸ਼ਨ ਦੇ ਡਾਇਰੈਕਟਰ ਰਹਿ ਚੁੱਕੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਤਕ ਦੋ ਸਾਲਾਂ ’ਚ 55 ਲੱਖ ਮੌਤਾਂ ਹੋ ਚੁੱਕੀਆਂ ਹਨ ਅਤੇ ਅਜੇ ਵੀ ਬੀਜਿੰਗ ਸਪੱਸ਼ਟ ਤੌਰ ’ਤੇ ਵਾਇਰਸ ਦੀ ਸ਼ੁਰੂਆਤ ਤੋਂ ਸਾਫ਼ ਇਨਕਾਰ ਕਰ ਰਿਹਾ ਹੈ। ਵਾਇਰਸ ਨੇ ਨਾ ਸਿਰਫ਼ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ ਹੈ, ਬਲਕਿ ਵਿਸ਼ਵ ਦੀ ਆਰਥਿਕਤਾ ਵੀ ਮਹਾਮਾਰੀ ਕਾਰਨ ਢਹਿ-ਢੇਰੀ ਹੋ ਗਈ ਹੈ। ਵਾਇਰਸ ਨੇ ਪੂਰੀ ਦੁਨੀਆ ’ਚ ਤਬਾਹੀ ਮਚਾਈ ਹੋਈ ਹੈ। ਦੁਨੀਆ ਦੇ ਕਈ ਦੇਸ਼ਾਂ ਵੱਲੋਂ ਸ਼ੁਰੂ ਤੋਂ ਹੀ ਚੀਨ ’ਤੇ ਦੋਸ਼ ਲੱਗਦੇ ਰਹੇ ਹਨ ਕਿ ਕੋਰੋਨਾ ਵਾਇਰਸ ਚੀਨ ਦਾ ਇਕ ਬਾਇਓਲਾਜੀਕਲ ਹਥਿਆਰ ਹੈ ਪਰ ਹੁਣ ਤੱਕ ਇਹ ਸਾਬਤ ਨਹੀਂ ਕੀਤਾ ਜਾ ਸਕਿਆ ਹੈ।
ਵਿਦੇਸ਼ੀ ਚੰਦਾ ਮਾਮਲੇ ’ਚ ਮਰੀਅਮ ਨੇ ਇਮਰਾਨ ਖਾਨ ਨੂੰ ਲਗਾਈ ਫਟਕਾਰ
NEXT STORY