ਇੰਟਰਨੈਸ਼ਨਲ ਡੈਸਕ—ਕੋਰੋਨਾ ਪਾਬੰਦੀਆਂ ਦੇ ਬਾਵਜੂਦ, ਪਸ਼ਤੂਨ ਤਹਿਫੂਜ਼ ਅੰਦੋਲਨ (ਪੀ.ਟੀ.ਐੱਮ.) ਯੂਰਪ ਨੇ ਪਾਕਿਸਤਾਨ 'ਚ ਕੁੱਲ ਮਨੁੱਖੀ ਅਧਿਕਾਰ ਦੇ ਉਲੰਘਣ ਦੀ ਨਿੰਦਾ ਕਰਨ ਲਈ ਜਿਨੇਵਾ 'ਚ ਦਫਤਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਪਸ਼ਤੂਨਾਂ ਨੂੰ ਸਿੰਧੀਆਂ, ਬਲੂਚ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਕਾਰਜਕਰਤਾਵਾਂ ਨੇ ਸ਼ਾਮਲ ਕੀਤਾ, ਜਿਨ੍ਹਾਂ ਨੇ ਸਾਂਝੇ ਰੂਪ ਨਾਲ ਪਾਕਿਸਤਾਨੀ ਫੌਜ ਅਤੇ ਜਾਸੂਸੀ ਏਜੰਸੀਆਂ, ਆਈ.ਐੱਸ.ਆਈ. ਅਤੇ ਹੋਰ ਮਿਲਟਰੀ ਖੁਫੀਆ ਵਲੋਂ ਕੀਤੇ ਗਏ ਅੱਤਿਆਚਾਰਾਂ ਦੇ ਖਿਲਾਫ ਆਵਾਜ਼ ਉਠਾਈ ਸੀ।
ਪੀ ਓ ਕੇ ਦੇ ਨੇਤਾ ਸਰਦਾਰ ਸ਼ੌਕਤ ਅਲੀ ਕਸ਼ਮੀਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪਾਕਿਸਤਾਨ 'ਚ ਲੋਕਤੰਤਰਿਕ ਤਾਕਤਾਂ ਸੂਬਾ ਚਲਾਉਣ ਵਾਲੀ ਮਿਲਟਰੀ ਦਾ ਸ਼ਿਕਾਰ ਹਨ, ਜੋ ਗਾਇਬ, ਪਸ਼ਤੂਨਾਂ, ਬਲੂਚ, ਸਿੰਧੀਆਂ ਅਤੇ ਹੋਰ ਸਤਾਏ ਹੋਏ ਲੋਕਾਂ ਦੀਆਂ ਹੱਤਿਆਵਾਂ ਕਰ ਰਹੀ ਹੈ। ਸ਼ੌਕਤ ਨੇ ਕਿਹਾ ਕਿ ਪੀ ਓ ਕੇ ਅਤੇ ਗਿਲਗਿਤ ਬਾਲਟੀਸਤਾਨ ਦੀ ਸਥਿਤੀ ਬਹੁਤ ਗੰਭੀਰ ਹੈ ਕਿਉਂਕਿ ਲੋਕਾਂ ਨੂੰ ਸਾਲਾਂ ਲਈ ਸਲਾਖਾਂ ਦੇ ਪਿੱਛੇ ਪਾ ਦਿੱਤਾ ਗਿਆ ਹੈ।
ਇਸ ਮੌਕੇ 'ਤੇ ਸਿੰਧੀ ਮਨੁੱਖੀ ਅਧਿਕਾਰ ਕਾਰਜਕਰਤਾ ਬੇਸਰ ਨਾਵੇਦ ਨੇ ਕਿਹਾ ਕਿ ਸਿੰਧੀ ਪਿਛਲੇ ਕਈ ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਹਨ। ਸਿੰਧੀਆਂ ਨੂੰ ਹਾਸ਼ੀਏ 'ਤੇ ਲਿਆਉਣ ਦੇ ਇਰਾਦੇ ਨਾਲ ਪਾਕਿਸਤਾਨ ਦੇ ਹੋਰ ਹਿੱਸਿਆਂ ਦੇ ਲੋਕਾਂ ਨੂੰ ਸਿੰਧ 'ਚ ਵਸਾਇਆ ਜਾ ਰਿਹਾ ਹੈ। ਸਿੰਧ ਤੋਂ ਲੋਕਾਂ ਦੇ ਗਾਇਬ ਹੋਣ ਦੀ ਗੱਲ ਹੁਣ ਬਲੂਚਿਸਤਾਨ ਅਤੇ ਖੈਬਰ ਪਖਤੁਨਖਵਾ ਤੱਕ ਫੈਲ ਗਈ। ਇਹ ਸਭ ਤੋਂ ਖਤਰਨਾਕ ਅਪਰਾਧ ਹੈ। ਨਾਵੇਦ ਨੇ ਕਿਹਾ ਕਿ ਪਸ਼ਤੂਨ ਖੈਬਰ ਪਖਤੁਨਖਵਾ 'ਚ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਕਿਉਂਕਿ ਪ੍ਰਾਤ 'ਚ ਪਸ਼ਤੂਨ ਲੋਕਾਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਤੰਗ ਕੀਤਾ ਜਾਂਦਾ ਹੈ, ਉਨ੍ਹਾਂ 'ਤੇ ਦੇਸ਼-ਦਿਰੋਹ ਅਤੇ ਅੱਤਵਾਦ ਦੇ ਦੋਸ਼ ਲਗਾ ਕੇ ਜੀਵਨ ਭਰ ਲਈ ਜੇਲਾਂ 'ਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਇਸ ਖੇਤਰ ਦੇ ਲੋਕਾਂ ਦੀ
ਸੰਸਕ੍ਰਿਤੀ ਵਿਰਾਸਤ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਚੀਨ ਪਾਕਿਸਤਾਨ ਇਕਨਾਮਿਕ ਕਾਰੀਡੋਰ ਦੇ ਚੱਲਦੇ ਸਥਾਨਕ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਵੀ ਹੱਥ ਧੋਣਾ ਪੈ ਰਿਹਾ ਹੈ।
ਸਖ਼ਤ ਪਾਬੰਦੀਆਂ ਕਾਰਨ ਇਟਲੀ 'ਚ ਘਟੀ ਕੋਰੋਨਾ ਮਾਮਲਿਆਂ ਦੀ ਗਿਣਤੀ
NEXT STORY