ਕਾਬੁਲ (ਵਾਰਤਾ): ਅਫਗਾਨਿਸਤਾਨ ਦੇ ਬਦਖਸ਼ਾਨ ਸੂਬੇ 'ਚ ਐਤਵਾਰ ਨੂੰ ਇਕ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਦੱਸਿਆ ਗਿਆ ਸੀ ਕਿ ਇਹ ਭਾਰਤੀ ਜਹਾਜ਼ ਸੀ। ਹਾਲਾਂਕਿ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦੇ ਅਧਿਕਾਰੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਜਹਾਜ਼ ਭਾਰਤ ਦਾ ਸੀ ਅਤੇ ਕਿਹਾ ਕਿ ਇਹ ਮੋਰੱਕੋ ਵਿੱਚ ਰਜਿਸਟਰਡ ਡੀਐਫ10 ਜਹਾਜ਼ ਸੀ। ਫਿਲਹਾਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਸੂਚਨਾ ਮੰਤਰਾਲੇ ਦੇ ਮੁਖੀ ਨੇ ਦੱਸਿਆ ਕਿ ਜਹਾਜ਼ ਕੁਰਾਨ-ਮੁੰਜਨ ਅਤੇ ਜਿਬਾਕ ਜ਼ਿਲਿਆਂ 'ਚ ਤੋਪਖਾਨੇ ਦੀਆਂ ਪਹਾੜੀਆਂ 'ਤੇ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਦੀ ਜਾਂਚ ਲਈ ਟੀਮ ਭੇਜੀ ਗਈ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਹ ਜਹਾਜ਼ ਐਤਵਾਰ ਸਵੇਰੇ ਹਾਦਸਾਗ੍ਰਸਤ ਹੋਇਆ। ਸਥਾਨਕ ਮੀਡੀਆ ਮੁਤਾਬਕ ਇਹ ਜਹਾਜ਼ ਰੂਸ ਦੇ ਮਾਸਕੋ ਜਾ ਰਿਹਾ ਸੀ। ਇਸ ਦੌਰਾਨ ਉਹ ਬਦਖ਼ਸ਼ਾਨ ਦੀਆਂ ਪਹਾੜੀਆਂ ਵਿੱਚ ਰਡਾਰ ਤੋਂ ਅਚਾਨਕ ਗਾਇਬ ਹੋ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਦੋ ਸਰਕਾਰੀ ਸਕੂਲਾਂ 'ਚ 'ਹਿੰਦੀ' ਨੂੰ ਵਿਸ਼ਵ ਭਾਸ਼ਾ ਵਜੋਂਂ ਪੜ੍ਹਾਉਣ ਦੀ ਮਨਜ਼ੂਰੀ
ਸਥਾਨਕ ਟੈਲੀਵਿਜ਼ਨ ਚੈਨਲ ਟੋਲੋਨਿਊਜ਼ ਨੇ ਐਤਵਾਰ ਨੂੰ ਸੂਚਨਾ ਅਤੇ ਸੱਭਿਆਚਾਰ ਦੇ ਸੂਬਾਈ ਵਿਭਾਗ ਦੇ ਅਧਿਕਾਰੀ ਜ਼ਬੀਹੁੱਲ੍ਹਾ ਅਮੀਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਅੱਗੇ ਦੱਸਿਆ ਕਿ ਕਰੈਸ਼ ਹੋਏ ਜਹਾਜ਼ ਨੂੰ ਲੈਕੇ ਇਕ ਟੀਮ ਕੁਰਾਨ-ਵਾ-ਮੁੰਜਨ ਜ਼ਿਲੇ ਦੇ ਤੋਪਖਾਨਾ ਖੇਤਰ 'ਚ ਭੇਜੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅੰਕੜਾ 10 ਲੱਖ ਤੋਂ ਪਾਰ
NEXT STORY