ਦੁਬਈ/ਕੋਚੀ : ਕੋਚੀ ਤੋਂ ਅਬੂ ਧਾਬੀ ਜਾ ਰਹੀ ਏਅਰ ਅਰੇਬੀਆ ਦੀ ਫਲਾਈਟ 3ਐਲ128 ਵਿੱਚ ਇੱਕ ਯਾਤਰੀ ਨੂੰ ਅਚਾਨਕ ਹਾਰਟ ਅਟੈਕ ਆ ਗਿਆ। ਇਹ ਘਟਨਾ ਉਡਾਣ ਭਰਨ ਦੇ 20 ਮਿੰਟ ਬਾਅਦ ਵਾਪਰੀ, ਜਦੋਂ ਜਹਾਜ਼ 35,000 ਫੁੱਟ ਦੀ ਉਚਾਈ 'ਤੇ ਸੀ। ਇਸ ਦੌਰਾਨ, ਭਾਰਤ ਦੇ ਦੋ ਮੇਲ ਨਰਸਾਂ ਨੇ ਸਹਿਯਾਤਰੀ ਦੀ ਜਾਨ ਬਚਾ ਲਈ।

ਨਰਸਾਂ ਨੇ ਦਿੱਤਾ ਸੀਪੀਆਰ
ਰਿਪੋਰਟ ਮੁਤਾਬਕ, ਵਾਇਨਾਡ ਨਿਵਾਸੀ ਅਭਿਜੀਤ ਜੀਸ (26) ਅਤੇ ਚੇਂਗੰਨੂਰ ਨਿਵਾਸੀ ਅਜੀਸ਼ ਨੇਲਸਨ (29) – ਜੋ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਆਪਣੀ ਨਵੀਂ ਨੌਕਰੀ ਲਈ ਜਾ ਰਹੇ ਸਨ – ਨੇ ਇੱਕ ਕੇਰਲ ਨਿਵਾਸੀ ਸ਼ਖਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੁੰਦੇ ਦੇਖਿਆ।
ਅਭਿਜੀਤ ਨੇ ਦੱਸਿਆ ਕਿ ਉਸ ਨੇ ਯਾਤਰੀ ਦੀ ਨਬਜ਼ ਦੇਖੀ ਪਰ ਕੋਈ ਨਬਜ਼ ਨਹੀਂ ਸੀ, ਜਿਸ ਤੋਂ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ 'ਕਾਰਡਿਅਕ ਅਰੈਸਟ' ਹੋਇਆ ਸੀ। ਉਨ੍ਹਾਂ ਨੇ ਤੁਰੰਤ ਚਾਲਕ ਦਲ ਨੂੰ ਸੂਚਿਤ ਕੀਤਾ ਅਤੇ ਸੀਪੀਆਰ ਸ਼ੁਰੂ ਕਰ ਦਿੱਤਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਨਰਸਾਂ ਨੇ ਯਾਤਰੀ ਨੂੰ ਦੋ ਵਾਰ ਸੀਪੀਆਰ ਕੀਤਾ, ਜਿਸ ਨਾਲ ਉਸ ਦੀ ਹਾਲਤ ਸਥਿਰ ਹੋ ਗਈ।
ਜਹਾਜ਼ ਵਿੱਚ ਮੌਜੂਦ ਡਾਕਟਰ ਆਰਿਫ ਅਬਦੁਲ ਖਾਦਿਰ ਨੇ ਵੀ ਮਰੀਜ਼ ਨੂੰ ਸਥਿਰ ਕਰਨ ਵਿੱਚ ਦੋਵਾਂ ਦੀ ਮਦਦ ਕੀਤੀ। ਉਨ੍ਹਾਂ ਨੇ ਆਈਵੀ ਫਲੂਇਡ ਦੇਣਾ ਸ਼ੁਰੂ ਕੀਤਾ ਅਤੇ ਬਾਕੀ ਦੀ ਉਡਾਣ ਦੌਰਾਨ ਉਸ 'ਤੇ ਨਜ਼ਰ ਰੱਖੀ। ਅਭਿਜੀਤ ਨੇ ਦੱਸਿਆ, "ਜਦੋਂ ਮੈਂ ਉਸ ਵਿੱਚ ਹਰਕਤ ਦੇਖੀ ਤਾਂ ਮੈਨੂੰ ਵੱਡੀ ਰਾਹਤ ਮਿਲੀ"।
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਹਾਜ਼ ਦੇ ਉਤਰਨ ਤੋਂ ਬਾਅਦ, ਦੋਵੇਂ ਨਰਸਾਂ ਕਿਸੇ ਨੂੰ ਘਟਨਾ ਦਾ ਜ਼ਿਕਰ ਕੀਤੇ ਬਿਨਾਂ ਆਪਣੇ ਨਵੇਂ ਕਾਰਜਸਥਾਨ 'ਤੇ ਗਏ ਸਨ, ਪਰ ਬਾਅਦ ਵਿੱਚ ਇੱਕ ਸਾਥੀ ਯਾਤਰੀ ਦੇ ਜ਼ਰੀਏ ਇਹ ਮਾਮਲਾ ਸਾਹਮਣੇ ਆਇਆ।
ਪਰਿਵਾਰ ਨੇ ਕੀਤਾ ਧੰਨਵਾਦ
ਬਿਮਾਰ ਯਾਤਰੀ ਦੀ ਹਵਾਈ ਅੱਡੇ ਦੀ ਮੈਡੀਕਲ ਟੀਮ ਦੁਆਰਾ ਇਲਾਜ ਤੋਂ ਬਾਅਦ ਹਾਲਤ ਸਥਿਰ ਦੱਸੀ ਗਈ ਹੈ। ਯਾਤਰੀ ਦੇ ਪਰਿਵਾਰ ਨੇ ਦੋਵਾਂ ਨਾਇਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਪਰਿਵਾਰ ਨੇ ਕਿਹਾ, "ਉਹ ਅਜਨਬੀ ਸਨ, ਫਿਰ ਵੀ ਉਨ੍ਹਾਂ ਨੇ ਸਾਡੇ ਪਿਆਰੇ ਨੂੰ ਜੀਵਨ ਦਾ ਇੱਕ ਹੋਰ ਮੌਕਾ ਦਿੱਤਾ। ਉਨ੍ਹਾਂ ਦੀ ਦਇਆਲਤਾ ਅਤੇ ਹਿੰਮਤ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਵਿੱਚ ਰਹੇਗੀ"।
 
ਚੀਨ ਦੀਆਂ ਕਾਰਖਾਨਾ ਗਤੀਵਿਧੀਆਂ ’ਚ ਲਗਾਤਾਰ 7ਵੇਂ ਮਹੀਨੇ ਗਿਰਾਵਟ
NEXT STORY