ਹਾਂਗਕਾਂਗ, (ਭਾਸ਼ਾ)- ਚੀਨ ਦੇ ਕਾਰਖਾਨਿਆਂ ਦੀਆਂ ਗਤੀਵਿਧੀਆਂ ’ਚ ਅਕਤੂਬਰ ’ਚ ਲਗਾਤਾਰ 7ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਤਣਾਅ ਰੁਕਣ ਦੀ ਸੰਭਾਵਨਾ ਦਰਮਿਆਨ ਬਰਾਮਦ ’ਚ ਮਜ਼ਬੂਤ ਸੁਧਾਰ ਦੀ ਕੁਝ ਉਮੀਦ ਹੈ।
ਚੀਨ ਦੇ ਰਾਸ਼ਟਰੀ ਅੰਕੜਾ ਬਿਊਰੋ ਨੇ ਕਾਰਖਾਨਾ ਪ੍ਰਬੰਧਕਾਂ ਦੇ ਸਰਵੇਖਣ ਦੇ ਆਧਾਰ ’ਤੇ ਦੱਸਿਆ ਕਿ ਅਧਿਕਾਰਤ ਵਿਨਿਰਮਾਣ ਖਰੀਦ ਪ੍ਰਬੰਧਕ ਸੂਚਕ ਅੰਕ ਸਤੰਬਰ ਦੇ 49.8 ਤੋਂ ਘਟ ਕੇ ਅਕਤੂਬਰ ’ਚ 49 ਹੋ ਗਿਆ। ਇਹ ਅਗਾਊਂ ਅੰਦਾਜ਼ੇ ਨਾਲੋਂ ਵੀ ਖ਼ਰਾਬ ਹੈ। ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਦੀ ਭਾਸ਼ਾ ’ਚ 50 ਤੋਂ ਉੱਪਰ ਅੰਕ ਦਾ ਮਤਲਬ ਗਤੀਵਿਧੀਆਂ ’ਚ ਵਿਸਥਾਰ ਅਤੇ 50 ਤੋਂ ਘੱਟ ਦਾ ਮਤਲਬ ਕਮੀ ਤੋਂ ਹੁੰਦਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਦੱਖਣ ਕੋਰੀਆ ’ਚ ਚੀਨ ਦੇ ਨੇਤਾ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਬੈਠਕ ਤੋਂ ਬਾਅਦ ਅਮਰੀਕਾ ਨੇ ਚੀਨ ’ਤੇ ‘ਫੈਂਟਾਨਿਲ’ ਨਾਲ ਸਬੰਧਤ ਟੈਰਿਫ ਨੂੰ 20 ਤੋਂ ਘਟਾ ਕੇ 10 ਫ਼ੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਚੀਨੀ ਵਸਤਾਂ ’ਤੇ ਅਮਰੀਕੀ ਟੈਰਿਫ 57 ਤੋਂ ਘਟ ਕੇ 47 ਫ਼ੀਸਦੀ ਹੋ ਜਾਵੇਗਾ। ਚੀਨ ਲਗਾਤਾਰ ਅਮਰੀਕਾ ਤੋਂ ਬਰਾਮਦ ’ਚ ਵੰਨ-ਸੁਵੰਨਤਾ ਲਿਆ ਰਿਹਾ ਹੈ ਅਤੇ ਦੱਖਣ-ਪੂਰਬ ਏਸ਼ੀਆ ਅਤੇ ਅਫਰੀਕਾ ਵਰਗੇ ਖੇਤਰਾਂ ’ਚ ਬਰਾਮਦ ਵਧਾ ਰਿਹਾ ਹੈ।
ਬ੍ਰਾਜ਼ੀਲ : ਪੁਲਸ ਦੀ ਕਾਰਵਾਈ ਦੇ ਵਿਰੋਧ ’ਚ ਪ੍ਰਦਰਸ਼ਨ ਸ਼ੁਰੂ
NEXT STORY