ਕਿਗਾਲੀ— ਪੂਰਬੀ ਅਫਰੀਕਾ ਦੇ ਛੋਟੇ ਜਿਹੇ ਦੇਸ਼ ਰਵਾਂਡਾ ਵਿਚ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣ ਹੋ ਰਹੀ ਹੈ । ਇਸ ਚੋਣ ਨਾਲ ਇਥੋਂ ਦੇ ਵੱਡੇ ਨੇਤਾ ਪਾਉਲ ਕਾਗਮੇ 7 ਸਾਲ ਦੇ ਕਾਰਜਕਾਲ ਲਈ ਤੀਜੀ ਵਾਰ ਰਾਸ਼ਟਰਪਤੀ ਬਣ ਸਕਦੇ ਹਨ । ਕਾਗਮੇ (59) ਦਾ ਮੁਕਾਬਲਾ ਇਸ ਚੋਣ ਵਿਚ 2 ਅਜਿਹੇ ਉਮੀਦਵਾਰਾਂ ਨਾਲ ਹੈ , ਜਿਨ੍ਹਾਂ ਨੂੰ ਲੋਕ ਘੱਟ ਹੀ ਜਾਣਦੇ ਹਨ ਅਤੇ ਚੋਣ ਪ੍ਰਚਾਰ ਦੌਰਾਨ ਵੀ ਇਨ੍ਹਾਂ ਉਮੀਦਵਾਰਾਂ ਨੇ ਆਪਣੇ ਸ਼ਕਤੀਸ਼ਾਲੀ ਉਮੀਦਵਾਰ ਖਿਲਾਫ ਕੋਈ ਵੱਡਾ ਪ੍ਰਭਾਵ ਨਹੀਂ ਛੱਡਿਆ ਹੈ । ਬੁੱਧਵਾਰ ਨੂੰ ਆਯੋਜਿਤ ਕਾਗਮੇ ਦੀ ਰੈਲੀ ਵਿਚ ਹਜ਼ਾਰਾਂ ਸਮਰਥਕ ਜੁੱਟੇ ਸਨ । ਸਾਲ 1994 ਵਿਚ ਕਤਲੇਆਮ ਨੂੰ ਰੋਕਣ ਤੋਂ ਬਾਅਦ ਤੋਂ ਕਾਗਮੇ ਦੇਸ਼ ਦੇ ਵੱਡੇ ਨੇਤਾ ਬਣੇ ਹੋਏ ਹਨ । ਉਥੇ ਹੀ ਵਿਰੋਧੀ ਦਲ ਅਭਿਆਨ ਚਲਾਉਣ ਅਤੇ ਚੰਦਾ ਇਕੱਠਾ ਕਰਨ ਲਈ ਦਿੱਤੇ ਗਏ ਸੀਮਿਤ ਸਮੇਂ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ । ਸਥਾਨਕ ਸੰਪਾਦਕ ਰਾਬਰਟ ਮੁਗਾਬੇ ਨੇ ਕਿਹਾ ਰਵਾਂਡਾ ਵਿਚ ਕੋਈ ਚੋਣ ਨਹੀਂ ਹੈ । ਕਾਗਮੇ ਨੂੰ ਰਾਜਾ ਐਲਾਨ ਕਰਨ ਲਈ ਅਭਿਸ਼ੇਕ ਹੋ ਰਿਹਾ ਹੈ ।
ਸਾਨ ਫ੍ਰਾਂਸਿਸਕੋ ਪਾਰਕ ਵਿਚ ਹੋਈ ਗੋਲੀਬਾਰੀ, 3 ਜ਼ਖਮੀ
NEXT STORY