ਮਾਛੀਵਾੜਾ ਸਾਹਿਬ (ਟੱਕਰ) : ਅੱਜ ਸਥਾਨਕ ਚਰਨ ਕੰਵਲ ਚੌਂਕ ਨੇੜੇ ਬਾਅਦ ਦੁਪਹਿਰ ਬਾਜ਼ਾਰ ਵਿਚ 2 ਧਿਰਾਂ ਵਿਚਕਾਰ ਤੇਜ਼ਧਾਰ ਹਥਿਆਰਾਂ ਨਾਲ ਖੂਨੀ ਜੰਗ ਹੋਈ ਜਿਸ ਵਿਚ 5 ਨੌਜਵਾਨ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਛੀਵਾੜਾ ਹਸਪਤਾਲ ਵਿਚ ਇਲਾਜ ਅਧੀਨ ਇਕ ਧਿਰ ਨਾਲ ਸਬੰਧਤ ਪਰਗਟ ਸਿੰਘ ਅਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਸਰਾਫ਼ ਦੀ ਦੁਕਾਨ ’ਤੇ ਕੰਮ ਕਰਦੇ ਦੂਜੀ ਧਿਰ ਦੇ ਨੌਜਵਾਨ ਵਿਸ਼ਾਲ ਨਾਲ ਕੋਈ ਗੱਲਬਾਤ ਕਰਨ ਲਈ ਗਏ ਸਨ ਜਿੱਥੇ ਉਸਨੇ ਪਰਿਵਾਰ ਬਾਰੇ ਅਪਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ। ਦੁਕਾਨ ਦੇ ਬਾਹਰ ਉਸਨੇ ਸਾਡੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਇਸ ਲੜਾਈ ਵਿਚ ਉਹ ਦੋਵੇਂ ਜਖ਼ਮੀ ਹੋ ਗਏ।
ਦੂਸਰੇ ਪਾਸੇ ਦੂਜੀ ਧਿਰ ਨਾਲ ਸਬੰਧਤ ਵਿਸ਼ਾਲ, ਸਨੀ ਤੇ ਪਿੰਦੂ ਨੇ ਦੱਸਿਆ ਕਿ ਪਰਗਟ ਸਿੰਘ ਤੇ ਗੁਰਜੰਟ ਸਿੰਘ ਨੇ ਵਿਸ਼ਾਲ ਨਾਲ ਦੁਕਾਨ ’ਤੇ ਆ ਕੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੁਰਜੰਟ ਸਿੰਘ ਤੇ ਪਰਗਟ ਸਿੰਘ ਨੇ ਕਿਰਪਾਨ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਤਿੰਨੋ ਜ਼ਖ਼ਮੀ ਹੋ ਗਏ। ਬਜ਼ਾਰ ਵਿਚ ਹੋਈ ਇਸ ਖੂਨੀ ਜੰਗ ਦੌਰਾਨ ਸਾਰੇ ਪਾਸੇ ਲਹੂ ਡੁੱਲ੍ਹਿਆ ਹੋਇਆ ਸੀ ਅਤੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਛਾਇਆ ਹੋਇਆ ਸੀ। ਤਿਉਹਾਰਾਂ ਕਾਰਨ ਬਾਜ਼ਾਰ ਵਿਚ ਕਾਫ਼ੀ ਰੌਣਕ ਸੀ ਪਰ ਇਸ ਖੂਨੀ ਜੰਗ ਤੋਂ ਬਾਅਦ ਉੱਥੇ ਆਵਾਜਾਈ ਘਟ ਗਈ। ਸੂਚਨਾ ਮਿਲਣ ’ਤੇ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਦੋਵੇਂ ਧਿਰਾਂ ਦੇ 4 ਵਿਅਕਤੀ ਹਸਪਤਾਲ ਵਿਚ ਇਲਾਜ ਅਧੀਨ ਹਨ ਜਿਨ੍ਹਾਂ ’ਚੋਂ ਇਕ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਰੈਫ਼ਰ ਕਰ ਦਿੱਤਾ ਹੈ। ਪੁਲਸ ਅਨੁਸਾਰ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਅੰਮ੍ਰਿਤਸਰ ਪੁਲਸ ਕਮਿਸ਼ਨਰ ਦੇ ਸਖ਼ਤ ਹੁਕਮ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ
NEXT STORY