ਵੈਨਕੁਵਰ— ਆਮ ਤੌਰ ਉੱਤੇ ਜੇਕਰ ਤੁਹਾਡੇ ਘਰ ਵਿਚ ਸੱਪ ਨਿਕਲ ਆਏ ਤਾਂ ਤੁਸੀਂ ਡਰ ਜਾਂਦੇ ਹੋ। ਜੇਕਰ ਉਹ ਘਰ ਵਿਚ ਕਿਤੇ ਲੁਕਿਆ ਹੋਵੇ ਤਾਂ ਡਰਦੇ ਹੋਏ ਉਸ ਨੂੰ ਲੱਭਣਾ ਵੀ ਆਸਾਨ ਨਹੀਂ ਹੁੰਦਾ। ਜ਼ਿਆਦਾਤਰ ਲੋਕ ਘਰ ਵਿਚ ਸੱਪ ਮਿਲਣ ਉੱਤੇ ਉਸ ਤੋਂ ਛੁਟਕਾਰਾ ਪਾਉਣ ਲਈ ਉਪਾਅ ਸੋਚਣ ਲੱਗਦੇ ਹਨ ਪਰ ਇਕ ਕੈਨੇਡੀਅਨ ਦੇ ਘਰ ਦੇ ਤਹਿਖਾਨੇ ਵਿਚ ਜਦੋਂ ਇਕ ਅਜਗਰ ਪਹੁੰਚ ਗਿਆ ਤਾਂ ਉਸ ਨੇ ਉਸ ਤੋਂ ਡਰਣ ਜਾਂ ਉਸ ਨੂੰ ਬਾਹਰ ਕੱਢਣ ਦੀ ਜਗ੍ਹਾ ਉਸ ਨੂੰ ਪਾਲ ਲਿਆ। ਆਪਣੇ ਇਸ ਪਾਲਤੂ ਜਾਨਵਰ ਲਈ ਉਸ ਨੇ ਬਕਾਇਦਾ ਇਕ ਖਾਸ ਘਰ ਦਾ ਵੀ ਇੰਤਜ਼ਾਮ ਕਰ ਦਿੱਤਾ। ਆਪਣੇ ਇਸ ਪਾਲਤੂ ਅਜਗਰ ਨੂੰ ਉਸ ਨੇ ਟੀ ਸਵਿਫਟ ਨਾਮ ਦਿੱਤਾ। ਕੈਨੇਡਾ ਦੇ ਫੇਸਬੁੱਕ ਯੂਜ਼ਰ ਪੀਟਰ ਕਿਊਬੇਕ ਸਟੇਸੀ ਨੇ ਆਪਣੇ ਪਾਲਤੂ ਜਾਨਵਰ ਟੀ ਸਵਿਫਟ ਨਾਮ ਅਜਗਰ ਦੀਆਂ ਤਸਵੀਰਾਂ ਫੇਸਬੁੱਕ ਉੱਤੇ ਪੋਸਟ ਕੀਤੀਆਂ। ਉਨ੍ਹਾਂ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਉੱਤੇ ਕਿਹਾ, ''ਬੀਤੇ ਦਿਨ ਸਾਡੇ ਤਹਿਖਾਨੇ ਵਿਚ ਸੱਪ ਮਿਲਿਆ। ਮੈਂ ਉਸ ਨੂੰ ਇਕ ਨਵਾਂ ਘਰ ਦਿੱਤਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਇਹ ਇੱਥੇ ਰਹਿਣਾ ਪਸੰਦ ਕਰੇਗਾ। ਸਾਰੇ ਮਿਲੋ ਟੀ ਸਵਿਫਟ ਨਾਲ।'' ਤਸਵੀਰਾਂ ਵਿਚ ਇਕ ਗੱਤੇ ਦੇ ਡੱਬੇ 'ਚ ਸੱਪ ਦਿਖਾਉਂਦਾ ਹੈ ਫਿਰ ਇਕ ਗਲਾਸਵੇਅਰ 'ਚ ਅਜਗਰ ਦਿਖਾਈ ਦਿੰਦਾ ਹੈ। ਇਹੀ ਉਸ ਅਜਗਰ ਦਾ ਖਾਸ ਘਰ ਹੈ।
ਕਿਊਬੇਕ-ਸਟੇਸੀ ਦਾ ਕਹਿਣਾ ਹੈ ਕਿ ਉਹ ਅਤੇ ਉਸ ਦੇ ਰੂਮਮੇਟ ਸੱਪ ਮਿਲਣ ਉੱਤੇ ਪਹਿਲਾਂ ਚੌਂਕ ਗਏ ਸਨ ਪਰ ਅੰਤ ਉਨ੍ਹਾਂ ਨੂੰ ਇਸ ਸੱਪ ਨਾਲ ਪਿਆਰ ਹੋ ਗਿਆ। ਉਨ੍ਹਾਂ ਨੇ ਸੱਪ ਦਾ ਮਾਲਕ ਬਣਨ ਤੋਂ ਪਹਿਲਾਂ ਉਸ ਨੂੰ ਪਾਲਤੂ ਬਣਾਉਣ ਦੇ ਬਾਰੇ ਵਿਚ ਸਾਰੀਆਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਅਤੇ ਇੱਥੇ ਤੱਕ ਕਿ ਇਕ ਪਸ਼ੂਆਂ ਦੇ ਡਾਕਟਰ ਕੋਲੋ ਸਲਾਹ ਵੀ ਲਈ।
ਫੇਸਬੁੱਕ ਉੱਤੇ ਬਹੁਤ ਸਾਰੇ ਲੋਕਾਂ ਨੇ ਕਿਊਬੇਕ-ਸਟੇਸੀ ਦੇ ਇਸ ਕੰਮ ਦੀ ਤਾਰੀਫ ਕੀਤੀ ਹੈ। ਇਕ ਫੇਸਬੁੱਕ ਯੂਜ਼ਰ ਨੇ ਕਿਹਾ, ''ਪਾਈਥਨ ਸਵੀਟ ਹਾਰਟ, ਮੈਨੂੰ ਇਸ ਦਾ ਨਾਮ ਬਹੁਤ ਚੰਗਾ ਲੱਗਾ।'' ਇਕ ਹੋਰ ਫੇਸਬੁੱਕ ਯੂਜ਼ਰ ਨੇ ਕਿਹਾ, ''ਇਸ ਸੱਪ ਦੀ ਦੇਖਭਾਲ ਕਰਨ ਦਾ ਰਸਤਾ ਅਪਣਾਇਆ! ਕੋਈ ਹੋਰ ਹੁੰਦਾ ਤਾਂ ਇਸ ਨੂੰ ਮਾਰ ਦਿੰਦਾ ਕਿਉਂਕਿ ਲੋਕ ਇਨ੍ਹਾਂ ਤੋਂ ਡਰਦੇ ਹਨ! ਇਸ ਦਾ ਖਿਆਲ ਰੱਖਣ ਲਈ ਸਲਾਮ, ਇਸਨੂੰ ਪਿੰਜ਼ਰੇ ਵਿਚ ਜਾਂ ਗਰਮੀ ਅਤੇ ਪ੍ਰਕਾਸ਼ ਵਿਚ ਰੱਖਣ ਦੀ ਜਗ੍ਹਾ ਕੱਪੜੇ ਧੋਣ ਦੇ ਕਮਰੇ ਵਿਚ ਰੱਖੋ। ਇਹ ਇਸ ਦੇ ਲਈ ਇਕ ਚੰਗਾ ਘਰ ਹੋਵੇਗਾ।''
5 ਭਾਰਤੀ-ਅਮਰੀਕੀਆਂ ਨੇ 'ਪੋਲਿਟਿਕੋ 50' ਦੀ ਸੂਚੀ 2017 ਵਿਚ ਬਣਾਈ ਆਪਣੀ ਜਗ੍ਹਾ
NEXT STORY