ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਨੀਦਰਲੈਂਡ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਲਸ ਨੇ ਦੱਸਿਆ ਕਿ ਸ਼ਹਿਰ ਵਿੱਚ ਪਰੇਡ ਦੇਖਣ ਲਈ ਉਡੀਕ ਕਰ ਰਹੇ ਲੋਕਾਂ ਦੀ ਭੀੜ ਵਿੱਚ ਅਚਾਨਕ ਇਕ ਤੇਜ਼ ਰਫ਼ਤਾਰ ਕਾਰ ਵੜ ਗਈ, ਜਿਸ ਕਾਰਨ 9 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਤਿੰਨ ਦੀ ਹਾਲਤ ਗੰਭੀਰ ਹੈ।
ਗੇਲਡਰਲੈਂਡ ਸੂਬੇ ਦੀ ਪੁਲਸ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਇਹ ਹਾਦਸਾ ਜਾਣਬੁੱਝ ਕੇ ਕੀਤਾ ਗਿਆ ਨਹੀਂ ਜਾਪਦਾ, ਫ਼ਿਰ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਐਮਸਟਰਡਮ ਤੋਂ ਲਗਭਗ 80 ਕਿਲੋਮੀਟਰ (50 ਮੀਲ) ਪੂਰਬ ਵਿੱਚ ਸਥਿਤ ਨਨਸਪੀਟ ਸ਼ਹਿਰ ਦੇ ਲੋਕ ਕ੍ਰਿਸਮਸ ਲਾਈਟਾਂ ਨਾਲ ਸਜਾਏ ਗਏ ਵਾਹਨਾਂ ਦੀ ਪਰੇਡ ਦੇਖਣ ਲਈ ਉਡੀਕ ਕਰ ਰਹੇ ਸਨ, ਜਿਸ ਸਮੇਂ ਇਹ ਹਾਦਸਾ ਵਾਪਰਿਆ।
ਨੇੜਲੇ ਐਲਬਰਗ ਨਗਰਪਾਲਿਕਾ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਘਟਨਾ ਤੋਂ ਬਾਅਦ ਪਰੇਡ ਨੂੰ ਰੋਕ ਦਿੱਤਾ ਗਿਆ। ਨਨਸਪੀਟ ਦੇ ਮੇਅਰ ਜਾਨ ਨਾਥਨ ਰੋਜ਼ੇਂਡਾਲ ਨੇ ਇੱਕ ਬਿਆਨ ਵਿੱਚ ਕਿਹਾ, "ਏਕਤਾ ਦਾ ਇੱਕ ਪਲ ਜੋ ਹੋਣਾ ਚਾਹੀਦਾ ਸੀ ਉਹ ਡੂੰਘੇ ਦੁੱਖ ਅਤੇ ਉਦਾਸੀ ਵਿੱਚ ਬਦਲ ਗਿਆ ਹੈ।" ਪੁਲਸ ਨੇ ਕਿਹਾ ਕਿ ਕਾਰ ਚਲਾਉਣ ਵਾਲੀ ਔਰਤ 56 ਸਾਲ ਦੀ ਸੀ ਅਤੇ ਨਨਸਪੀਟ ਦੀ ਰਹਿਣ ਵਾਲੀ ਸੀ। ਉਨ੍ਹਾਂ ਕਿਹਾ ਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਝੂਠੇ ਕੇਸ 'ਚ ਫਸਾ ਕੇ ਭੇਜਿਆ ਜੇਲ੍ਹ, ਫ਼ਿਰ ਰਿਹਾਈ ਦੇ ਨਾਂ 'ਤੇ ਜੰਗ ਦੇ ਮੈਦਾਨ 'ਚ ਧੱਕ'ਤਾ ਭਾਰਤੀ ਵਿਦਿਆਰਥੀ
NEXT STORY