ਯੂਨੀਯਨਟਾਊਨ— ਅਮਰੀਕਾ ਦੇ ਯੂਨੀਯਨਟਾਊਨ ਵਿਚ ਇਕ ਵਿਅਕਤੀ ਨੇ ਡਿਊਟੀ 'ਤੇ ਤੈਨਾਤ ਇਕ ਪੁਲਸ ਅਧਿਕਾਰੀ ਉੱਤੇ ਚਾਰ ਵਾਰੀ ਗੋਲੀਆਂ ਚਲਾਈਆਂ ਅਤੇ ਇਸ ਮਗਰੋਂ ਇਕ ਹੋਰ ਪੁਲਸ ਅਧਿਕਾਰੀ ਨੇ ਗੋਲੀਆਂ ਚਲਾ ਕੇ ਹਮਲਾਵਰ ਨੂੰ ਮਾਰ ਗਿਰਾਇਆ। ਪੁਲਸ ਨੇ ਦੱਸਿਆ ਕਿ ਜ਼ਖਮੀ ਹੋਏ ਸਾਰਜੇਂਟ ਡੇਵਿਡ ਵਾਈਟ ਦਾ ਇਲਾਜ ਕੀਤਾ ਜਾ ਰਿਹਾ ਹੈ। ਉਸ ਦੀ ਹਾਲਤ ਸਥਿਰ ਹੈ।
ਇਹ ਘਟਨਾ ਐਤਵਾਰ ਦੀ ਹੈ। ਅਕਰੋਨ ਦੇ ਦੱਖਣੀ-ਪੂਰਬੀ ਤੋਂ ਕਰੀਬ 16 ਕਿਲੋਮੀਟਰ ਦੂਰ ਸਥਿਤ ਯੂਨੀਯਨਟਾਊਨ ਵਿਚ ਰੇਯਾਨ ਪ੍ਰੋਬਸਟ ਦੀ ਭੈਣ ਨੇ ਘਰੇਲੂ ਹਿੰਸਾ ਦੀ ਰਿਪੋਰਟ ਕਰਨ ਲਈ 911 'ਤੇ ਫੋਨ ਕੀਤਾ ਸੀ। ਸਟਾਰਕ ਕਾਊਂਟੀ ਦੇ ਸ਼ੇਰਿਫ ਜਾਰਜ ਮੇਯਰ ਨੇ ਦੱਸਿਆ ਕਿ ਜਦੋਂ ਅਧਿਕਾਰੀ ਪ੍ਰੋਬਸਟ ਦੇ ਘਰ ਪਹੁੰਚੇ, ਉਸ ਸਮੇਂ ਉਹ ਘਰ ਵਿਚ ਇੱਕਲਾ ਸੀ। ਉਸ ਨੇ ਪੁਲਸ ਅਧਿਕਾਰੀ ਨੂੰ ਦੇਖਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਵਾਈਟ 'ਤੇ ਚਾਰ ਗੋਲੀਆਂ ਚਲਾਈਆਂ। ਇਸ ਦੇ ਬਾਅਦ ਉੱਥੇ ਪਹੁੰਚੇ ਇਕ ਹੋਰ ਸੈਨਿਕ ਅਧਿਕਾਰੀ ਨੇ ਜਵਾਬੀ ਗੋਲੀ ਚਲਾਈ, ਜਿਸ ਵਿਚ ਪ੍ਰੋਬਸਟ ਦੀ ਮੌਤ ਹੋ ਗਈ। ਸ਼ੇਰਿਫ ਨੇ ਦੱਸਿਆ ਕਿ ਪ੍ਰੋਬਸਟ ਦਾ ਪਹਿਲਾਂ ਵੀ ਪੁਲਸ ਨਾਲ ਮੁਕਾਬਲਾ ਹੋ ਚੁੱਕਾ ਹੈ ਅਤੇ ਅਧਿਕਾਰੀਆਂ ਨੇ ਪਹਿਲਾਂ ਵੀ ਉਸ ਦੇ ਘਰ ਤੋਂ ਬੰਦੂਕਾਂ ਬਰਾਮਦ ਕੀਤੀਆਂ ਸਨ।
ਮੌਤ ਕਰ ਰਹੀ ਸੀ ਆਖਰੀ 'ਕਲਿੱਕ' ਦਾ ਇੰਤਜ਼ਾਰ, ਸੈਲਫੀ ਕਰੇਜ਼ ਨੇ ਲਈਆਂ ਜਾਨਾਂ
NEXT STORY