ਲੰਡਨ (ਇੰਟ.) : ਅੱਜ ਅਸੀਂ ਤੁਹਾਨੂੰ ਜੋ ਕਹਾਣੀ ਦੱਸਣ ਜਾ ਰਹੇ ਹਾਂ, ਉਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਮਾਮਲਾ ਬ੍ਰਿਟੇਨ ਦਾ ਹੈ। ਕਿਡਨੀ ਫੇਲ੍ਹ ਕਾਰਨ ਇਕ ਔਰਤ ਮੌਤ ਦੇ ਕੰਢੇ 'ਤੇ ਸੀ। ਡੋਨਰ ਨਹੀਂ ਮਿਲ ਰਿਹਾ ਸੀ। ਡਾਕਟਰਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ, ਉਦੋਂ ਪਾਲਤੂ ਕੁੱਤੇ ਨੇ ਕੁਝ ਅਜਿਹਾ ਕੀਤਾ ਕਿ ਉਸ ਔਰਤ ਦੀ ਜਾਨ ਬਚ ਗਈ। ਬ੍ਰਿਟੇਨ ਦੀ ਰਹਿਣ ਵਾਲੀ ਲੁਸੀ ਹੰਫਰੀ ਨੂੰ ਕੁਝ ਦਿਨ ਪਹਿਲਾਂ ਹੀ ਕਿਡਨੀ ਦੀ ਸਮੱਸਿਆ ਆਈ ਸੀ। ਉਹ ਡਾਕਟਰ ਕੋਲ ਗਈ ਤਾਂ ਡਾਕਟਰਾਂ ਨੇ ਕਿਹਾ ਕਿ ਉਸ ਦੀ ਕਿਡਨੀ ਫੇਲ੍ਹ ਹੋ ਗਈ ਹੈ। ਲਿਊਪਸ ਤੋਂ ਵੀ ਉਹ ਪੀੜਤ ਹੈ ਤੇ ਜ਼ਿਆਦਾ ਦਿਨਾਂ ਤੱਕ ਜ਼ਿੰਦਾ ਨਹੀਂ ਰਹਿ ਸਕਦੀ। ਬਚਣ ਲਈ ਸਿਰਫ਼ ਕਿਡਨੀ ਟਰਾਂਸਪਲਾਂਟ ਹੀ ਇਕ ਉਪਾਅ ਹੈ।
ਇਹ ਵੀ ਪੜ੍ਹੋ : ਚਰਚਾ 'ਚ ਇਸ ਦੇਸ਼ ਦਾ 'ਲਿਟਲ ਟਸਕਨੀ' ਪਿੰਡ, ਇਕੋ ਹੀ ਗਲੀ ’ਚ ਅਜੀਬੋ-ਗਰੀਬ ਤਰੀਕੇ ਨਾਲ ਵਸੇ ਹਨ ਹਜ਼ਾਰਾਂ ਲੋਕ
ਲੂਸੀ ਨੇ ਹਾਮੀ ਭਰ ਦਿੱਤੀ ਪਰ ਕਿਡਨੀ ਡੋਨਰ ਨਹੀਂ ਮਿਲ ਰਿਹਾ ਸੀ ਕਿਉਂਕਿ ਹੰਫਰੀ ਨੂੰ ਜਿਸ ਮੈਚ ਦੀ ਕਿਡਨੀ ਚਾਹੀਦੀ ਸੀ, ਉਹ 2.2 ਕਰੋੜ ਲੋਕਾਂ ’ਚੋਂ ਕਿਸੇ ਇਕ ਦੀ ਹੀ ਹੁੰਦੀ ਹੈ। ਹੰਫਰੀ ਜ਼ਿੰਦਗੀ ਦੇ ਆਖਰੀ ਦਿਨ ਗਿਣ ਰਹੀ ਸੀ। ਸਾਰਾ ਦਿਨ ਉਹ ਆਪਣੇ ਪਾਲਤੂ ਕੁੱਤਿਆਂ ਜੈਕ ਅਤੇ ਇੰਡੀ ਦੇ ਨਾਲ ਗੁਜ਼ਾਰਦੀ ਸਨ। ਇਕ ਦਿਨ ਉਹ ਦੋਵਾਂ ਨੂੰ ਲੈ ਕੇ ਸਮੁੰਦਰ ਦੇ ਕੰਢੇ ਗਈ ਸੀ, ਉਦੋਂ ਇੰਡੀ ਸੁੰਘਦੇ-ਸੁੰਘਦੇ ਇਕ ਔਰਤ ਕੋਲ ਪਹੁੰਚ ਗਿਆ। ਹੰਫਰੀ ਬੁਲਾਉਂਦੀ ਰਹੀ ਪਰ ਉਹ ਔਰਤ ਨੂੰ ਛੱਡਣ ਲਈ ਤਿਆਰ ਨਹੀਂ ਸੀ।
ਇਹ ਵੀ ਪੜ੍ਹੋ : ਹੁਣ ਇਕੋ ਸਮੇਂ 4 ਮੋਬਾਇਲਾਂ 'ਤੇ ਚਲਾ ਸਕੋਗੇ ਇਕ ਹੀ WhatsApp, ਮਾਰਕ ਜ਼ੁਕਰਬਰਗ ਨੇ ਕੀਤਾ ਐਲਾਨ
ਹੰਫਰੀ ਉੱਥੇ ਗਈ ਅਤੇ ਕੇਟੀ ਜੇਮਸ ਨਾਂ ਦੀ ਇਸ ਔਰਤ ਤੋਂ ਮੁਆਫੀ ਮੰਗੀ। ਇੱਥੋਂ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋਣ ਲੱਗੀ। ਜੇਮਸ ਨੇ ਕਿਹਾ, ‘‘ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਦੇਣੀ ਹੈ ਅਤੇ ਹਾਲ ਹੀ ’ਚ ਉਨ੍ਹਾਂ ਨੇ ਰਜਿਸਟਰਡ ਵੀ ਕਰਵਾਇਆ ਹੈ। ਇਸ ਤੋਂ ਬਾਅਦ ਦੋਵੇਂ ਔਰਤਾਂ ਹਸਪਤਾਲ ਪਹੁੰਚੀਆਂ। ਡਾਕਟਰਾਂ ਨੇ ਮੈਚ ਕੀਤਾ ਤਾਂ ਹੈਰਾਨ ਰਹਿ ਗਏ। ਜੇਮਸ ਦੀ ਕਿਡਨੀ ਹੰਫਰੀ ਨੂੰ ਟਰਾਂਸਪਲਾਂਟ ਕੀਤੀ ਜਾ ਸਕਦੀ ਸੀ। ਅਕਤੂਬਰ ’ਚ ਕਿਡਨੀ ਟਰਾਂਸਪਲਾਂਟ ਕੀਤੀ ਗਈ ਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਾਕਿਸਤਾਨੀ ਫ਼ੌਜ ਮੁਖੀ ਮੁਨੀਰ ਪਹਿਲੀ ਵਾਰ ਪਹੁੰਚੇ ਚੀਨ, ਡ੍ਰੈਗਨ ਤੋਂ ਮੰਗਣਗੇ ਮਦਦ
NEXT STORY