ਇਸਲਾਮਾਬਾਦ : ਪਾਕਿਸਤਾਨ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬੇਲਗਾਮ ਹੁੰਦੀਆਂ ਜਾ ਰਹੀਆਂ ਹਨ। ਸ਼ਨੀਵਾਰ ਨੂੰ ਪੈਟਰੋਲ ਦੀ ਕੀਮਤ ਵਿਚ 10 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਉਥੇ ਹੀ ਡੀਜ਼ਲ ਦੀ ਗੱਲ ਕਰੀਏ ਤਾਂ 12.44 ਰੁਪਏ ਪ੍ਰਤੀ ਲਿਟਰ ਤੱਕ ਮਹਿੰਗਾ ਹੋ ਗਿਆ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਮਹੀਨੇ ਦੀ ਸ਼ੁਰੂਆਤ ਵਿਚ ਪੈਟਰੋਲ ਦੀ ਕੀਮਤ ਵਿਚ 4 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਸੀ। ਇਥੇ ਸਿਰਫ਼ ਇਕ ਮਹੀਨੇ ਅੰਦਰ ਦੂਜੀ ਵਾਰ ਪੈਟਰੋਲ ਦੀ ਕੀਮਤ ਵਧੀ ਹੈ।
ਇਹ ਵੀ ਪੜ੍ਹੋ : ਕੈਨੇਡਾ ਦੀ ਨਵੀਂ ਕੈਬਨਿਟ 26 ਅਕਤੂਬਰ ਨੂੰ ਚੁੱਕੇਗੀ ਸਹੁੰ! ਭਾਰਤੀ ਮੂਲ ਦੀ ਅਨੀਤਾ ਬਣ ਸਕਦੀ ਹੈ ਰੱਖਿਆ ਮੰਤਰੀ
ਪਾਕਿਸਤਾਨ ਦੀ ਅਖ਼ਬਾਰ ‘ਡੋਨ’ ਮੁਤਾਬਕ 16 ਅਕਤੂਬਰ ਯਾਨੀ ਅੱਜ ਤੋਂ ਪ੍ਰਭਾਵੀ ਪੈਟਰੋਲ ਦੀ ਨਵੀਂ ਕੀਮਤ 137.79 ਰੁਪਏ ਪ੍ਰਤੀ ਲੀਟਰ ਹੈ, ਜਦੋਂਕਿ ਹਾਈ ਸਪੀਡ ਡੀਜ਼ਲ 134.48 ਰੁਪਏ ਵਿਚ ਵਿਕ ਰਿਹਾ ਹੈ। ਇਸ ਦੇ ਇਲਾਵਾ ਪਾਕਿਸਤਾਨ ਵਿਚ ਮਿੱਟੀ ਦੇ ਤੇਲ ਅਤੇ ਹਲਕੇ ਡੀਜ਼ਲ ਤੇਲ (ਐਲ.ਡੀ.ਓ.) ਦੀਆਂ ਕੀਮਤਾਂ ਵਿਚ ਕ੍ਰਮਵਾਰ 10.95 ਅਤੇ 8.84 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਮਿੱਟੀ ਦੇ ਤੇਲ ਦੀ ਕੀਮਤ 110.26 ਰੁਪਏ ਪ੍ਰਤੀ ਲਿਟਰ ਅਤੇ ਐਡ.ਡੀ.ਓ. ਦੀ 108.35 ਰੁਪਏ ਪ੍ਰਤੀ ਲਿਟਰ ਹੈ।
ਇਹ ਵੀ ਪੜ੍ਹੋ : Pok ’ਚ ਐਕਟਿਵ ਹਨ 3000 ਅਫ਼ਗਾਨੀ ਸਿਮ ਕਾਰਡ, ਜੈਸ਼ ਤੇ ਲਸ਼ਕਰ ਦੇ ਨਿਸ਼ਾਨੇ ’ਤੇ ਜੰਮੂ-ਕਸ਼ਮੀਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇੰਡੋਨੇਸ਼ੀਆ: ਭੂਚਾਲ ਦੇ ਝਟਕਿਆਂ ਨਾਲ ਹਿਲਿਆ ਬਾਲੀ, 3 ਮੌਤਾਂ
NEXT STORY