ਇੰਟਰਨੈਸ਼ਨਲ ਡੈਸਕ : ਪੱਛਮੀ ਏਸ਼ੀਆ (Middle East) ਵਿੱਚ ਵਧਦੇ ਤਣਾਅ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਰੱਖਿਆ ਮਾਹਿਰਾਂ ਅਤੇ ਆਰਥਿਕ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਅਤੇ ਈਰਾਨ ਵਿਚਾਲੇ ਸਿੱਧੀ ਜੰਗ ਛਿੜਦੀ ਹੈ, ਤਾਂ ਇਸ ਦਾ ਅਸਰ ਸਿਰਫ਼ ਮਿਡਲ ਈਸਟ ਤੱਕ ਸੀਮਤ ਨਹੀਂ ਰਹੇਗਾ, ਸਗੋਂ ਇਹ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਗੋਡਿਆਂ ਭਾਰ ਲਿਆ ਸਕਦਾ ਹੈ।
ਇਹ ਵੀ ਪੜ੍ਹੋ: 'ਇਕ ਵੀ ਹਮਲੇ ਨੂੰ ਮੰਨਿਆ ਜਾਵੇਗਾ ਜੰਗ ਦਾ ਐਲਾਨ..!', ਅਮਰੀਕੀ ਕਾਰਵਾਈ ਮਗਰੋਂ ਈਰਾਨ ਨੇ ਦੇ'ਤੀ Warning
ਤੇਲ ਦੀਆਂ ਕੀਮਤਾਂ ਛੂਹਣਗੀਆਂ ਅਸਮਾਨ
ਜੇਕਰ ਜੰਗ ਸ਼ੁਰੂ ਹੁੰਦੀ ਹੈ, ਤਾਂ ਬ੍ਰੈਂਟ ਕਰੂਡ ਦੀਆਂ ਕੀਮਤਾਂ $100 ਤੋਂ $150 ਪ੍ਰਤੀ ਬੈਰਲ ਤੱਕ ਜਾ ਸਕਦੀਆਂ ਹਨ। ਮਾਹਿਰਾਂ ਮੁਤਾਬਕ, ਈਰਾਨ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਮਾਰਗ 'ਹੋਰਮੁਜ਼ ਦੀ ਖਾੜੀ' (Strait of Hormuz) ਨੂੰ ਬੰਦ ਕਰ ਸਕਦਾ ਹੈ। ਦੁਨੀਆ ਦਾ ਲਗਭਗ 20% ਕੱਚਾ ਤੇਲ ਇਸੇ ਰਸਤੇ ਰਾਹੀਂ ਸਪਲਾਈ ਹੁੰਦਾ ਹੈ। ਜੇਕਰ ਇਹ ਰਸਤਾ ਰੁਕਦਾ ਹੈ, ਤਾਂ ਤੇਲ ਦੀਆਂ ਕੀਮਤਾਂ ਵਿੱਚ ਅਚਾਨਕ ਭਾਰੀ ਉਛਾਲ ਆਵੇਗਾ, ਜਿਸ ਨਾਲ ਭਾਰਤ ਵਰਗੇ ਦੇਸ਼ਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕੰਟਰੋਲ ਤੋਂ ਬਾਹਰ ਹੋ ਜਾਣਗੀਆਂ। ਭਾਰਤ ਆਪਣੀ ਲੋੜ ਦਾ ਲਗਭਗ 85% ਕੱਚਾ ਤੇਲ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ।
ਇਹ ਵੀ ਪੜ੍ਹੋ: ''ਕੈਨੇਡਾ ਨੂੰ ਖਾ ਜਾਵੇਗਾ ਚੀਨ, ਅਮਰੀਕਾ ਕਰ ਕੇ..!" ਡੋਨਾਲਡ ਟਰੰਪ ਨੇ ਮਾਰਕ ਕਾਰਨੀ ਨੂੰ ਦੇ'ਤੀ ਸਿੱਧੀ ਧਮਕੀ
ਵਿਸ਼ਵ ਆਰਥਿਕਤਾ 'ਤੇ ਪਵੇਗੀ ਮਾਰ
ਜੰਗ ਦੀ ਸੂਰਤ ਵਿੱਚ ਨਾ ਸਿਰਫ਼ ਤੇਲ, ਸਗੋਂ ਸਮੁੰਦਰੀ ਰਸਤੇ ਰਾਹੀਂ ਹੋਣ ਵਾਲਾ ਵਪਾਰ ਵੀ ਠੱਪ ਹੋ ਜਾਵੇਗਾ। ਇਸ ਨਾਲ ਸਪਲਾਈ ਚੇਨ ਪ੍ਰਭਾਵਿਤ ਹੋਵੇਗੀ ਅਤੇ ਮਹਿੰਗਾਈ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ। ਸ਼ੇਅਰ ਬਾਜ਼ਾਰਾਂ ਵਿੱਚ ਵੱਡੀ ਗਿਰਾਵਟ ਦੇ ਖ਼ਦਸ਼ੇ ਕਾਰਨ ਨਿਵੇਸ਼ਕਾਂ ਵਿੱਚ ਪਹਿਲਾਂ ਹੀ ਡਰ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਰੂਸੀ ਤੇਲ ਦੀ ਖਰੀਦ 'ਤੇ ਭਾਰਤ ਨੂੰ ਮਿਲ ਸਕਦੀ ਹੈ ਵੱਡੀ ਰਾਹਤ ! ਅਮਰੀਕਾ ਨੇ 25 ਫੀਸਦੀ ਟੈਰਿਫ ਹਟਾਉਣ ਦੇ ਦਿੱਤੇ ਸੰਕੇਤ
ਅਮਰੀਕੀ 'ਆਰਮਾਡਾ' ਤੇ ਈਰਾਨ ਦੀ 'ਸਿੱਧੀ ਜੰਗ' ਦੀ ਚੇਤਾਵਨੀ
ਤਾਜ਼ਾ ਰਿਪੋਰਟਾਂ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਅਮਰੀਕੀ ਫੌਜੀ ਜਹਾਜ਼ਾਂ ਦਾ ਇੱਕ ਵੱਡਾ ਬੇੜਾ (Armada) ਈਰਾਨ ਵੱਲ ਵਧ ਰਿਹਾ ਹੈ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਈਰਾਨ ਨੇ ਆਪਣੇ ਪ੍ਰਦਰਸ਼ਨਕਾਰੀਆਂ 'ਤੇ ਤਸ਼ੱਦਦ ਨਾ ਰੋਕਿਆ ਜਾਂ ਪ੍ਰਮਾਣੂ ਪ੍ਰੋਗਰਾਮ 'ਤੇ ਲਗਾਮ ਨਾ ਲਗਾਈ, ਤਾਂ ਅਮਰੀਕਾ ਸਖ਼ਤ ਕਾਰਵਾਈ ਤੋਂ ਗੁਰੇਜ਼ ਨਹੀਂ ਕਰੇਗਾ।
ਦੂਜੇ ਪਾਸੇ, ਈਰਾਨ ਨੇ ਵੀ ਜਵਾਬੀ ਹਮਲੇ ਦੀ ਤਿਆਰੀ ਕਰ ਲਈ ਹੈ। ਈਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਕੀਤੀ ਗਈ ਕਿਸੇ ਵੀ 'ਲਿਮਟਿਡ' ਕਾਰਵਾਈ ਨੂੰ ਵੀ 'ਪੂਰਨ ਜੰਗ' (All-out War) ਮੰਨਿਆ ਜਾਵੇਗਾ ਅਤੇ ਖੇਤਰ ਵਿੱਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਅਮਰੀਕਾ 'ਚ 20,000 ਲਾਈਸੈਂਸ ਹੋਣਗੇ ਰੱਦ ! ਸਿੱਖ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ 'ਤੇ ਮੰਡਰਾਇਆ ਖ਼ਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਕੈਨੇਡਾ ਨੂੰ ਖਾ ਜਾਵੇਗਾ ਚੀਨ, ਅਮਰੀਕਾ ਕਰ ਕੇ..!" ਡੋਨਾਲਡ ਟਰੰਪ ਨੇ ਮਾਰਕ ਕਾਰਨੀ ਨੂੰ ਦੇ'ਤੀ ਸਿੱਧੀ ਧਮਕੀ
NEXT STORY