ਮਨੀਲਾ— ਫਿਲਪੀਨਜ਼ 'ਚ ਇਕ ਔਰਤ ਦੇ ਚਿਹਰੇ 'ਤੇ ਬਾਲਟੀ ਦੇ ਆਕਾਰ ਦਾ ਟਿਊਮਰ ਹੋ ਗਿਆ ਹੈ ਪਰ ਇਹ ਔਰਤ ਆਪ੍ਰੇਸ਼ਨ ਦੇ ਡਰ ਕਾਰਨ ਇਸ ਟਿਊਮਰ ਦਾ ਇਲਾਜ ਨਹੀਂ ਕਰਵਾਉਣਾ ਚਾਹੁੰਦੀ, ਜਿਸ ਕਾਰਨ ਉਸ ਦਾ ਆਮ ਜੀਵਨ ਉਥਲ-ਪੁਥਲ ਹੋ ਗਿਆ ਹੈ।
ਤੇਰੇਸਿਤਾ ਬ੍ਰਿਓਂਸ ਨਾਂ ਦੀ 79 ਸਾਲਾ ਇਸ ਔਰਤ ਦੀ ਗੱਲ੍ਹ 'ਤੇ 5 ਸਾਲ ਪਹਿਲਾਂ ਇਕ ਛੋਟੀ ਗੰਢ ਹੋ ਗਈ ਸੀ। ਉਸ ਨੇ ਇਸ ਨੂੰ ਮੱਸਾ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ। ਹੌਲੀ-ਹੌਲੀ ਇਹ ਗੰਢ ਵਧ ਕੇ ਉਸ ਦੇ ਸਿਰ ਦੇ ਆਕਾਰ ਤੋਂ ਵੀ ਵੱਡੀ ਹੋ ਗਈ। ਟਿਊਮਰ ਦੇ ਵੱਡੇ ਆਕਾਰ ਕਾਰਨ ਇਸ ਔਰਤ ਨੂੰ ਨਾ ਸਿਰਫ ਸੌਣ 'ਚ ਮੁਸ਼ਕਿਲ ਹੁੰਦੀ ਹੈ, ਬਲਕਿ ਉਸ ਦੇ ਹੋਰ ਕੰਮ ਵੀ ਪ੍ਰਭਾਵਿਤ ਹੁੰਦੇ ਹਨ। ਇਲੀਗਨ ਸਿਟੀ 'ਚ ਰਹਿਣ ਵਾਲੀ ਇਹ ਔਰਤ ਬਹੁਤ ਗਰੀਬ ਹੈ ਅਤੇ ਲੋਕਾਂ ਤੋਂ ਮਿਲਣ ਵਾਲੀ ਆਰਥਿਕ ਸਹਾਇਤਾ 'ਤੇ ਨਿਰਭਰ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਆਪ੍ਰੇਸ਼ਨ ਤੋਂ ਡਰ ਲੱਗਦਾ ਹੈ, ਇਸ ਲਈ ਉਹ ਆਪ੍ਰੇਸ਼ਨ ਨਹੀਂ ਕਰਾਉਣਾ ਚਾਹੁੰਦੀ। ਉਸ ਨੂੰ ਡਰ ਹੈ ਕਿ ਆਪ੍ਰੇਸ਼ਨ ਤੋਂ ਬਾਅਦ ਉਹ ਫਿਰ ਕਦੇ ਚੱਲ-ਫਿਰ ਨਹੀਂ ਸਕੇਗੀ। ਉਸ ਦੀ ਉਮਰ ਵੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਸ਼ਾਇਦ ਉਸ ਦਾ ਸਰੀਰ ਆਪ੍ਰੇਸ਼ਨ ਝੱਲ ਹੀ ਨਾ ਸਕੇ।
ਅਮਰੀਕਾ ਨਾਲ ਹੋਵੇਗਾ ਜੰਗੀ ਅਭਿਆਸ : ਦੱਖਣੀ ਕੋਰੀਆ
NEXT STORY