ਗੋਮਾ(ਕਾਂਗੋ)(ਏ.ਐਫ.ਪੀ.)- ਕਾਂਗੋ ਲੋਕਤੰਤਰੀ ਗਣਰਾਜ ਦੇ ਸ਼ਹਿਰ ਗੋਮਾ ਵਿਚ ਸ਼ਨੀਵਾਰ ਨੂੰ 17 ਮੁਸਾਫਰਾਂ ਤੇ ਚਾਲਕ ਦਲ ਨੂੰ ਲੈ ਜਾ ਰਿਹਾ ਇਕ ਛੋਟਾ ਜਹਾਜ਼ ਉਡਾਣ ਭਰਨ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਏਅਰਲਾਈਨਸ ਤੇ ਮੌਕੇ 'ਤੇ ਮੌਜੂਦ ਗਵਾਹਾਂ ਨੇ ਇਹ ਜਾਣਕਾਰੀ ਦਿੱਤੀ।
ਡੋਰਨੀਅਰ-228 ਜਹਾਜ਼ ਗੋਮਾ ਤੋਂ 350 ਕਿਲੋਮੀਟਰ ਉੱਤਰ ਵਿਚ ਸਥਿਤ ਬੇਨੀ ਜਾ ਰਿਹਾ ਸੀ। ਇਹ ਜਹਾਜ਼ ਗੋਮਾ ਹਵਾਈ ਅੱਡੇ ਦੇ ਕੋਲ ਇਕ ਰਿਹਾਇਸ਼ੀ ਇਲਾਕੇ ਵਿਚ ਡਿੱਗਿਆ। ਬਿਜੀ ਬੀ ਏਅਰਲਾਈਨ ਦੇ ਕਰਮਚਾਰੀ ਹੇਰੀਟਿਅਰ ਨੇ ਦੱਸਿਆ ਕਿ ਜਹਾਜ਼ ਵਿਚ 17 ਯਾਤਰੀ ਤੇ ਦੋ ਕਰੂ ਮੈਂਬਰ ਸਨ ਤੇ ਇਸ ਨੇ ਸਵੇਰੇ ਕਰੀਬ 9 ਵਜੇ ਉਡਾਣ ਭਰੀ ਸੀ। ਹੁਣ ਤੱਕ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਜਲੰਧਰ ਦੀ ਪ੍ਰਭਲੀਨ ਦਾ ਕੈਨੇਡਾ ਵਿਚ ਕਤਲ
NEXT STORY