ਵਾਸ਼ਿੰਗਟਨ- ਅਮਰੀਕਾ ਵਿਚ 6 ਲੋਕਾਂ ਨੂੰ ਲੈ ਜਾ ਰਿਹਾ ਇਕ ਜਹਾਜ਼ ਉਤਾਹ ਦੇ ਰਿਹਾਇਸ਼ੀ ਇਲਾਕੇ ਵਿਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ। ਅਮਰੀਕੀ ਸੰਘੀ ਉਡਾਣ ਪ੍ਰਸ਼ਾਸਨ (ਐੱਫ. ਏ. ਏ.) ਨੇ ਇਹ ਜਾਣਕਾਰੀ ਦਿੱਤੀ।
ਐੱਫ. ਏ. ਏ. ਨੇ ਇੱਥੇ ਜਾਰੀ ਇਕ ਬਿਆਨ ਵਿਚ ਦੱਸਿਆ ਕਿ 6 ਲੋਕਾਂ ਨੂੰ ਲੈ ਜਾ ਰਿਹਾ ਇਕ ਇੰਜਣ ਵਾਲਾ ਪਾਈਪਰ ਪੀ. ਏ.-32 ਜਹਾਜ਼ ਸ਼ਨੀਵਾਰ ਨੂੰ ਉਤਾਹ ਦੇ ਵੈਸਟ ਜਾਰਡਨ ਵਿਚ ਰਿਹਾਇਸ਼ੀ ਖੇਤਰ ਵਿਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਅਜੇ ਇਸ ਦੇ ਦੁਰਘਟਨਾਗ੍ਰਸਤ ਹੋਣ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਮਿਲ ਸਕੀ।
ਫਾਕਸ 13 ਨਿਊਜ਼ ਮੁਤਾਬਕ ਦੁਰਘਟਨਾ ਵਿਚ ਕਈ ਲੋਕ ਜ਼ਖਮੀ ਹੋਏ ਹਨ ਅਤੇ 3 ਘਰ ਨੁਕਸਾਨੇ ਗਏ ਹਨ। ਐੱਫ. ਏ. ਏ. ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਕਿਊਬਿਕ 'ਚ ਕੋਰੋਨਾ ਵਾਇਰਸ ਦੇ 171 ਨਵੇਂ ਮਾਮਲੇ ਹੋਏ ਦਰਜ
NEXT STORY