ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕੁਈਨਜ਼ਲੈਂਡ ਸੂਬੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਸਿੰਗਲ-ਇੰਜਣ ਵਾਲਾ ਹਲਕਾ ਜਹਾਜ਼ ਕ੍ਰੈਸ਼ ਹੋ ਗਿਆ ਤੇ ਡਿੱਗਦਿਆਂ ਹੀ ਇਸ ਦੇ ਟੋਟੇ-ਟੋਟੇੇ ਹੋ ਗਏ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਪਾਇਲਟ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ।
ਸਥਾਨਕ ਪੁਲਸ ਅਨੁਸਾਰ, ਇਹ ਹਾਦਸਾ ਮੰਗਲਵਾਰ ਸਵੇਰੇ ਲਗਭਗ 6 ਵਜੇ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਨੇ ਉਡਾਣ ਭਰੀ ਹੀ ਸੀ। ਜਹਾਜ਼ ਗੋਲਡ ਕੋਸਟ ਦੇ ਬਾਹਰੀ ਇਲਾਕੇ ਵਿੱਚ ਸਥਿਤ ਇੱਕ ਛੋਟੇ ਹਵਾਈ ਅੱਡੇ, ਹੈਕ ਫੀਲਡ ਦੇ ਬਾਹਰ ਝਾੜੀਆਂ ਵਾਲੇ ਇਲਾਕੇ ਵਿੱਚ ਜ਼ਮੀਨ ਨਾਲ ਜਾ ਟਕਰਾਇਆ।
ਇਹ ਵੀ ਪੜ੍ਹੋ- ਸਮੁੰਦਰ ਵਿਚਾਲੇ ਡੁੱਬ ਗਈ ਕਿਸ਼ਤੀ ! 350 ਤੋਂ ਵੱਧ ਲੋਕ ਸੀ ਸਵਾਰ, ਕਈਆਂ ਦੀ ਮੌਤ, ਰੈਸਕਿਊ ਆਪਰੇਸ਼ਨ ਜਾਰੀ
ਜਹਾਜ਼ ਦੇ ਡਿੱਗਣ ਕਾਰਨ ਇਲਾਕੇ ਦੇ ਸੁੱਕੇ ਘਾਹ ਵਿੱਚ ਭਿਆਨਕ ਅੱਗ ਲੱਗ ਗਈ, ਜੋ ਇੰਨੀ ਤੇਜ਼ੀ ਨਾਲ ਫੈਲੀ ਕਿ ਕਾਫ਼ੀ ਮੁਸ਼ੱਕਤ ਮਗਰੋਂ ਵੀ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ 'ਤੇ ਕਾਬੂ ਪਾਉਣ ਅਤੇ ਸਥਿਤੀ ਨੂੰ ਸੰਭਾਲਣ ਲਈ ਲਗਭਗ 50 ਫਾਇਰ ਫਾਈਟਰਜ਼ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ। ਜਹਾਜ਼ ਦੇ ਟੇਕਆਫ਼ ਕਰਨ ਤੋਂ ਤੁਰੰਤ ਬਾਅਦ ਹੀ ਇਹ ਹਾਦਸਾ ਵਾਪਰ ਗਿਆ, ਜਿਸ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਇੰਡੋਨੇਸ਼ੀਆ, ਰਿਕਟਰ ਪੈਮਾਨੇ 'ਤੇ 5.7 ਮਾਪੀ ਗਈ ਤੀਬਰਤਾ
NEXT STORY