ਇਸਲਾਮਾਬਾਦ- ਪਾਕਿਸਤਾਨ ਦੇ ਵਿਰੋਧੀ ਦਲਾਂ ਵਲੋਂ ਵਿਆਪਕ ਮੁਦਰਾਸਫਿਤੀ ਤੇ ਵਧਦੇ ਕਰਜ਼ੇ ਕਾਰਨ ਸੱਤਾ 'ਤੇ ਕਾਬਜ਼ ਪਾਰਟੀ ਦੇ ਖ਼ਿਲਾਫ਼ ਅੰਦੋਲਨ ਤੇਜ਼ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਪਾਕਿਸਤਾਨ-ਚੀਨ ਵਪਾਰ ਨਿਵੇਸ਼ ਮੰਚ ਸ਼ੁਰੂ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਸੋਮਵਾਰ ਨੂੰ ਚੀਨ ਦੇ ਨਾਲ ਇਕ ਨਿਵੇਸ਼ ਮੰਚ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ ਪਾਕਿਸਤਾਨ 'ਚ ਚੀਨੀ ਕੰਪਨੀਆਂ ਤੇ ਉਦਯੋਗਿਕ ਸਹਿਯੋਗ ਨੂੰ ਉਤਸ਼ਾਹਤ ਕਰਨਾ ਹੈ।
ਇਹ ਵੀ ਪੜ੍ਹੋ : ਜਮਾਤ-ਏ-ਇਸਲਾਮੀ ਨੇ ਕਿਹਾ- ਇਮਰਾਨ ਸਰਕਾਰ ਦਾ 2022 ’ਚ ਹੋ ਜਾਵੇਗਾ ਅੰਤ
‘ਰੇਡੀਓ ਪਾਕਿਸਤਾਨ’ ਦੀ ਰਿਪੋਰਟ ਦੇ ਮੁਤਾਬਕ, ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਖ਼ਾਨ ਨੇ ਕਿਹਾ ਕਿ ਪਾਕਿਸਤਾਨ 'ਚ ਨਿਵੇਸ਼ਕਾਂ ਨੂੰ ਪੂਰੀ ਸਹੂਲਤ ਦਿੱਤੀ ਜਾ ਰਹੀ ਹੈ ਕਿਉਂਕਿ ਸਰਕਾਰ ਨਿਵੇਸ਼ ਦੀ ਪ੍ਰਕਿਰਿਆ 'ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਵਿਕਾਸ ਸਿੱਧੇ ਤੌਰ 'ਤੇ ਉਦਯੋਗਿਕ ਵਿਕਾਸ ਤੇ ਨਿਰਯਾਤ ਨੂੰ ਉਤਾਸ਼ਹ ਦੇਣ ਨਾਲ ਜੁੜਿਆ ਹੈ। ਖ਼ਾਨ ਨੇ ਕਿਹਾ ਕਿ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਦੇ ਦੂਜੇ ਪੜਾਅ 'ਚ ਖੇਤੀ ਦੇ ਵਿਕਾਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸ਼ਹਿਰੀ ਵਿਕਾਸ 'ਚ ਵੀ ਚੀਨ ਤੋਂ ਸਿੱਖ ਸਕਦਾ ਹੈ।
ਇਹ ਵੀ ਪੜ੍ਹੋ : ਮੰਦਰਾਂ ’ਚ ਬੇਅਦਬੀ ਨੂੰ ਲੈ ਕੇ ਬੰਗਲਾਦੇਸ਼ ਪੁਲਸ ਨੇ ਦਰਜ ਕੀਤੀਆਂ ਸ਼ਿਕਾਇਤਾਂ
ਨਿਰਯਾਤ ਨੂੰ ਦੇਸ਼ ਦੀ ਤਰਜੀਹ ਬਣਾਉਣ ਦੀ ਜ਼ਰੂਰਤ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦਾ ਵਿਕਾਸ ਉਸ ਦੇ ਨਿਰਯਾਤ ਦੇ ਬਿਨਾ ਬਣਾਏ ਰੱਖਣਾ ਸੰਭਵ ਨਹੀਂ ਹੈ। ਇਸ ਤੋਂ ਪਹਿਲਾਂ ਮੁਦਰਾਸਫਿਤੀ, ਵਧਦੇ ਵਿਦੇਸ਼ੀ ਕਰਜ਼ੇ, ਪੂਰਕ ਵਿੱਤ ਬਿੱਲ ਤੇ ਹੋਰ ਕਾਰਨਾਂ ਕਰਕੇ ਪਾਕਿ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦੀ ਮਹਿੰਗਾਈ ਤੇ ਸਰਕਾਰ ਚਲਾਉਣ 'ਚ ਅਸਫਲਤਾ ਨੂੰ ਲੈ ਕੇ ਵਿਰੋਧੀ ਨੇਤਾਵਾਂ ਨੇ ਇਮਰਾਨ ਖ਼ਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੰਦਰਾਂ ’ਚ ਬੇਅਦਬੀ ਨੂੰ ਲੈ ਕੇ ਬੰਗਲਾਦੇਸ਼ ਪੁਲਸ ਨੇ ਦਰਜ ਕੀਤੀਆਂ ਸ਼ਿਕਾਇਤਾਂ
NEXT STORY