ਇਸਲਾਮਾਬਾਦ– ਪਾਕਿਸਤਾਨ ਦੇ ਇਸਲਾਮਿਕ ਕੱਟਰਪੰਥੀ ਸੰਗਠਨ ਜਮਾਤ-ਏ-ਇਸਲਾਮੀ (JI) ਦੇ ਪ੍ਰਮੁੱਖ ਸਿਰਾਜੁਲ ਹਕ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਅਸਤੀਫੇ ਦੀ ਮੰਗ ਕਰਦੇ ਹੋਏ ਕਿਹਾ ਕਿ 2022 ’ਚ ਉਨ੍ਹਾਂ ਦਾ ਸਰਕਾਰ ਦਾ ਹਰ ਹਾਲ ’ਚ ਅੰਤ ਤੈਅ ਹੈ। ਹਕ ਨੇ ਕਿਹਾ ਹੈ ਕਿ ਦੇਸ਼ ’ਚ ਹਰ ਥਾਂ ਮਾਫੀਆ ਮੌਜੂਦ ਹੈ ਅਤੇ ਨਵਾਂ ਸਾਲ ਸੱਤਾਧਾਰੀ ਸਰਕਾਰ ਲਈ ਆਖਰੀ ਸਾਲ ਹੋਵੇਗਾ। ਹਕ ਨੇ ਪਾਕਿਸਤਾਨ ਅਤੇ ਗੁਆਂਢੀ ਇਸਲਾਮਿਕ ਦੇਸ਼ਾਂ ਲਈ ਏਕੀਕ੍ਰਿਤ ਆਰਥਿਕ ਬਾਜ਼ਾਰ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸਲਾਮਿਕ ਵਿਸ਼ਵ ਦਾ ਏਕੀਕ੍ਰਿਤ ਪਾਠਕ੍ਰਮ ਹੋਣਾ ਚਾਹੀਦਾ ਹੈ ਅਤੇ ਸੰਯੁਕਤ ਰੱਖਿਆ ਬਲ ਵੀ ਹੋਣਾ ਚਾਹੀਦਾ ਹੈ।
ਇਸਲਾਮਾਬਾਦ ’ਚ ਸਭਾ ਸੰਬੋਧਨ ਕਰਦੇ ਹੋਏ JI ਪ੍ਰਮੁੱਖ ਨੇ ਕਿਹਾ ਕਿ ਪਾਕਿਸਤਾਨ ਦਾ ਕੇਂਦਰੀ ਬੈਂਕ ਜ਼ਿਆਦਾ ਸਮੇਂ ਤਕ ਕੰਟਰੋਲ ’ਚ ਨਹੀਂ ਰਹੇਗਾ। ਇਹ ਬੈਂਕ ਅੰਤਰਰਾਸ਼ਟਰੀ ਮੁਦਰਾ ਫੰਡ (IMF) ਦਾ ਸਹਿਯੋਗੀ ਬਣ ਗਿਆ ਹੈ। ਉਨ੍ਹਾਂ ਸਟੇਟ ਬੈਂਕ ਆਫ ਪਾਕਿਸਤਾਨ (SBP) ਦੇ ਗਵਰਨਰ ਡਾ. ਰੇਜਾ ਬਾਕਿਰ ਤੋਂ ਵੀ ਅਸਤੀਫਾ ਮੰਗਿਆ। ਸਰਕਾਰ ਅਤੇ ਵਿਰੋਧੀਆਂ ਵਿਚਾਲੇ ਗਠਜੋੜ ਹੋਣ ਦਾ ਸ਼ੱਕ ਜ਼ਾਹਿਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਨ ਸਮੱਸਿਆਵਾਂ ਬਾਰੇ ਬੋਲਣ ਦੀ ਥਾਂ ਵਿਰੋਧੀ ਧਿਰ ਨੇ ਸਰਕਾਰ ਦੇ ਕਦਮ ਦਾ ਸਮਰਥਨ ਕੀਤਾ। ਇਮਰਾਨ ਖਾਨ ਨੂੰ ਹਕ ਨੇ ਦੇਸ਼ ਨੂੰ ਇਹ ਦੱਸਣ ਲਈ ਕਿਹਾ ਕਿ 5 ਸਾਲਾਂ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਕਿੰਨੇ ਘਰ ਬਣਵਾਏ। ਪਾਕਿਸਤਾਨ ਤਹਰੀਕ-ਏ-ਇਨਸਾਫ (PTI) ਨੇ 50 ਲੱਖ ਘਰ ਬਣਾਉਣ ਦਾ ਵਾਅਦਾ ਕੀਤਾ ਸੀ।
ਪਾਕਿਸਤਾਨ ’ਚ ਇਮਰਾਨ ਖਾਨ ਦੀ ਸਰਕਾਰ ਦੇ ਚਲਦੇ ਆਮ ਲੋਕਾਂ ਦਾ ਜੀਊਣਾ ਮੁਸ਼ਕਿਲ ਹੋ ਰਿਹਾ ਹੈ। ਪਾਕਿਸਤਾਨ ’ਚ ਮਹਿੰਗਾਈ ਇਕ ਵਾਰ ਫਿਰ ਤੋਂ ਸੱਤਵੇਂ ਆਸਮਾਨ ’ਤੇ ਪਹੁੰਚ ਗਈ ਹੈ। ਇਸ ਕਾਰਨ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਖਰਚਿਆਂ ਨੂੰ ਕਰਨ ’ਚ ਵੀ ਕਾਫੀ ਪਰੇਸ਼ਾਨੀ ਹੋ ਰਹੀ ਹੈ। ਆਲਮ ਇਹ ਹੈ ਕਿ ਦੇਸ਼ ’ਚ ਸਾਰੀਆਂ ਜ਼ਰੂਰੀ ਚੀਜ਼ਾਂ ਜਿਵੇਂ ਖਾਣ-ਪੀਣ ਦੇ ਸਾਮਾਨ ਦੀ ਕੀਮਤ ਕਾਫੀ ਵਧ ਗਈ ਹੈ। ਪਾਕਿਸਤਾਨ ਬਿਊਰੋ ਆਫ ਸਟੇਟਿਸਟਿਕਸ ਦੇ ਤਾਜਾ ਅੰਕੜਿਆਂ ਮੁਤਾਬਕ, ਮੌਜੂਦਾ ਸਮੇਂ ’ਚ ਦੇਸ਼ ’ਚ ਮਹਿੰਗਾਈ ਦੀ ਦਰ 11.5 ਫੀਸਦੀ ਤੋਂ ਵਧ ਕੇ 12.3 ਫੀਸਦੀ ਹੋ ਗਈ ਹੈ ਜੋ ਬੀਤੇ 21 ਮਹੀਨਿਆਂ ’ਚ ਸਭ ਤੋਂ ਜ਼ਿਆਦਾ ਹੈ। ਪੀ.ਬੀ.ਐੱਸ. ਨੇ ਆਪਣੇ ਤਾਜਾ ਅੰਕੜਿਆਂ ਨੂੰ 1 ਜਨਵਰੀ 2022 ਨੂੰ ਹੀ ਸਾਂਝਾ ਕੀਤਾ ਹੈ।
ਕੈਨੇਡਾ ਦੇ 'ਸਿੱਖ ਮੋਟਰਸਾਈਕਲ ਕਲੱਬ' ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਵੇਂ ਦਾ ਪ੍ਰਾਜੈਕਟ (ਤਸਵੀਰਾਂ)
NEXT STORY