ਰੋਮ (ਦਲਵੀਰ ਕੈਂਥ)- ਇਟਲੀ ਦੀ ਸੱਚ ਬੋਲਣ ਵਾਲੀ ਨਾਮੀ ਪੱਤਰਕਾਰ ਸੇਚੀਲੀਆ ਸਾਲਾ ਈਰਾਨ ਦੇ ਤਹਿਰਾਨ ਦੀ ਇੱਕ ਜੇਲ੍ਹ ਵਿੱਚ 20 ਦਿਨ ਤੱਕ ਨਜ਼ਰਬੰਦ ਰਹਿਣ ਤੋਂ ਬਾਅਦ ਇਟਲੀ ਪਹੁੰਚ ਗਈ। ਸੇਚੀਲੀਆ ਸਾਲਾ ਜਿਸ ਨੇ ਵੈਨੇਜੁਏਲਾ ਵਿੱਚ ਸੰਕਟ, ਚਿਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਬਾਰੇ ਲਿਖਿਆ ਤੇ ਸੱਚ ਬੋਲਿਆ। ਉਸ ਨੇ ਯੂਕ੍ਰੇਨ,ਅਫ਼ਗਾਨਿਸਤਾਨ ਅਤੇ ਈਰਾਨ ਵਿੱਚ ਹੋ ਰਹੀ ਧੱਕੇਸ਼ਾਹੀ ਦਾ ਵੀ ਖੁਲਾਸਾ ਕੀਤਾ। 12 ਦਸੰਬਰ 2024 ਨੂੰ ਆਪਣੇ ਪੋਡਕਾਸਟ ਚੈਨਲ ਲਈ ਕੁਝ ਰਿਕਾਰਡ ਕਰਲਨ ਲਈ ਇੱਕ ਜ਼ਿੰਮੇਵਾਰ ਪੱਤਰਕਾਰ ਵਜੋਂ ਈਰਾਨ ਸਰਕਾਰ ਤੋਂ ਵੀਜ਼ਾ ਲੈ ਈਰਾਨ ਪਹੁੰਚੀ। 7 ਦਿਨਾਂ ਬਾਅਦ 19 ਦਸੰਬਰ 2024 ਨੂੰ ਉਸ ਨੂੰ ਈਰਾਨ ਦੀਆਂ ਸੁੱਰਖਿਆ ਸੇਵਾਵਾਂ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਗ੍ਰਿਫ਼ਤਾਰੀ ਉਸ ਹੋਟਲ ਤੋਂ ਕੀਤੀ ਗਈ ਜਿੱਥੇ ਸੇਚੀਲੀਆ ਸਾਲਾ ਰੁੱਕੀ ਹੋਈ ਸੀ। ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਨੂੰ ਰਾਜਧਾਨੀ ਦੇ ਉੱਤਰ ਵਿੱਚ ਏਵਿਨ ਜੇਲ੍ਹ ਵਿੱਚ ਵੱਖਰੇ ਸੈੱਲ ਵਿੱਚ ਲਿਜਾਇਆ ਗਿਆ। ਇਹ ਉਹ ਜੇਲ੍ਹ ਸੀ ਜਿੱਥੇ ਸਰਕਾਰ ਵਿਰੋਧੀ, ਵਿਦੇਸ਼ੀ ਨਾਗਰਿਕ ਤੇ ਹੋਰ ਮੀਡੀਆ ਕਰਮੀਆਂ ਸਮੇਤ ਹਜ਼ਾਰਾਂ ਲੋਕ ਨਜ਼ਰਬੰਦ ਸੀ। ਇਹ ਜੇਲ੍ਹ ਈਰਾਨ ਦੀ ਮਾੜੀ ਜੇਲ੍ਹ ਵਜੋਂ ਵੀ ਮਸ਼ਹੂਰ ਹੈ। ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਜਾਣੀ ਜਾਂਦੀ ਗੈਰ-ਸਰਕਾਰੀ ਸੰਗਠਨ ਐਮਨੇਸਟੀ ਇੰਟਰਨੈਸ਼ਨਲ ਸਮੇਤ ਵੱਖ-ਵੱਖ ਮਾਨਵਤਾਵਾਦੀ ਸੰਗਠਨਾਂ ਨੇ ਵਾਰ-ਵਾਰ ਇਸ ਜੇਲ੍ਹ ਵਿੱਚ ਨਜ਼ਰਬੰਦ ਲੋਕਾਂ ਨਾਲ ਤਸ਼ੱਦਦ ਕਰਨ ਵਾਲੀਆਂ ਤਾਕਤਾਂ ਦੀ ਨਿੰਦਾ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕਨ ਰਾਸ਼ਟਰਪਤੀ ਨੇ Trump ਨੂੰ ਦਿੱਤਾ ਕਰਾਰਾ ਜਵਾਬ, ਜਾਰੀ ਕੀਤਾ 'Mexican America' ਦਾ ਨਕਸ਼ਾ
ਇਸ ਜੇਲ੍ਹ ਵਿੱਚ ਹੀ ਪਹਿਲਾਂ ਨੀਲੋਫਰ ਹਮੀਦੀ ਅਤੇ ਇਲਾਹੇਹ ਮੁਹੰਮਦੀ ਨੂੰ ਪਿਛਲੇਂ ਸਮੇਂ ਵਿੱਚ ਏਵਿਨ ਜੇਲ੍ਹ ਵਿੱਚ ਹੀ ਬੰਦ ਕੀਤਾ ਗਿਆ ਸੀ। ਸਤੰਬਰ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਿਰ 2024 ਦੀ ਸੁਰੂਆਤ ਵਿੱਚ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਸੀ। 2023 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਈਰਾਨੀ ਕਾਰਕੁਨ ਨਰਗੇਸ ਮੁਹੰਮਦੀ ਵੀ ਏਵਿਨ ਜੇਲ੍ਹ ਵਿੱਚ ਨਜ਼ਰਬੰਦ ਰਹਿ ਚੁੱਕੀ ਹੈ। ਸੇਚੀਲੀਆ ਸਾਲਾ ਨੂੰ ਈਰਾਨ ਦੀ ਸਰਕਾਰ ਨੇ ਬੇਸ਼ੱਕ ਸੱਚ ਬੋਲਣ ਲਈ ਨਜ਼ਰਬੰਦ ਕੀਤਾ ਸੀ ਪਰ ਇਟਲੀ ਦੇ ਲੋਕ ਤੇ ਸਰਕਾਰ ਸਾਲਾਂ ਨਾਲ ਚਟਾਨ ਵਾਂਗਰ ਖੜ੍ਹੇ ਹਨ ਤੇ ਇਟਲੀ ਸਰਕਾਰ ਦੀ ਦਖਲ ਅੰਦਾਜ਼ੀ ਦੇ ਬਾਅਦ ਈਰਾਨ ਨੂੰ ਸਾਲਾ ਨੂੰ ਆਜ਼ਾਦ ਕਰਨਾ ਪਿਆ। ਜਿਸ ਨੂੰ ਇਟਲੀ ਪਹੁੰਚਣ ਮੌਕੇ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜੀਆ ਮੇਲੋਨੀ ਉਚੇਚੇ ਤੌਰ 'ਤੇ ਮਿਲੀ ਤੇ ਕਿਹਾ ਕਿ ਉਹ ਸਾਲਾ ਦੇ ਮਜ਼ਬੂਤ ਹੌਸਲੇ ਤੋਂ ਬਹੁਤ ਪ੍ਰਭਾਵਿਤ ਹਨ। ਇਟਲੀ ਪਹੁੰਚਣ 'ਤੇ ਸਾਲਾ ਦੇ ਘਰਦਿਆਂ ਤੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਾਸ਼ਟਰਪਤੀ ਕੰਪਲੈਕਸ 'ਤੇ ਹਮਲਾ, 19 ਲੋਕਾਂ ਦੀ ਮੌਤ
NEXT STORY