ਨਿਊਯਾਰਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਹਫਤੇ ਦੀ ਅਮਰੀਕੀ ਯਾਤਰਾ ਪੂਰੀ ਕਰਕੇ ਸਵਦੇਸ਼ ਰਵਾਨਾ ਹੋ ਗਏ ਹਨ। ਮੋਦੀ ਨੇ ਆਪਣੀ ਯਾਤਰਾ ਪੂਰੀ ਕਰਦਿਆਂ ਅਸਧਾਰਣ ਸਵਾਗਤ, ਗਰਮਜੋਸ਼ੀ ਲਈ ਅਮਰੀਕੀ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਯਾਤਰਾ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲਿਆ,ਜਿਸ ਨਾਲ ਭਾਰਤ ਨੂੰ ਬਹੁਤ ਲਾਭ ਹੋਵੇਗਾ। ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਵੀ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਭਾਈਚਾਰਕ ਸੰਪਰਕ ਭਾਰਤ-ਅਮਰੀਕਾ ਦੇ ਸਬੰਧਾਂ ਦਾ ਕੇਂਦਰ ਹੈ। ਮੈਂ ਕਦੇ ਨਹੀਂ ਭੁੱਲਾਂਗਾ ਕਿ 'ਹਾਓਡੀ ਮੋਦੀ' ਪ੍ਰੋਗਰਾਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ਨਾਲ ਹੋਰ ਖਾਸ ਬਣ ਗਿਆ। ਇਹ ਦਿਖਾਉਂਦਾ ਹੈ ਕਿ ਨਾ ਸਿਰਫ ਉਹ ਵਿਅਕਤੀਗਤ ਰੂਪ ਨਾਲ ਬਲਕਿ ਅਮਰੀਕਾ ਵੀ ਭਾਰਤ ਦੇ ਨਾਲ ਸਬੰਧਾਂ ਦੀ ਕਦਰ ਕਰਦਾ ਹੈ। ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ਨੂੰ ਸੰਬੋਧਿਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟੈਕਸਾਸ ਦੇ ਹਿਊਸਟਨ 'ਚ 'ਹਾਓਡੀ ਮੋਦੀ' ਪ੍ਰੋਗਰਾਮ 'ਚ ਹਿੱਸਾ ਲਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵਿਸ਼ੇਸ਼ ਜਹਾਜ਼ ਦੇ ਨਾਲ ਮੋਦੀ ਦੀਆਂ ਦੋ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀ ਵਾਪਸੀ ਦੀ ਜਾਣਕਾਰੀ ਦਿੱਤੀ।
ਧੀ ਲੈਂਦੀ ਰਹੀ ਮਰੀ ਹੋਈ ਮਾਂ ਦੀ ਬੁਢਾਪਾ ਪੈਨਸ਼ਨ, 9 ਸਾਲਾਂ ਬਾਅਦ ਖੁੱਲ੍ਹੀ ਪੋਲ
NEXT STORY