ਵਰਜੀਨੀਆ (ਏ.ਐੱਨ.ਆਈ.): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਨ੍ਹੀਂ ਦਿਨੀਂ ਅਮਰੀਕਾ ਦੌਰੇ 'ਤੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਅਮਰੀਕਾ ਦੀ First Lady ਜਿਲ ਬਾਈਡੇਨ ਨਾਲ ਮੁਲਾਕਾਤ ਕੀਤੀ। ਦੋਹਾਂ ਨੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਵਿਖੇ 'ਸਕਿਲਿੰਗ ਫਾਰ ਫਿਊਚਰ' ਈਵੈਂਟ ਵਿਚ ਹਿੱਸਾ ਲਿਆ।
ਇਹ ਖ਼ਬਰ ਵੀ ਪੜ੍ਹੋ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮਨਕੀਰਤ ਔਲਖ, ਪੁੱਤਰ ਸਣੇ ਲਿਆ ਅਸ਼ੀਰਵਾਦ
ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਜ ਦੀ ਸਾਂਝੇਦਾਰੀ ਟਿਕਾਊ ਅਤੇ ਸਮਾਵੇਸ਼ੀ ਵਿਸ਼ਵ ਵਿਕਾਸ ਦੇ ਪਿੱਛੇ ਡ੍ਰਾਈਵਿੰਗ ਇੰਜਣ ਵਜੋਂ ਕੰਮ ਕਰੇਗੀ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਕਾਸ ਦੀ ਗਤੀ ਨੂੰ ਕਾਇਮ ਰੱਖਣ ਲਈ ਪ੍ਰਤਿਭਾ ਦੀ ਪਾਈਪਲਾਈਨ ਨੂੰ ਪਾਲਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, "ਵਿਕਾਸ ਦੀ ਗਤੀ ਨੂੰ ਬਰਕਰਾਰ ਰੱਖਣ ਲਈ, ਭਾਰਤ ਅਤੇ ਅਮਰੀਕਾ ਨੂੰ ਪ੍ਰਤਿਭਾ ਦੀ ਇਕ ਪਾਈਪਲਾਈਨ ਦੀ ਜ਼ਰੂਰਤ ਹੈ। ਇਕ ਪਾਸੇ, ਅਮਰੀਕਾ ਵਿਚ ਉੱਚ-ਸ਼੍ਰੇਣੀ ਦੇ ਵਿਦਿਅਕ ਅਦਾਰੇ ਅਤੇ ਉੱਨਤ ਤਕਨਾਲੋਜੀਆਂ ਹਨ। ਦੂਜੇ ਪਾਸੇ, ਭਾਰਤ ਵਿਚ ਵਿਸ਼ਵ ਦੀ ਸਭ ਤੋਂ ਵੱਡੀ ਯੁਵਾ ਫੈਕਟਰੀ ਹੈ। ਇਸੇ ਕਰਕੇ, ਮੇਰਾ ਮੰਨਣਾ ਹੈ ਕਿ ਭਾਰਤ-ਅਮਰੀਕਾ ਸਾਂਝੇਦਾਰੀ ਟਿਕਾਊ ਅਤੇ ਸਮਾਵੇਸ਼ੀ ਵਿਸ਼ਵ ਵਿਕਾਸ ਦਾ ਇੰਜਣ ਸਾਬਤ ਹੋਵੇਗੀ।”
ਇਹ ਖ਼ਬਰ ਵੀ ਪੜ੍ਹੋ - ਹੁਣ ਨਸ਼ੇ ਨਾਲ ਫੜੇ ਜਾਣ 'ਤੇ ਨਹੀਂ ਹੋਵੇਗੀ ਜੇਲ੍ਹ! ਨਸ਼ਿਆਂ ਦੀ ਵਰਤੋਂ ਨੂੰ ਅਪਰਾਧ ਮੁਕਤ ਕਰਨ ਦੀ ਤਿਆਰੀ 'ਚ ਸਰਕਾਰ
ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਵਾਸ਼ਿੰਗਟਨ ਡੀਸੀ ਪਹੁੰਚੇ ਅਤੇ ਏਅਰਬੇਸ 'ਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਗਾਰਡ ਆਫ ਆਨਰ ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਕੁੱਝ ਦੇਰ ਤਕ ਸਟੇਟ ਡਿਨਰ ਵਿਚ ਸ਼ਾਮਲ ਹੋਣਗੇ ਜਿਸ ਵਿੱਚ ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪਹਿਲੀ ਮਹਿਲਾ ਦੁਆਰਾ ਸੱਦਾ ਦਿੱਤਾ ਗਿਆ ਸੀ। ਫਸਟ ਲੇਡੀ ਜਿਲ ਬਾਈਡੇਨ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਨੇ ਅਲੈਗਜ਼ੈਂਡਰੀਆ, ਵਰਜੀਨੀਆ ਵਿਚ ਨੈਸ਼ਨਲ ਸਾਇੰਸ ਫਾਊਂਡੇਸ਼ਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਜੋ ਆਪਣੇ-ਆਪਣੇ ਅਰਥਚਾਰੇ ਦੇ ਮਹੱਤਵਪੂਰਨ ਉਦਯੋਗਾਂ ਵਿਚ ਕਾਮਯਾਬ ਹੋਣ ਲਈ ਉਨ੍ਹਾਂ ਨਾਲ ਸੰਬੰਧਿਤ ਹੁਨਰ ਹਾਸਲ ਕਰ ਰਹੇ ਹਨ।
ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕੀਤੇ ਗਏ ਕੰਮਾਂ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਉਹ ਨਵੀਂ ਸਿੱਖਿਆ ਨੀਤੀ ਲੈ ਕੇ ਆਏ ਹਨ ਅਤੇ ਸਿੱਖਿਆ ਅਤੇ ਹੁਨਰ ਨੂੰ ਏਕੀਕ੍ਰਿਤ ਕੀਤਾ ਹੈ। ਸਕਿੱਲ ਇੰਡੀਆ ਤਹਿਤ ਭਾਰਤ ਨੇ "15 ਬਿਲੀਅਨ ਤੋਂ ਵੱਧ ਲੋਕਾਂ" ਨੂੰ ਏ.ਆਈ., ਬਲਾਕਚੈਨ, ਡਰੋਨ ਅਤੇ ਹੋਰਾਂ ਦੇ ਖੇਤਰ ਵਿਚ ਹੁਨਰਮੰਦ ਬਣਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲਾਂ ਵਿਚ, ਭਾਰਤ ਸਰਕਾਰ ਨੇ 10,000 ਅਟਲ ਟਿੰਕਰਿੰਗ ਲੈਬ ਸਥਾਪਿਤ ਕੀਤੀਆਂ ਹਨ ਜਿੱਥੇ ਬੱਚਿਆਂ ਨੂੰ ਨਵੀਨਤਾ ਵਿਚ ਸ਼ਾਮਲ ਹੋਣ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀ ਦੀ ਮੌਤ ਦਾ ਕਾਰਨ ਬਣੇ ਹੈੱਡਫ਼ੋਨ! ਖੇਤ 'ਚੋਂ ਚਾਰਾ ਕੱਟਦੇ ਨੂੰ ਮੌਤ ਨੇ ਪਾ ਲਿਆ ਘੇਰਾ
ਪੀ.ਐੱਮ. ਮੋਦੀ ਨੇ ਅਮਰੀਕੀ ਵਿਦਿਆਰਥੀਆਂ ਨੂੰ ਭਾਰਤ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸੰਯੁਕਤ ਰਾਜ ਦੇ ਸੈਂਕੜੇ ਅਧਿਆਪਕ ਪਹਿਲਾਂ ਹੀ ਭਾਰਤ ਵਿਚ ਹਨ, ਇਕ ਤਕਨੀਕੀ ਸਾਂਝੇਦਾਰੀ ਵਿਚ ਹਿੱਸਾ ਲੈ ਰਹੇ ਹਨ। ਭਾਰਤ-ਅਮਰੀਕਾ ਅਧਿਆਪਕਾਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਵਿਚਾਰ ਦਾ ਪ੍ਰਸਤਾਅ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅਸੀਂ ਭਾਰਤ-ਅਮਰੀਕਾ ਅਧਿਆਪਕਾਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮ ਨੂੰ ਸ਼ੁਰੂ ਕਰਨ ਬਾਰੇ ਸੋਚ ਸਕਦੇ ਹਾਂ। ਭਾਰਤੀ ਸੰਸਥਾਵਾਂ ਨਾਲ ਦੁਨੀਆ ਭਰ ਦੇ ਵਿਗਿਆਨੀਆਂ ਅਤੇ ਉੱਦਮੀਆਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ, ਅਸੀਂ 2015 ਵਿਚ GIAN - ਗਲੋਬਲ ਇਨੀਸ਼ੀਏਟਿਵ ਆਫ ਅਕਾਦਮਿਕ ਨੈੱਟਵਰਕ ਦੀ ਸ਼ੁਰੂਆਤ ਕੀਤੀ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਸ ਦੇ ਤਹਿਤ ਅਮਰੀਕਾ ਤੋਂ 750 ਫੈਕਲਟੀ ਮੈਂਬਰ ਭਾਰਤ ਆਏ ਹਨ।" "ਮੈਂ ਸੋਚਦਾ ਹਾਂ ਕਿ ਇਕੱਠੇ ਮਿਲ ਕੇ, ਦੋਵਾਂ ਦੇਸ਼ਾਂ ਨੂੰ ਵੱਖ-ਵੱਖ ਮੁੱਦਿਆਂ 'ਤੇ ਹੈਕਾਥਨ ਦਾ ਆਯੋਜਨ ਵੀ ਕਰਨਾ ਚਾਹੀਦਾ ਹੈ। ਇਹ ਮੌਜੂਦਾ ਸਮੱਸਿਆਵਾਂ ਦੇ ਹੱਲ ਦੇ ਨਾਲ-ਨਾਲ ਭਵਿੱਖ ਲਈ ਨਵੇਂ ਵਿਚਾਰ ਪੇਸ਼ ਕਰ ਸਕਦਾ ਹੈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫਰਾਂਸ ਦੀ ਰਾਜਧਾਨੀ ਪੈਰਿਸ 'ਚ ਧਮਾਕਾ, 16 ਲੋਕ ਜ਼ਖ਼ਮੀ; 7 ਦੀ ਹਾਲਤ ਗੰਭੀਰ
NEXT STORY